ਗ਼ਜ਼ਲ

ss1

ਗ਼ਜ਼ਲ

ਭਾਵੇ ਮੰਜ਼ਲ ਦੂਰ ਸਮੁੰਦਰੋਂ
ਜਾਣਾ ਪਰਲੇ ਪਾਰ ਹੈ
ਖੁਦਾ ਤੋਂ ਵੱਧ ਕਰਨਾ ਪੈਣਾ
ਖ਼ੁਦ ਉਤੇ ਇਤਬਾਰ ਹੈ

ਸ਼ਹਿਰ ’ਚ ਜਾ ਕੇ ਕੋਠੀ ਪਾ ਕੇ
ਪੁੱਤ ਕਹਾਉਂਦੇ ਸ਼ਹਿਰੀ
ਮਾਪਿਆਂ ਤੋਂ ਅੱਡ ਹੋ ਜਾਂਦੇ ਨੇ
ਕਿਹੋ ਜਾ ਸੰਸਕਾਰ ਹੈ

ਸਮਝ ਆਈ ਨਾ ਖੌਰੇ ਕਾਹਤੋਂ
ਦੂਰ-ਦੂਰ ਹੁਣ ਰਹਿਨੇ ਹੋ
ਸਾਨੂੰ ਵੀ ਤਾਂ ਦੱਸ ਦਿਓ ਜੀ
ਕਿਸ ਗੱਲ ਦਾ ਤਕਰਾਰ ਹੈ ?

ਉਸ ਤੋਂ ਬੂਹਾ ਭੁੱਲ-ਭੁਲੇਖੇ
ਖੜਕ ਗਿਆ ਮੇਰੇ ਘਰ ਦਾ
ਘਰ ਮੇਰੇ ਪੱਤਝੜ ਨੂੰ ਆਖੋ
ਆਈ ਅੱਜ ਬਹਾਰ ਹੈ

ਆਖੇ ਤਿੱਤਲੀ ਤੋੜੋ ਨਾ ਫ਼ੁੱਲ
ਟਾਹਣੀ ’ਤੇ ਹੀ ਰਹਿਣ ਦਿਓ
ਕੁਦਰਤ ਦੀ ਇਸ ਸੁੰਦਰ ਸ਼ੈਅ ਤੇ
ਸਾਡਾ ਵੀ ਅਧਿਕਾਰ ਹੈ

ਮੰਦਰਾਂ ਅੰਦਰ ਭੀੜ ਬੜੀ ਸੀ
ਪੱਥਰ ਦੇ ਭਗਵਾਨਾਂ ਲਈ
ਐਪਰ ਉਲਫ਼ਤ ਵਾਲਾ ਜੋਗੀ
ਖਾਲ਼ੀ ਪਿਆ ਬਜ਼ਾਰ ਹੈ

ਜਗਸੀਰ ਜੋਗੀ
ਭੁਟਾਲ
9592213928

print
Share Button
Print Friendly, PDF & Email

Leave a Reply

Your email address will not be published. Required fields are marked *