ਸੀਂਗੋ ਪੁਲਿਸ ਵੱਲੋਂ 348 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਦੋ ਕਾਬੂ, ਮਾਮਲਾ ਦਰਜ

ss1

ਸੀਂਗੋ ਪੁਲਿਸ ਵੱਲੋਂ 348 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਦੋ ਕਾਬੂ, ਮਾਮਲਾ ਦਰਜ

ਤਲਵੰਡੀ ਸਾਬੋ, 2 ਦਸੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਥਾਣੇ ਅਧੀਨ ਪੈਂਦੀ ਪੁਲਿਸ ਚੌਂਕੀ (ਨਾਕਾ) ਸੀਂਗੋ ਮੰਡੀ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਦੋ ਵਿਅਕਤੀਆਂ ਨੂੰ 348 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਅਤੇ ਦੋਵੇਂ ਕਥਿਤ ਨਸ਼ਾ ਤਸਕਰਾਂ ਨੂੰ ਮਾਮਲਾ ਦਰਜ਼ ਕਰਕੇ ਹਵਾਲਾਤ ਭੇਜ ਦਿੱਤਾ ਹੈ।
ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਸੀਂਗੋ ਮੰਡੀ ਪੁਲਿਸ ਚੌਂਕੀ ਦੇ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਸੀਂਗੋ ਦੀ ਹੱਦ ‘ਤੇ ਬਹਿਮਣ ਕੌਰ ਸਿੰਘ ਵਾਲੇ ਪਾਸੇ ਗੁਪਤ ਸੁਚਨਾ ਦੇ ਆਧਾਰ ‘ਤੇ ਨਾਕਾ ਬੰਦੀ ਕੀਤੀ ਹੋਈ ਸੀ ਕਿ ਪਿੰਡ ਬਹਿਮਣ ਦੀ ਤਰਫੋਂ ਦੋ ਵਿਅਕਤੀ ਆਲਟੋ ਕਾਰ ਨੰਬਰ ਪੀ. ਬੀ 03 ਏ. ਡੀ-2170 ‘ਤੇ 348 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਤੇ ਗੱਟੇ ਲੈ ਕੇ ਆ ਰਹੇ ਸਨ ਜਿਹਨਾਂ ਦੀ ਨਾਕੇ ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਉਕਤ ਕਾਰ ਵਿੱਚੋਂ ਮੌਕੇ ‘ਤੇ ਹਰਿਆਣੇ ਦੀ ਨਜਾਇਜ਼ ਦੇਸੀ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਨਜਾਇਜ਼ ਸ਼ਰਾਬ ਸਮੇਤ ਮੌਕੇ ‘ਤੇ ਹੀ ਦਬੋਚ ਲਿਆ।
ਪੁਲਿਸ ਵਲੋਂ ਕਾਬੂ ਕੀਤੇ ਕਥਿਤ ਦੋਸ਼ੀਆਂ ਮਲਕੀਤ ਸਿੰਘ ਪੁੱਤਰ ਸਰਦਾਰਾ ਸਿੰਘ ਅਤੇ ਭੂਸ਼ਨ ਸਿੰਘ ਪੁੱਤਰ ਭੀਮ ਸੈਨ ਵਾਸੀਅਨ ਭਾਈ ਰੂਪਾ ‘ਤੇ ਮਾਮਲਾ ਦਰਜ ਕਰਕੇ ਹਵਾਲਾਤ ਭੇਜ ਦਿੱਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *