ਪੂਰਬੀ ਤੇ ਦੱਖਣੀ ਯੂਰਪੀਅਨ ਦੇਸ਼ਾਂ ਦੇ ਬਾਲਗ ਨੌਜਵਾਨ ਦੂਸਰੇ ਮੁਲਕਾਂ ਦੇ ਮੁਕਾਬਲੇ ਵਧੇਰੇ ਗਿਣਤੀ ਵਿਚ ਆਪਣੇ ਮਾਪਿਆਂ ਨਾਲ ਰਹਿੰਦੇ ਹਨ -ਪਯੂ ਰਿਸਰਚ ਸੈਂਟਰ ਦੀ ਵਿਸ਼ਲੇਸ਼ਣ ਰਿਪੋਰਟ

ss1

ਪੂਰਬੀ ਤੇ ਦੱਖਣੀ ਯੂਰਪੀਅਨ ਦੇਸ਼ਾਂ ਦੇ ਬਾਲਗ ਨੌਜਵਾਨ ਦੂਸਰੇ ਮੁਲਕਾਂ ਦੇ ਮੁਕਾਬਲੇ ਵਧੇਰੇ ਗਿਣਤੀ ਵਿਚ ਆਪਣੇ ਮਾਪਿਆਂ ਨਾਲ ਰਹਿੰਦੇ ਹਨ -ਪਯੂ ਰਿਸਰਚ ਸੈਂਟਰ ਦੀ ਵਿਸ਼ਲੇਸ਼ਣ ਰਿਪੋਰਟ

ਬਹੁਤ ਪਹਿਲਾਂ ਬਾਲਗ ਨੌਜਵਾਨ ਵਧੇਰੇ ਗਿਣਤੀ ਵਿਚ ਮਾਪਿਆਂ ਦੇ ਨਾਲ ਰਹਿੰਦੇ ਸਨ ਪਰ 1940 ਤੋਂ  ਬਾਦ ਅਮਰੀਕਾ ਵਿਚ ਆਪਣੇ ਮਾਪਿਆਂ ਨਾਲ ਰਹਿਣ ਦੇ ਰੁਝਾਨ ਵਿਚ ਵਾਧਾ ਹੋੲਿਆ ਹੈ ੲਿਹ ਪ੍ਰਗਟਾਵਾ ਪਯੂ ਰਿਸਰਚ ਸੈਂਟਰ ਨੇ ਆਪਣੀ ੲਿਕ ਨਵੀਂ ਵਿਸ਼ਲੇਸ਼ਣ ਰਿਪੋਰਟ ਵਿਚ ਕੀਤਾ ਹੈ ਤੇ ਨਾਲ ਹੀ ਕਿਹਾ ਹੈ ਕੇ 2007-2009 ਵਿਚ ਆਏ ਮੰਦੇ ਨੂੰ ਹੀ ੲਿਸ ਰੁਝਾਨ ਦਾ ਮਾਤਰ ਕਾਰਨ ਨਹੀਂ ਸਮਝ ਲੈਣਾ ਚਾਹੀਦਾ |ਉਸ ਨੇ ਵਿਸ਼ਲੇਸ਼ਣ ਵਿਚ ਜੋ ਅੰਕੜੇ ਪੇਸ਼ ਕੀਤੇ ਹਨ ਉਹ ਯੂਰੋ ਸਟੇਟ ਤੇ ਕੁਝ ਦੂਸਰੇ ਮੁਲਕਾਂ ਤੋਂ ਵੀ ਹਨ |ਖੋਜ ਕਰਨ ਵਾਲਿਆਂ ਨੇ ਪਾੲਿਆ ਕੇ ਵਿਕਸਤ ਦੇਸ਼ਾਂ ਵਿਚ ਵਧੇਰੇ ਕਰਕੇ ਬਾਲਗ ਨੌਜਵਾਨ ਲੰਬਾ ਸਮਾਂ ਤੱਕ ਆਪਣੇ ਮਾਪਿਆਂ ਨਾਲ ਰਹਿ ਰਹੇ ਹਨ ਕਾਰਨ ਜਾਂ ਤਾਂ ਉਹ ਵੱਖ ਨਹੀਂ ਹੋਏ ਜਾਂ ਵਾਪਿਸ ਪੜ੍ਹਾਈ ਕਰਕੇ ਆ ਗਏ ਹਨ |ਵਿਸ਼ਲੇਸ਼ਣ ਵਿਚ 18-34 ਸਾਲ ਵਰਗ ਵਿਚ ੲਿਨ੍ਹਾਂ ਨੂੰ ਰੱਖਿਆ ਗਿਆ ਹੈ ਤੇ ਯੂਰਪੀਅਨ ਯੂਨੀਅਨ ਦੇ 28 ਮੁਲਕਾਂ ਮੈਂਬਰਾਂ ਦੀ ਤਕਰੀਬਨ ਅੱਧੀ ਵਸੋਂ 48.1 ਫੀਸਦੀ ਆਪਣੇ ਮਾਪਿਆਂ ਨਾਲ 2014 ਵਿਚ ਰਹਿ ਰਹੇ ਸਨ | ਯੂਰਪੀਅਨ ਦੇਸ਼ਾਂ ਦੇ 18-34 ਵਰਗ ਉਮਰ ਦੇ ਨੌਜਵਾਨਾਂ ਮਾਪਿਆਂ ਨਾਲ ਰਹਿਣ ਦੀ ਦਰ ਅਮਰੀਕਾ ਨਾਲੋ ਜਿਆਦਾ ਹੈ ਤੇ ੲਿਹ 54.4 ਫੀਸਦੀ ਤੇ 41.7 ਫੀਸਦੀ ਮਰਦ ਤੇ ਔਰਤ ਦਾ ਕਰਮਵਾਰ ਅਨੁਪਾਤ ਹੈ | ਰਿਪੋਰਟ ਮੁਤਾਬਿਕ ਅਮਰੀਕਾ ਵਿਚ 18-34 ੳਮਰ ਵਰਗ ਦੇ 32.1 ਫੀਸਦੀ ਲੋਕ 2014 ਤੱਕ ਆਪਣੇ ਮਾਪਿਆਂ ਨਾਲ ਰਹਿ ਰਹੇ ਸਨ 1960 ਵਿਚ ੲਿਹ ਦਰ 20 ਫੀਸਦੀ ਸੀ |
          ਦੂਸਰੇ ਦੇਸ਼ਾਂ ਦੀ ਤੁਲਨਾ ਵਿਚ ਪੂਰਬੀ ਤੇ ਪੱਛਮੀ ਯੂਰਪੀਅਨ ਦੇਸ਼ਾਂ ਵਿਚ 18-34 ਵਰਗ ਉਮਰ ਦੇ ਵਧੇਰੇ ਲੋਕ ਆਪਣੇ ਮਾਪਿਆਂ ਨਾਲ ਰਹਿੰਦੇ ਹਨ |ਰਿਪੋਰਟ ਵਿਚ ੲਿਹ ਦਰਸਾੲਿਆ ਹੈ ਕੇ ੲਿਹ ਰੁਝਾਨ ਦੂਸਰੇ ਦੇਸ਼ਾਂ ਵਿਚ ਵੀ ਹੈ ਤੇ ਕਨੇਡਾ,ਜਪਾਨ ਤੇ ਅਸਟਰੇਲੀਆ ਵਿਚ ਵੀ ੲਿਹ ਵਾਧਾ ਦਰਸਾੲਿਆ ਹੈ |
       ਕੁਝ ਲੋਕਾਂ ਦਾ ੲਿਹ ਮੱਤ ਹੈ ਕੇ ਕੁਝ ਦੇਸ਼ਾਂ ਵਿਚ ਸਾਂਝੇ ਪ੍ਰੀਵਾਰਾਂ ਦਾ ਸਭਿਆਚਾਰ ਅਜੇ ਵੀ ਹੈ ਜਿਸ ਕਾਰਨ ਬਾਲਗ ਨੌਜਵਾਨ ਮਾਪਿਆਂ ਨਾਲ ਰਹਿਣ ਨੂੰ ਤਰਜੀਹ ਦਿੰਦੇ ਹਨ | ਏਸ਼ੀਆ ਤੇ ਯੂਰਪ ਦੇ ਪੂਰਬੀ ਦੱਖਣੀ ਖੇਤਰ ਦੇ ਦੇਸ਼ਾਂ ਵਿਚ ਅਜੇ ਵੀ ੲਿਹ ਸਭਿਆਚਾਰ ਹੈ ਦੂਸਰੇ ਦੇਸ਼ਾਂ ਵਿਚ ਘੱਟ ਗਿਆ ਸੀ |ਸਾਂਝੇ ਪ੍ਰੀਵਾਰਾਂ ਵਿਚ ਰਹਿਣ ਤੇ ਦੇਰ ਨਾਲ ਵਿਆਹ ਕਰਾਉਣ ਦੇ ਰੁਝਾਨ ਨੇ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ | ਘਰਾਂ ਦੀ ਵਿਕਰੀ ਤੇ ਉਨ੍ਹਾਂ ਵਿਚ ਵਰਤੋਂ ਵਾਲੇ ਸਮਾਨ ਦੀ ਵਿਕਰੀ ਤੇ ਅਸਰ ਪੈਂਦਾ ਹੈ| ਕਮਜੋਰ ਆਰਥਿਕਤਾ ਦਾ ੲਿਸ ਸੰਦਰਭ ਵਿਚ ਵੀ ਯੋਗਦਾਨ ਹੈ ਮੈਂ ਨਿੱਜੀ ਤੌਰ ਤੇ ਉਨ੍ਹਾਂ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੇ ਘਰ ੲਿਸ ਕਰਕੇ ਵੇਚ ਦਿਤੇ ਕੇ ਉਹ ੲਿਹ ਖਰਚੇ ਝੱਲਣ ਤੋਂ ਅਸਮਰਥ ਹਨ ਤੇ ਆਪਣੇ ਮਾਪਿਆਂ ਨਾਲ ਰਹਿਣ ਲਈ ਮਜਬੂਰ ਹਨ | ਵਕਤ ਨੇ ੲਿਕ ਵਾਰ ਫੇਰ ੲਿਤਿਹਾਸ ਦੇ ਪਹੀਏ ਨੂੰ ਮੋੜਿਆ ਹੈ |(ਅੰਕੜੇ ਧੰਨਵਾਦ ਸਹਿਤ ਪਯੂ ਰਿਸਰਚ ਸੈਂਟਰ)

ਸੁਰਿੰਦਰ ਢਿਲੋਂ

ਵਿਰਜੀਨੀਆ

print
Share Button
Print Friendly, PDF & Email

Leave a Reply

Your email address will not be published. Required fields are marked *