ਲਾਪਤਾ ਹੋਈ ਦੋ ਬੱਚਿਆਂ ਦੀ ਮਾਂ ਪੁਲਿਸ ਨੇ ਲੱਭ ਕੇ ਲਿਆਂਦੀ

ss1

ਲਾਪਤਾ ਹੋਈ ਦੋ ਬੱਚਿਆਂ ਦੀ ਮਾਂ ਪੁਲਿਸ ਨੇ ਲੱਭ ਕੇ ਲਿਆਂਦੀ

ਮੋਰਿੰਡਾ: ਪਿੰਡ ਨਥਮਲਪੁਰ ਨੇੜੇ ਮੋਰਿੰਡਾ ਦੀ ਵਸਨੀਕ ਰੁਪਿੰਦਰ ਕੌਰ ਪਤਨੀ ਸੁਰਿੰਦਰਜੀਤ ਸਿੰਘ ਜੋ ਕਿ 21 ਨਵੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੰੂਆਂ ਕੰਮ ਕਰਨ ਲਈ ਘਰੋਂ ਗਈ ਪਰੰਤੂ ਵਾਪਸ ਨਾ ਆਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਨੇ ਕੁੱਝ ਦਿਨ ਪਹਿਲਾਂ ਹੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ‘ਚ ਜਾਣਾ ਸ਼ੁਰੂ ਕੀਤਾ ਸੀ | 35 ਸਾਲਾ ਰੁਪਿੰਦਰ ਕੌਰ ਦੀ ਇਕ 12 ਸਾਲ ਦੀ ਲੜਕੀ ਤੇ 14 ਸਾਲ ਦਾ ਲੜਕਾ ਹੈ ਜਿਨ੍ਹਾਂ ਨੂੰ ਅਤੇ ਆਪਣੇ ਪਤੀ ਨੂੰ ਛੱਡਕੇ ਪਿੰਡ ਦੇ ਹੀ ਵਸਨੀਕ 24 ਸਾਲਾ ਦਲਜੀਤ ਸਿੰਘ ਘੱਗਾ ਨਾਲ 21 ਨਵੰਬਰ ਨੂੰ ਚਲੀ ਗਈ ਜਿਸ ਦੀ ਮੋਰਿੰਡਾ ਪੁਲਿਸ ਨੇ ਭਾਲ ਸ਼ੁਰੂ ਕਰ ਦਿੱਤੀ ਸੀ | ਹੌਲਦਾਰ ਦਲਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਸੂਚਨਾ ਦੇ ਆਧਾਰ ‘ਤੇ ਛਾਪਾ ਮਾਰ ਕੇ ਰੁਪਿੰਦਰ ਕੌਰ ਤੇ ਦਲਜੀਤ ਸਿੰਘ ਘੱਗਾ ਨੂੰ ਥਾਣਾ ਮੋਰਿੰਡਾ ‘ਚ ਲਿਆਂਦਾ ਜਿੱਥੇ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ |

print
Share Button
Print Friendly, PDF & Email

Leave a Reply

Your email address will not be published. Required fields are marked *