ਭਗਤ ਪੂਰਨਬੀਮਾ ਯੋਜਨਾ ਸਕੀਮ ਗਰੀਬ ਤੇ ਲੋੜਬੰਦਾ ਦੀ ਬਜਾਏ ਬੀਮਾ ਕੰਪਨੀਆ ਨੂੰ ਲਾਭ ਪਹੁੰਚਾਉਣ ਲਈ ਗਈ ਬਣਾਈ :ਖੱਤਰੀਵਾਲਾ

ss1

ਭਗਤ ਪੂਰਨਬੀਮਾ ਯੋਜਨਾ ਸਕੀਮ ਗਰੀਬ ਤੇ ਲੋੜਬੰਦਾ ਦੀ ਬਜਾਏ ਬੀਮਾ ਕੰਪਨੀਆ ਨੂੰ ਲਾਭ ਪਹੁੰਚਾਉਣ ਲਈ ਗਈ ਬਣਾਈ :ਖੱਤਰੀਵਾਲਾ

ਬੁਢਲਾਡਾ 1 ਮਈ (ਰੀਤਵਾਲ) ਸਰਕਾਰ ਦੁਆਰਾ ਗਰੀਬਾਂ ਲਈ ਸਿਹਤ ਸੁਵਿਧਾਵਾ ਦੇ ਤੌਰ ਤੇ ਸੁਰੂ ਕੀਤੀ ਗਈ ਭਗਤ ਪੂਰਨ ਸਿੰਘ ਬੀਮਾ ਯੋਜਨਾ ਗਰੀਬ ਤੇ ਲੌੜਬੰਦਾ ਲਈ ਘੱਟ ਪਰ ਬੀਮਾ ਕੰਪਨੀਆਂ ਲਈ ਵੱਧ ਫਾਇਦੇਮੰਦ ਸਾਬਿਤ ਹੋ ਰਹੀ ਹੈ ।ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਆਰ.ਟੀ.ਆਈ.ਵਿੰਗ ਬਠਿੰਡਾ ਦੇ ਇੰਚਾਰਜ ਗੁਰਵਿੰਦਰ ਸਿੰਘ ਖੱਤਰੀਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਪੰਜਾਬ ਹੈਲਥ ਕਾਰਪੋਰੈਸ਼ਨ ਤੋਂ ਪਾ੍ਰਪਤ ਸੂਚਨਾ ਅਨੂਸਾਰ 2014-15 ਵਿੱਚ ਦੇ ਕੁੱਲ 15.36 ਲੱਖ ਨੀਲੇ ਕਾਰਡ ਧਾਰਕ ਪਰਿਵਾਰਾਂ ਵਿੱਚੋ ਸਿਰਫ 4.82 ਲੱਖ ਪਰਿਵਾਰ ਹੀ ਇਸ ਯੋਜਨਾ ਤਹਿਤ ਰਜਿਸਟਰਡ ਕੀਤੇ ਗਏ ਹਨ ।ਇਸ ਯੋਜਨਾ ਦਾ ਕੰਮ ਦੋ ਬੀਮਾ ਕੰਪਨੀਆਂ ਨੈਸ਼ਨਲ ਇੰਡੀਆਂ ਇੰਸ਼ੋਰੈਸ ਅਤੇ ਯਨਾਇਟਡ ਇੰਡੀਆ ਇੰਸ਼ੋਰੈਸ ਨੂੰ ਦਿੱਤਾ ਗਿਆ ।

ਨੈਸ਼ਨਲ ਇੰਸ਼ੋਰਸ ਕੰਪਨੀ ਨੂੰ ਬੀਮੇ ਲਈ 220ਰੁ:ਪ੍ਰਤੀ ਪਰਿਵਾਰ ਅਤੇ ਯਨਾਇਟਡ ਇੰਡੀਆ ਨੂੰ 227 ਰੁ: ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਦਿੱਤੇ ਗਏ ਹਨ। ਦੋਵੇ ਕੰਪਨੀਆ ਕੋਲ ਕੁਲ 10.80 ਕਰੋੜ ਰੁਪਏ ਪ੍ਰੀਮੀਅਮ ਜਮਾਂ੍ਹ ਕੀਤਾ ਗਿਆ ਹੈ ਪਰ ਕਾਰਡ ਧਾਰਕਾਂ ਲਈ ਸਿਰਫ 4.37 ਕਰੋੜ ਦਾ ਫਾਇਦਾ ਲਿਆ ਗਿਆ ਹੈ ।ਛੋਟੇ ਦੁਕਾਨਦਾਰ ਤਾਂ ਬਿਲਕੁਲ ਹੀ ਇਸਦਾ ਫਾਇਦਾ ਨਹੀ ਲੈ ਸਕਣਗੇ ਕਿਉਂਕੀ ਸਿਰਫ ਰਜਿ: ਵੈਨ ਨੰ: ਵਾਲੇ ਵਪਾਰੀ ਹੀ ਇਸਦਾ ਫਾਇਦਾ ਉਠਾ ਸਕਦੇ ਹਨ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇਹ ਯੋਜਨਾ ਗਰੀਬਾਂ ਸਹਿਜ ਮਜਾਕ ਹੈ ।

print
Share Button
Print Friendly, PDF & Email