ਦਿਲਦਾਰ ਮੇਰਾ

ss1

ਦਿਲਦਾਰ ਮੇਰਾ

ਕੋਰੇ ਸਫਿਅਾ ਵਰਗਾ ਹੈ ਦਿਲਦਾਰ ਮੇਰਾ
ਰੱਬ ਦਾ ਹੈ ਸ਼ੁਕਰਾਨਾ ਮਿਲਿਅਾ ਪਿਅਾਰ ਤੇਰਾ !

ਖੁਸ਼ੀਅਾਂ ਗਮੀਅਾਂ ਅਾਵਣ ਸਾਥ ਛੱਡ ਜਾਵੀਂ ਨਾ
ਦੁਨੀਅਾਂ ਵਾਗੂੰ ਅੈਵੇਂ ਤਸੱਦਤ ਢਾਹਵੀਂ ਨਾ
ਤੇਰੇ ਨਾਲ਼ ਹੀ ਵਸਦਾ ਏ ਸੰਸਾਰ ਮੇਰਾ
ਕੋਰੇ ਸਫ਼ਿਅਾ ਵਰਗਾ ਹੈ ਦਿਲਦਾਰ ਮੇਰਾ!

ਦੁਨੀਅਾ ਤੋਂ ਕੋਈ ਵੱਖਰੀ ਜਿਹੀ ਥਾਂ ਹੋਵੇ
ਮੇਰੇ ਸਿਰ ਥੱਲੇ ਸੱਜਣਾਂ ਤੇਰੀ ਬਾਹ ਹੋਵੇ
ਤੇਰੇ ਸਾਥ ਨਾਲ਼ ਬਣਨਾ ਮਹਿਲ ਮਿਨਾਰ ਮੇਰਾ
ਕੋਰੇ ਸਫ਼ਿਅਾ ਵਰਗਾ ਹੈ ਦਿਲਦਾਰ ਮੇਰਾ!

ਅੈਵੇ ਝੂਠੇ ਜਿਹੇ ਇਲਜ਼ਾਮ ਤੂੰ ਲਾਵੀਂ ਨਾ
ਜਾਨੋਂ ਵੱਧ ਤੈਨੂੰ ਚਾਹਵਾਂ ਪਿਅਾਰ ਅਜਮਾਵੀਂ ਨਾ
ਜਿਸਮਾਂ ਤੱਕ ਹੀ ਸਿਮੀਤ ਨਹੀਂ ਪਿਅਾਰ ਮੇਰਾ
ਕੋਰੇ ਸਫ਼ਿਅਾ ਵਰਗਾ ਹੈ ਦਿਲਦਾਰ ਮੇਰਾ!

ਕੌਸ਼ਿਕ” ਕਹੇ ਸਾਡਾ ਸਦੀਅਾ ਤੱਕ ਹੀ ਨਾਮ ਰਹੇ
ਤੇਰਾ ਤੇ ਮੇਰਾ ਕਿੱਸਾ ਇੰਝ ਸਰਿਅਾਮ ਰਹੇ
ਜਨਮਾਂ ਤੱਕ ਨਿਭਾੳੁਣ ਦਾ ਹੈ ਵਿਚਾਰ ਮੇਰਾ
ਕੋਰੇ ਸਫ਼ਿਅਾ ਵਰਗਾ ਹੈ ਦਿਲਦਾਰ ਮੇਰਾ!

ਸੁਨੀਲ ਕੌਸ਼ਿਕ ਗੰਢੂਅਾਂ

(ਸੁਨਾਮ ੳੂਧਮ ਸਿੰਘ ਵਾਲ਼ਾ)
ਮੋਬਾ.95010-93494

print
Share Button
Print Friendly, PDF & Email

Leave a Reply

Your email address will not be published. Required fields are marked *