ਨਿਊਯਾਰਕ ਦੇ ਅਪਸਟੇਟ ਚ’ ਕਾਸਮੈਟਿਕ ਫੈਕਟਰੀ ”ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, 35 ਦੇ ਕਰੀਬ ਜਖਮੀ

ss1

ਨਿਊਯਾਰਕ ਦੇ ਅਪਸਟੇਟ ਚ’ ਕਾਸਮੈਟਿਕ ਫੈਕਟਰੀ ”ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, 35 ਦੇ ਕਰੀਬ ਜਖਮੀ

ਨਿਊਯਾਰਕ, 21 ਨਵੰਬਰ ( ਰਾਜ ਗੋਗਨਾ)— ਅਮਰੀਕਾ ਦੇ ਨਿਊਯਾਰਕ ‘ਚ ਇਕ ਕਾਸਮੈਟਿਕ ਫੈਕਟਰੀ ‘ਚ ਅੱਗ ਲੱਗਣ ਨਾਲ 30 ਤੋਂ 35 ਲੋਕਾ ਜਖ਼ਮੀ ਹੋ ਗਏ। ਨਿਊਯਾਰਕ ਪੁਲਸ ਨੇ ਦੱਸਿਆ ਕਿ ਫੈਕਟਰੀ ਅੰਦਰ ਦੋ ਜੋਰਦਾਰ ਬਲਾਸਟ ਹੋਏ ਅਤੇ ਅੱਗ ਲੱਗ ਗਈ। ਘਟਨਾ ਸੋਮਵਾਰ ਸਵੇਰੇ 10.15 ਵਜੇ ਦੀ ਹੈ। ਅੱਗ ਇੰਨੀ ਭਿਆਨਕ ਸੀ ਕਿ 7 ਫਾਇਰਬ੍ਰਿਗੇਡ ਦੀਆਂ ਗੱਡੀਆਂ ਨੇ ਕਿਸੇ ਤਰ੍ਹਾਂ ਇਸ ਉੱਤੇ ਕਾਬੂ ਪਾਇਆ। ਪੁਲਸ ਨੇ ਦੱਸਿਆ ਕਿ ਵੇਰਲਾ ਇੰਟਰਨੈਸ਼ਨਲ ਕਾਸਮੈਟਿਕ ‘ਚ ਅੱਗ ਲੱਗਣ ਨਾਲ 7 ਦਮਕਲ ਕਰਮਚਾਰੀ ਵੀ ਜਖ਼ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਜਦੋਂ ਦਮਕਲਕਰਮੀ ਅੱਗ ਬੁਝਾਉਣ ਲਈ ਫੈਕਟਰੀ ਅੰਦਰ ਸੀ ਉਸ ਵੇਲੇ ਇਕ ਹੋਰ ਬਲਾਸਟ ਹੋਣ ਦੀ ਵਜ੍ਹਾ ਨਾਲ ਕਰਮੀ ਇਸ ਦੀ ਚਪੇਟ ਵਿਚ ਆ ਗਏ।

print
Share Button
Print Friendly, PDF & Email