ਭਾਰਤੀ ਅੰਬੈਸੀ ਮੁਜ਼ਾਹਰਿਆਂ ਤੋਂ ਖਫਾ, ਟੇਬਲ ਟਾਕ ਲਈ ਉਪਰਾਲੇ ਸ਼ੁਰੂ

ss1

ਭਾਰਤੀ ਅੰਬੈਸੀ ਮੁਜ਼ਾਹਰਿਆਂ ਤੋਂ ਖਫਾ, ਟੇਬਲ ਟਾਕ ਲਈ ਉਪਰਾਲੇ ਸ਼ੁਰੂ

Inline imageਵਾਸ਼ਿੰਗਟਨ ਡੀ. ਸੀ 30 ਨਵੰਬਰ. (ਰਾਜ ਗੋਗਨਾ)-ਭਾਰਤੀ ਅੰਬੈਸੀ ਦਾ ਪਿਛਲੇ ਦਿਨੀਂ ਵਿਦੇਸ਼ੀ ਭਾਰਤੀ ਕਮਿਊਨਿਟੀ ਵਲੋਂ ਬਹੁਤ ਜਲੂਸ ਕੱਢਿਆ ਗਿਆ ਹੈ। ਜਿਸ ਦਾ ਮੁੱਖ ਕਾਰਨ ਭਾਰਤੀ ਅੰਬੈਸੀ ਅਫਸਰਾਂ ਦਾ ਵਤੀਰਾ ਹੈ। ਕਿਉਂਕਿ ਉਹ ਆਪਣੇ ਆਪ ਨੂੰ ਪਬਲਿਕ ਦੇ ਕਰਮਚਾਰੀ ਘੱਟ, ਅਫਸਰ ਜ਼ਿਆਦਾ ਸਮਝਦੇ ਹਨ। ਜਦੋਂ ਵੀ ਕਦੇ ਕੋਈ ਸਮਾਗਮ ਹੁੰਦਾ ਹੈ ਉਸ ਸਮੇਂ ਭਾਰਤੀ ਅੰਬੈਸੀ ਅਫਸਰ ਸਿੱਖਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ। ਜਿਸ ਦਾ ਨੋਟਿਸ ਲਿਆ ਗਿਆ ਹੈ। ਅਜਿਹਾ ਪਹਿਲਾਂ ਨਹੀਂ ਸੀ। ਜਿਸ ਕਰਕੇ ਭਾਰਤੀ ਅੰਬੈਸੀ ਸਾਹਮਣੇ ਕਦੇ ਮੁਜ਼ਾਹਰਾ ਨਹੀਂ ਹੋਇਆ। ਕਿਉਂਕਿ ਉਨ੍ਹਾਂ ਨੂੰ ਮੈਮੋਰੰਡਮ ਦਿੱਤਾ ਜਾਂਦਾ ਸੀ ਅਤੇ ਨੁਮਾਇੰਦਿਆ ਦੀਆਂ ਮੁਸ਼ਕਲਾਂ ਸੁਣੀਆ ਜਾਂਦੀਆਂ ਸਨ। ਪਰ ਅਜਿਹਾ ਹੁਣ ਵੇਖਣ ਨੂੰ ਨਹੀਂ ਮਿਲਿਆ ਜਿਸ ਕਰਕੇ ਨੌਜਵਾਨ ਵਰਗ ਮੁਜ਼ਾਹਰਿਆ ਤੇ ਉੱਤਰ ਆਇਆ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਅੰਬੈਸਡਰ ਬਹੁਤ ਸੁਲਝੇ ਅਤੇ ਤਜ਼ਰਬੇਕਾਰ ਅਫਸਰ ਹਨ। ਉਨ੍ਹਾਂ ਵਲੋਂ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਾਬਦੀ ਮਨਉਣ ਸਮੇਂ ਗੁਰੂਘਰਾਂ ਦੇ ਨੁਮਾਇੰਦਿਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਜਿਸ ਕਰਕੇ ਸਮਾਗਮ ਵਿੱਚ ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਸੀ। ਜਿਨ੍ਹਾਂ ਵਧੀਆ ਪ੍ਰੋਗਰਾਮ ਸੀ ਉਤਨੀ ਗਿਣਤੀ ਸਰੋਤਿਆਂ ਦੀ ਨਹੀਂ ਸੀ। ਦੂਜੀ ਗੱਲ ਅੰਬੈਸੀ ਅਫਸਰਾਂ ਨੂੰ ਸਹੀ ਸੰਸਥਾਵਾਂ ਤੇ ਸਖਸ਼ੀਅਤਾਂ ਬਾਰੇ ਨਹੀਂ ਪਤਾ ਜਿਸ ਕਰਕੇ ਅੰਬੈਸੀ ਦੀ ਸਥਿਤੀ ਹਾਸੋਹੀਣੀ ਹੈ। ਲੋੜ ਹੈ ਵਿਦੇਸ਼ੀ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣ ਦੀ ਜਿਸ ਕਰਕੇ ਅੰਬੈਸੀ ਦੇ ਨੁਮਾਇੰਦਿਆ ਨੂੰ ਪਬਲਿਕ ਵਿੱਚ ਵਿਚਰਨ ਲਈ ਗੁਰਦੁਆਰਾ, ਮੰਦਰਾਂ, ਮਸਜਿਦ ਅਤੇ ਵਿਦੇਸ਼ੀ ਭਾਰਤੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਾ ਚਾਹੀਦਾ, ਸਮੇਂ ਦੀ ਲੋੜ ਵੀ ਹੈ।
print
Share Button
Print Friendly, PDF & Email

Leave a Reply

Your email address will not be published. Required fields are marked *