ਇਸ ਦੁਨੀਆ ਵਿੱਚ ਦੋਸਤ ਦੁਸ਼ਮਣ ਦੀ ਪਛਾਣ ਨਹੀਂ ਹੁੰਦੀ 

ss1

ਇਸ ਦੁਨੀਆ ਵਿੱਚ ਦੋਸਤ ਦੁਸ਼ਮਣ ਦੀ ਪਛਾਣ ਨਹੀਂ ਹੁੰਦੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਅੱਖਾਂ ਤੇ ਦਿਲ ਦੋਨੇਂ ਧੋਖਾ ਖਾਂਦੇ ਰਹਿੰਦੇ ਹਨ। ਅੱਖੀਂ ਦੇਖਿਆ ਸੱਚ ਨਹੀਂ ਹੁੰਦਾ। ਅੱਖਾਂ ਨੂੰ ਵੀ ਸਾਫ਼ ਨਹੀਂ ਦਿਸਦਾ। ਜੋ ਦਿਲ ਕਹਿੰਦਾ ਹੈ। ਦਿਮਾਗ਼ ਸੋਚਦਾ ਹੈ। ਬਹੁਤੀ ਬਾਰ ਝੂਠ ਸਾਬਤ ਹੋ ਜਾਂਦਾ ਹੈ। ਸਾਹਾਂ ਵਿੱਚ ਸਾਹ ਲੈਣ ਵਾਲਾ, ਦਿਲਾਂ ਦਾ ਜਾਨੀ, ਦੋਸਤ ਹਰ ਸਮੇਂ ਨਾਲ ਚੱਲਣ ਵਾਲਾ, ਪੈਰ ਉੱਤੇ ਧੋਖਾ ਦੇ ਜਾਂਦਾ ਹੈ। ਦਿਲਾਂ ਦਾ ਜਾਨੀ ਦੁਸ਼ਮਣ ਬਣ ਜਾਂਦਾ ਹੈ। ਕਈ ਬਾਰ ਜਾਨ ਦਾ ਦੁਸ਼ਮਣ, ਜਾਨ ਉੱਤੇ ਖੇਲ ਕੇ, ਜਾਨ ਬਚਾ ਦਿੰਦਾ ਹੈ। ਇਸ ਦੁਨੀਆ ਵਿੱਚ ਦੋਸਤ ਦੁਸ਼ਮਣ ਦੀ ਪਛਾਣ ਨਹੀਂ ਹੁੰਦੀ। ਦੁਨੀਆ ਦੇ ਰੂਪ-ਰੰਗ ਸਮਝ ਨਹੀਂ ਆਉਂਦੇ। ਸਾਰੇ ਲੋਕ ਇੱਕ ਬਰਾਬਰ ਨਹੀਂ ਹਨ। ਮਦਦਗਾਰ, ਧੋਖੇਬਾਜ਼, ਚੋਰ, ਕਾਤਲ, ਸ਼ਰੀਫ਼, ਇਮਾਨਦਾਰ ਇਸੇ ਦੁਨੀਆ ਉੱਤੇ ਲੱਭਦੇ ਹਨ। ਗੁਆਂਢਣ ਸੁੱਖੀ ਨੇ 911 ਤੇ ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ। ਗੁਡੀ ਨੇ ਉਸ ਦੇ ਵਗਦੇ ਖ਼ੂਨ ਨੂੰ ਰੋਕਣ ਲਈ ਆਪ ਦੀ ਚੁੰਨੀ ਬੰਨ੍ਹਣ ਲੱਗ ਗਈ ਸੀ। ਖ਼ੂਨ ਇੰਨੀ ਜ਼ੋਰ ਨਾਲ ਨਿਕਲ ਰਿਹਾ ਸੀ। ਚੁੰਨੀ ਵਿਚੋਂ ਦੀ ਬਾਹਰ ਆ ਰਿਹਾ ਸੀ। ਜੀਤ ਨੇ ਬਾਹਰੋਂ ਇੰਨਾ ਦੇ ਬੋਲਣ ਦੀ ਆਵਾਜ਼ ਸੁਣੀ। ਉਹ ਵੀ ਘਰ ਤੋਂ ਬਾਹਰ ਆ ਗਿਆ ਸੀ। ਉਸ ਨੇ ਗੁਡੀ ਨੂੰ ਕਿਹਾ, “ ਚੁੰਨੀ ਖ਼ੋਲ ਦੇ ਖ਼ੂਨ ਸਿਰ ਦੇ ਦਿਮਾਗ਼ ਅੰਦਰ ਨਾਂ ਪੈਣ ਲੱਗ ਜਾਵੇ। ਹੋਰ ਖ਼ਤਰਾ ਖੜ੍ਹਾ ਹੋ ਜਾਵੇਗਾ। “ ਐਂਬੂਲੈਂਸ ਆ ਗਈ ਸੀ। ਸੁੱਖੀ ਬੇਹੋਸ਼ ਹੋ ਗਈ ਸੀ। ਐਂਬੂਲੈਂਸ ਦੇ ਦੋਨੇਂ ਕਰਮਚਾਰੀ ਸੁੱਖੀ ਦੀ ਸੰਭਾਲ ਵਿੱਚ ਲੱਗ ਗਏ ਸਨ। ਇੱਕ ਨੇ ਗੁਡੀ ਨੂੰ ਪੁੱਛਿਆ, “ ਇਸ ਦੇ ਸੱਟ ਕਿਵੇਂ ਲੱਗੀ? “ “ ਮੈਨੂੰ ਨਹੀਂ ਪਤਾ, ਇਹ ਅੰਦਰੋਂ ਇਸ ਹਾਲਤ ਵਿੱਚ ਆਈ ਸੀ। “ ਉਹੀ ਕਰਮਚਾਰੀ ਪੁੱਛ-ਗਿੱਛ ਕਰਨ ਨੂੰ ਘਰ ਦੇ ਅੰਦਰ ਗਿਆ। ਘਰ ਵਿੱਚ ਕੋਈ ਨਹੀਂ ਸੀ। ਖ਼ਤਰਾ ਦੇਖ ਕੇ, ਆਪ ਦੇ ਹੀ ਸਬ ਤੋਂ ਪਹਿਲਾਂ ਸਾਥ ਛੱਡ ਕੇ ਭੱਜਦੇ ਹਨ। ਬੁੜ੍ਹੀ ਤੇ ਮੁੰਡਾ ਪਿਛਲੇ ਦਰਾਂ ਵਿੱਚੋਂ ਦੀ ਘਰੋਂ ਖਿਸਕ ਗਏ ਸਨ। ਐਂਬੂਲੈਂਸ ਵਿੱਚ ਸੁੱਖੀ ਨੂੰ ਹਸਪਤਾਲ ਲੈ ਗਏ ਸਨ। ਉਹ ਦੂਰੋਂ ਖੜ੍ਹਾ ਦੇਖ ਰਿਹਾ ਸੀ। ਨਿੰਦਰ ਨੂੰ ਸਾਰੀ ਖ਼ਬਰ ਸੀ। ਉਸ ਪਿੱਛੇ ਹੀ ਹਸਪਤਾਲ ਪਹੁੰਚ ਗਿਆ ਸੀ। ਚਾਰ ਦਿਨ ਸਿਰਾਣੇ ਬੈਠਾ ਰਿਹਾ। ਜਦੋਂ ਸੁੱਖੀ ਨੂੰ ਸੁਰਤ ਆਈ, ਉਹ ਕੋਲ ਬੈਠਾ ਸੀ। ਉਸ ਨੇ ਸੁੱਖੀ ਨੂੰ ਪਿਆਰ ਤੇ ਆਪ ਦੀ ਬੇਟੀ ਦਾ ਵਾਸਤਾ ਦੇ ਕੇ, ਮੁੱਕਰਨ ਨੂੰ ਕਿਹਾ, “ ਸੁੱਖੀ ਮੇਰੇ ਕੋਲੋਂ ਗ਼ਲਤੀ ਹੋ ਗਈ। ਜੇ ਕਾਨੂੰਨ ਨੂੰ ਖ਼ਬਰ ਹੋ ਗਈ। ਪਤਾ ਨਹੀਂ ਕਿੰਨੀ ਮੈਨੂੰ ਜੇਲ ਹੋ ਜਾਵੇਗੀ? ਮੈਂ ਤੈਨੂੰ ਪਿਆਰ ਕਰਦਾਂ ਹਾਂ। ਤੂੰ ਇਹੀ ਬਿਆਨ ਦੇਵੀ, ਤੂੰ ਡਿਗ ਪਈ ਸੀ। “ ਡਾਕਟਰ ਨੂੰ ਨਰਸ ਨੇ ਦੱਸਿਆਂ , “ 10 ਨੰਬਰ ਬੈੱਡ ਦੇ ਮਰੀਜ਼ ਨੂੰ ਹੋਸ਼ ਆ ਗਈ ਹੈ। “ ਡਾਕਟਰ ਨੇ ਆ ਕੇ ਪੁੱਛਿਆ, “ ਸੁੱਖੀ ਤੇਰੇ ਸੱਟ ਕਿਵੇਂ ਲੱਗੀ? “ “ ਮੈਂ ਬਾਥ ਟੱਬ ਸਾਫ਼ ਕਰ ਰਹੀ ਸੀ। ਹੱਥ ਤਿਲਕ ਗਿਆ। ਮੇਰਾ ਸਿਰ ਨਹਾਉਣ ਵਾਲੀ ਪਾਣੀ ਦੀ ਟੂਟੀ ਉੱਤੇ ਜਾ ਵਜਾ। ਘਰ ਕੋਈ ਨਹੀਂ ਸੀ। ਮੈਂ ਬਾਹਰ ਨੂੰ ਭੱਜੀ। ਉਸ ਪਿੱਛੋਂ ਮੈਨੂੰ ਕੁੱਝ ਯਾਦ ਨਹੀਂ ਹੈ। “ ਡਾਕਟਰ ਹੱਸਿਆ। ਉਹ ਸੋਚਣ ਲੱਗਾ, ਅਚਾਨਕ ਡਿਗ ਕੇ, ਐਸੀਆਂ ਸੱਟਾਂ ਖਾਣ ਵਾਲੀਆਂ ਔਰਤਾਂ ਹੀ ਹਰ ਰੋਜ਼ ਆਉਂਦੀਆਂ ਹਨ। ਕਦੇ ਡਿਗ ਕੇ ਮਰਦ ਦੇ ਸੱਟ ਨਹੀਂ ਵੱਜਦੀ।
print
Share Button
Print Friendly, PDF & Email

Leave a Reply

Your email address will not be published. Required fields are marked *