ਧਾਰਮਿਕ ਡੇਰਾ ਸੁੰਦਰ ਆਸ਼ਰਮ ਵਿਖੇ ਬੇਅਦਬੀ ਮਾਮਲੇ ‘ਚ ਬਾਬਾ ਸੰਤੋਖ ਸਿੰਘ ਪਾਲਦੀ ਵਾਲਿਆਂ ਨੂੰ ਲਗਾਈ ਤਨਖਾਹ

ss1

ਧਾਰਮਿਕ ਡੇਰਾ ਸੁੰਦਰ ਆਸ਼ਰਮ ਵਿਖੇ ਬੇਅਦਬੀ ਮਾਮਲੇ ‘ਚ ਬਾਬਾ ਸੰਤੋਖ ਸਿੰਘ ਪਾਲਦੀ ਵਾਲਿਆਂ ਨੂੰ ਲਗਾਈ ਤਨਖਾਹ
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 5 ਦਿਨ ਜੂਠੇ ਭਾਂਡੇ ਮਾਂਜਣ, ਇੱਕ ਘੰਟਾ ਗੁਰਬਾਣੀ ਸਰਵਣ ਕਰਨ ਅਤੇ ਸਹਿਜ ਪਾਠ ਕਰਨ ਦੀ ਲਗਾਈ ਤਨਖਾਹ

ਸ੍ਰੀ ਆਨੰਦਪੁਰ ਸਾਹਿਬ, 22 ਨਵੰਬਰ (ਦਵਿੰਦਰਪਾਲ ਸਿੰਘ): ਬੀਤੇ ਦਿਨੀਂ ਤਖਤ ਸਰੀ ਕੇਸਗੜ੍ਹ ਸਾਹਿਬ ਨੇੜਲੇ ਸੁੰਦਰ ਆਸ਼ਰਮ ਨਾਮਕ ਧਾਰਮਿਕ ਡੇਰੇ ਦੇ ਮੁੱਖੀ ਬਾਬਾ ਸੰਤੋਖ ਸਿੰਘ ਪਾਲਦੀ ਵਾਲਿਆਂ ਨੂੰ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ 5 ਦਿਨ ਜੂਠੇ ਭਾਂਡੇ ਮਾਂਜਣ, ਇੱਕ ਘੰਟਾ ਗੁਰਬਾਣੀ ਸਰਵਣ ਕਰਨ ਅਤੇ ਸਹਿਜ ਪਾਠ ਕਰਨ ਦੀ ਤਨਖਾਹ ਲਗਾਈ ਹੈ।
ਅੱਜ ਦੇ ਸ਼ਾਮ ਤੱਕ ਚੱਲੀ ਕਰਵਾਈ ਬਾਰੇ ਦੱਸਦੇ ਹੋਏ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਪੰਜਾਂ ਪਿਆਰਿਆਂ ਦੇ ਸਨਮੁੱਖ ਪੇਸ਼ ਹੋਏ ਬਾਬਾ ਸੰਤੋਖ ਸਿੰਘ ਪਾਲਦੀ ਵਾਲਿਆਂ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਧਾਰਮਿਕ ਗ੍ਰੰਥਾਂ, ਪੋਥੀਆਂ ਤੇ ਗੁਟਕਾ ਸਾਹਿਬ ਦੀ ਆਪਣੇ ਡੇਰੇ ‘ਚ ਹੋਈ ਬੇਅਦਬੀ ਦੀ ਗੱਲ ਨੂੰ ਸਵੀਕਾਰ ਕੀਤਾ ਹੈ ਤੇ ਉਸੇ ਅਨੁਸਾਰ ਉਨ੍ਹਾਂ ਖਿਮਾ ਯਾਜਨਾ ਕਰਦੇ ਹੋਏ ਕਿਹਾ ਕਿ ਇਸ ਲਈ ਮੈਨੂੰ ਜੋ ਵੀ ਸਜ਼ਾ ਸੁਣਾਈ ਜਾਵੇਗੀ ਉਹ ਮੈਨੂੰ ਖਿੜੇ ਮੱਥੇ ਮਨਜ਼ੂਰ ਹੋਵੇਗੀ।
ਜਿਸਤੋਂ ਬਾਅਦ ਲਏ ਗਏ ਫੈਸਲੇ ਅਨੁਸਾਰ ਬਾਬਾ ਸੰਤੋਖ ਸਿੰਘ ਪਾਲਦੀ ਵਾਲਿਆਂ ਨੂੰ ਧਾਰਮਿਕ ਸੇਵਾ ਲਗਾਉਣ ਦਾ ਐਲਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੀਤਾ ਗਿਆ। ਜਿਸਦੇ ਤਹਿਤ ਬਾਬਾ ਸੰਤੋਖ ਸਿੰਘ ਨੂੰ ਲਗਾਤਾਰ ਪੰਜ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜੂਠੇ ਬਰਤਨ ਮਾਂਜਣ, ਇੱਕ ਘੰਟਾ ਗੁਰਬਾਣੀ ਕੀਰਤਨ ਸਰਵਣ ਕਰਨ, ਉਪਰੰਤ 10 ਦਿਨਾਂ ਦੇ ਅੰਦਰ ਅੰਦਰ ਇੱਕ ਸਹਿਜ ਪਾਠ ਖੁੱਦ ਕਰਨ ਜਾਂ ਸਰਵਣ ਕਰਨ ਦੀ ਸੇਵਾ ਲਗਾਈ ਗਈ ਹੈ। ਜਿਸਤੋਂ ਬਾਅਦ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਹੋ ਕੇ 500 ਰੁਪਏ ਦਾ ਕੜਾਹ ਪ੍ਰਸ਼ਾਦਿ ਕਰਵਾਉਣ ਅਤੇ 500 ਰੁਪਏ ਗੁਰੂ ਦੀ ਗੋਲਕ ‘ਚ ਪਾ ਕੇ ਖਿਮਾਂ ਜਾਚਨਾ ਲਈ ਅਰਦਾਸ ਕਰਾਉਣ।

print
Share Button
Print Friendly, PDF & Email