ਧਰਮਪ੍ਰੀਤ ਦਾ ਸੰਸਕਾਰ ਅਮਰੀਕਾ ਚ’ ਹੋਵੇਗਾ ,ਮਾਂ ,ਪਿਉ ਨੂੰ ਮਿਲਿ ਵੀਜ਼ਾ

ss1

ਧਰਮਪ੍ਰੀਤ ਦਾ ਸੰਸਕਾਰ ਅਮਰੀਕਾ ਚ’ ਹੋਵੇਗਾ ,ਮਾਂ ,ਪਿਉ ਨੂੰ ਮਿਲਿ ਵੀਜ਼ਾ

ਨਿਊਯਾਰਕ, 21 ਨਵੰਬਰ ( ਰਾਜ ਗੋਗਨਾ)-ਬੀਤੇ ਦਿਨੀ ਕੈਲੀਫੋਰਨੀਆ ਸੂਬੇ ਦੇ ਸਹਿਰ ਮਡੇਰਾ ਵਿਚ ਟਾਕਲ ਬੌਕਸ ਨਾਂ ਦੇ ਗੈਸ ਸਟੇਸ਼ਨ ਨਾਲ ਸਥਿਤ ਸਟੋਰ ਤੇ ਕਤਲ ਕੀਤੇ ਗਏ ਤਹਿਸੀਲ ਬੰਗਾ ਦੇ ਪਿੰਡ ਖੋਥੜਾਂ ਨੇੜੇ ਫਗਵਾੜਾ ਦੇ ਧਰਮਪ੍ਰੀਤ ਸਿੰਘ ਦਾ ਸਸਕਾਰ ਅਮਰੀਕਾ ਵਿਚ ਹੀ ਕੀਤਾ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਵੇ ‘ਤੇ ਲੰਘੇ ਸੋਮਵਾਰ ਨੂੰ ਦਿੱਲੀ ਪੁੱਜੇ ਪਿਤਾ ਇੰਦਰਜੀਤ ਸਿੰਘ ਅਤੇ ਮਾਂ ਕਮਲਜੀਤ ਕੌਰ ਨੂੰ ਵੀਜ਼ਾ ਮਿਲ ਗਿਆ ਹੈ।

ਦੋਵੇਂ ਸੋਮਵਾਰ ਰਾਤ ਦਸ ਵਜੇ ਦੀ ਫਲਾਈਟ ਤੋਂ ਰਵਾਨਾ ਹੋ ਗਏ। ਧਰਮਪ੍ਰੀਤ ਦੇ ਪਿਤਾ ਇੰਦਰਜੀਤ ਸਿੰਘ ਨੇ ਕਿਹਾ ਕਿ ਜੇਕਰ ਅਮਰੀਕਨ ਅੰਬੈਸੀ ਨੇ ਉਨ੍ਹਾਂ ਇੰਨੀ ਛੇਤੀ ਵੀਜ਼ਾ ਦਿੱਤਾ ਹੈ ਤਾਂ ਉਹ ਵਿਦੇਸ਼ ਮੰਤਰੀ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ। ਉਧਰ, ਧਰਮਪ੍ਰੀਤ ਦੇ ਪਰਿਵਾਰ ਦੀ ਮਦਦ ਦੇ ਲਈ ‘ਗੋ ਫੰਡ ਮੀ’ ਪੇਜ ‘ਤੇ ਸ਼ੁਰੂ ਕੀਤੇ ਗਏ ਫੰਡ ਰੇਂਜਿੰਗ ਪ੍ਰੋਜੈਕਟ ਦੇ ਤਹਿਤ ਸੋਮਵਾਰ ਸ਼ਾਮ ਛੇ ਵਜੇ ਤੱਕ 20034 ਡਾਲਰ ਇਕੱਠੇ ਹੋ ਚੁੱਕੇ ਸੀ। ਧਰਮਪ੍ਰੀਤ ਦੀ ਭੈਣ ਅਮਨਦੀਪ ਕੌਰ ਨੂੰ ਫਿਲਹਾਲ ਵੀਜ਼ਾ ਨਹੀਂ ਮਿਲਿਆ। ਹਾਲਾਂਕਿ ਵਿਦੇਸ਼ ਮੰਤਰਾਲੇ ਦੀ ਅਪੀਲ ‘ਤੇ ਅਮਰੀਕਨ ਅੰਬੈਸੀ ਨੇ ਉਨ੍ਹਾਂ ਨੂੰ ਅਮਰੀਕਾ ਪਹੁੰਚ ਕੇ ਅਮਨਦੀਪ ਦਾ ਵੀਜ਼ਾ ਅਪਲਾਈ ਕਰਨ ਦੇ ਲਈ ਕਿਹਾ ਹੈ। ਹੋ ਸਕਦਾ ਹੈ ਕਿ ਉਥੇ ਜਾ ਕੇ ਉਸ ਨੂੰ ਵੀ ਵੀਜ਼ਾ ਮਿਲ ਜਾਵੇ ਅਤੇ ਸਮਾਂ ਰਹਿੰਦੇ ਸ਼ਾਇਦ ਅਮਨਦੀਪ ਵੀ ਅਪਣੇ ਭਰਾ ਦੀ ਅੰਤਮ ਰਸਮਾਂ ਵਿਚ ਸ਼ਾਮਲ ਹੋ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *