ਤਰੱਕੀ

ss1

ਤਰੱਕੀ

ਘਰ ਛੋਟੇ ਸੀ ਪੰਦਰਾਂ ਜੀਅਾ ਦੇ ਟੱਬਰ ਹੁੰਦੇ ਸੀ
ਛੋਟੇ ਵੱ੩ੇ ਦੁੱਖ ਸੁੱਖ ਸਾਰੇ ਜੱਗਰ ਹੁੰਦੇ ਸੀ
ਹੁਣ ਚਾਚੇ ਤਾਏ ਕੀ ਦਿਸਣੇ,ਘਰ ਦਿਸਦੀ ਨਾ ਮੱਖੀ ਅੈ
ਸੱਚੀ ਗੱਲ ਹੁਣ ਬਾਬਾ ਹੋ ਰਹੀ ਖੂਬ ਤਰੱਕੀ ਅੈ!!

ਯੁੱਗ ਤਕਨੀਕੀ ਅਾਇਅਾ ਰਿਸਤੇ ਪਏ ਮੁਬਾਇਲਾ ਨਾਲ
ਹਾਸੇ ੳੁੱ੩ ਗਏ ਮੂੰਹ ਤੋਂ ਹੁਣ ਸਰਦਾ ਸਮਾਇਲਾ ਨਾਲ
ਬੱਚਿਅਾਂ ਦੀ ਵੀ ਗੇਮਾ ਦੇ ਨਾਲ਼ ਅਾੜੀ ਪੱਕੀ ਐ
ਸੱਚੀ ਗੱਲ ਹੁਣ ਬਾਬਾ ਹਕ ਰਹੀ ਖੂਬ ਤਰੱਕੀ ਐ!!

ਰੇਹ ਸਪਰੇਹ ਨਾਲ਼ ਪੱਕਦੀਅਾਂ ਅੱਜ ਕੱਲ ਫਸਲਾਂ ਨੇ
ਬੱਚੇ ਟੀਕਿਅਾਂ ਨਾਲ਼ ਜੰਮਦੇ ਕਿਹੜੀਅਾਂ ਨਸਲਾਂ ਨੇ
ਬਸ ਮੁੰ੩ਾ ਹੀ ਜੰਮਣਾ ਇਹ ਗੱਲ ਸਭਨੇ ਰੱਟੀ ਐ
ਸੱਚੀ ਗੱਲ ਹੁਣ ਬਾਬਾ ਹੋ ਰਹੀ ਖੂਬ ਤਰੱਕੀ ਐ!!

ਗਰੀਬ ਨੂੰ ਮਿਲੇ ਨਾ ਦਿਹਾੜੀ ਕਰਜੇ਼ ਮੁਅਾਫ ਅਮੀਰਾਂ ਦੇ
ਹਾਲੇ ਦੇਸ਼ ਮਹਾਨ ਨੇ ਕਹਿੰਦੇ ਮੈਂ ਸਦਕੇ ਜਾਵਾਂ ਵਜ਼ੀਰਾਂ ਦੇ
ਲਾਰਿਅਾਂ ਵਾਲੀ ਨਿੱਤ ਹੀ ਲੀ੩ਰ ਦਿੰਦੇ ਫੱਕੀ ਐ
ਸੱਚੀ ਗੱਲ ਹੁਣ ਬਾਬਾ ਹੋ ਰਹੀ ਖੂਬ ਤਰੱਕੀ ਐ!!

ਧੀ ਵਿਅਾੳੁਣੀ ਤਾਂ ਲੱਖਾਂ ਵਿੱਚ ਬਈ ਹੁੰਦੇ ਸੌਦੇ ਨੇ
ਸਹੁਰਾ ਕਹੇ ਮੈਂ ਲੈਣੀ ਗੱ੩ੀ ਚਲਦੇ ਨਾ ਗੋ੩ੇ ਨੇ
ਤਾਹੀਓ ਕੁੱਖ ਚ ਕਤਲ ਹੁੰਦੀ ਨਿੱਤ ਨਵੀਂ ਬੱਚੀ ਐ
ਸੱਚੀ ਗੱਲ ਹੁਣ ਬਾਬਾ ਹੋ ਰਹੀ ਖੂਬ ਤਰੱਕੀ ਅੈ!!

ਗੰਢੂਅਾਂ ਵਾਲਿਅਾ ਤੂੰ ਭਾਵੇਂ ਸੱਚ ਲਿਖਦਾ ਏ
ਇਹ ਚੋਰਾਂ ਦੀ ਮੰ੩ੀ ਇੱਥੇ ਸੱਚ ਵੀ ਵਿਕਦਾ ਏ
ਪਤੰਗ ਸੱਚ ਦੀ ਸਦਾ ਹੀ ਇਥੇ ਜਾਂਦੀ ਕੱਟੀ ਅੈ
ਸੱਚੀ ਗੱਲ ਹੁਣ ਬਾਬਾ ਹੋ ਰਹੀ ਖੂਬ ਤਰੱਕੀ ਐ!!

ਸੁਨੀਲ ਕੌਸ਼ਿਕ ਗੰਢੂਅਾਂ
(ਸੁਨਾਮ ੳੂਧਮ ਸਿੰਘ ਵਾਲ਼ਾ)
ਮੋਬਾ-95010-93494

print
Share Button
Print Friendly, PDF & Email

Leave a Reply

Your email address will not be published. Required fields are marked *