ਸਾਊਦੀ ਅਰਬ ਤੋਂ ਪਰਤੀ, ਰੀਨਾ ਨੇ ਸੁਣਾਏ ਦੁਖੜੇ

ss1

ਸਾਊਦੀ ਅਰਬ ਤੋਂ ਪਰਤੀ, ਰੀਨਾ ਨੇ ਸੁਣਾਏ ਦੁਖੜੇ

15 copy ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ ਦੇ ਸਿੰਘ ਭਾਈ ਸੰਦੀਪ ਸਿੰਘ ਵੱਲੋਂ ਧੋਖੇਬਾਜ ਏਜੰਟਾਂ ਦੇ ਚੁੰਗਲ ਵਿੱਚੋਂ ਕੁੜੀਆਂ ਨੂੰ ਛਡਵਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਇੱਕ ਹੋਰ ਪੰਜਾਬੀ ਕੁੜੀ ਨੂੰ ਸਾਉਦੀ ਅਰਬ ਦੇ ਸ਼ੇਖ ਦੀ ਕੈਦ ‘ਚੋਂ ਛੁਡਵਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਕੁੜੀਆਂ ਜੋ ਕਿ ਸਾਉਦੀ ਅਰਬ ਵਿੱਚ ਸਨ, ਏਜੰਟਾਂ ਦੇ ਰਾਹੀਂ ਧੋਖੇ ਨਾਲ ਚਲੀਆਂ ਗਈਆਂ ਸਨ ਜਿਥੇ ਉਨ੍ਹਾਂ ਨੂੰ ਉਥੇ ਬੜਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਦੋਂ ਕੁੜੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਵੀਡੀਓ ਪਾਈ ਜਾਂਦੀ ਸੀ ਤਾਂ ਦਮਦਮੀ ਟਕਾਸਲ ਦੇ ਸਿੰਘ ਸੰਦੀਪ ਸਿੰਘ ਵੱਲੋਂ ਏਜੰਟਾਂ ਨਾਲ ਸੰਪਰਕ ਕਰਕੇ ਕੁੜੀਆਂ ਨੂੰ ਛੁਡਵਾ ਲਿਆ ਜਾਂਦਾ ਸੀ। ਇਸੇ ਲੜੀ ਤਹਿਤ ਅੱਜ ਰੀਨਾ ਰਾਣੀ ਪਿੰਡ ਬੋਪਾਰਾਏ ਜਿਲ੍ਹਾ ਜਲੰਧਰ ਜੋ ਕਿ ਏਜੰਟਾਂ ਦੇ ਚੁੰਗਲ ਵਿੱਚ ਫਸ ਕੇ ਸਾਉਦੀ ਅਰਬ ਚਲੀ ਗਈ ਸੀ ਉਸ ਨੂੰ ਛੁਡਵਾ ਕੇ ਲਿਆ ਕੇ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ ਗਿਆ। ਰੀਨਾ ਰਾਣੀ ਨੇ ਦੱਸਿਆ ਕਿ ਸਾਉਦੀ ਅਰਬ ਵਿੱਚ ਮੈਨੂੰ ਬੜਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ, ਮੈਨੂੰ ਕੁੱਟਿਆ ਮਾਰਿਆ ਵੀ ਜਾਂਦਾ ਸੀ। ਮੈਨੂੰ ਸਿਰਫ ਦੋ ਕੁ ਮਹੀਨੇ ਹੀ ਤਨਖਾਹ ਦਿੱਤੀ ਸੀ ਉਸ ਤੋਂ ਬਾਅਦ ਮੈਨੂੰ ਕੋਈ ਪੈਸਾ ਵੀ ਨਹੀਂ ਦਿੱਤਾ ਗਿਆ। ਰੀਨਾ ਰਾਣੀ ਨੇ ਕਿਹਾ ਜਦੋਂ ਮੈਂ ਸੋਸ਼ਲ ਮੀਡੀਆ ਰਾਹੀਂ ਆਪਣੀ ਵੀਡੀਓ ਪਾਈ ਤਾਂ ਮੈਨੂੰ ਉਨ੍ਹਾਂ ਨੇ ਬੜਾ ਕੁੱਟਿਆ ਮਾਰਿਆ ਅਤੇ ਉਥੋਂ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਤੋਂ ਬਾਅਦ ਭਾਈ ਸੰਦੀਪ ਸਿੰਘ ਨੇ ਸੰਪਰਕ ਕਰਕੇ ਪੈਸਾ ਅਦਾ ਕਰਕੇ ਮੈਨੂੰ ਛੁਡਵਾ ਲਿਆ। ਭਾਈ ਸੰਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਰਕਾਰ ਨੂੰ ਫਰਜੀ ਏਜੰਟਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਅਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਧੰਨਵਾਦ ਕੀਤਾ ਜਿਹੜੇ ਕਿ ਭਾਈ ਸੰਦੀਪ ਸਿੰਘ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਪ੍ਰੈਸ ਕਾਨਫਰੰਸ ਵਿੱਚ ਰੀਨਾ ਰਾਣੀ ਨੇ ਵੀ ਦਮਦਮੀ ਟਕਸਾਲ ਦੇ ਮੁਖੀ ਦਾ ਧੰਨਵਾਦ ਕੀਤਾ। ਇਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਵਿੰਦਰ ਕੌਰ ਜੋ ਕਿ ਹੁਸ਼ਿਆਰਪੁਰ ਜਿਲ੍ਹੇ ਨਾਲ ਸਬੰਧਤ ਸੀ ਉਸ ਨੂੰ ਵੀ ਛੁਡਵਾ ਕੇ ਸੰਦੀਪ ਸਿੰਘ ਹੀ ਲੈ ਕੇ ਆਏ ਸਨ। ਉਹ ਵੀ ਅੱਜ ਰੀਨਾ ਰਾਣੀ ਦੇ ਨਾਲ ਪੱਤਰਕਾਰਾਂ ਦੇ ਸਾਹਮਣੇ ਰੂ-ਬ-ਰੂ ਹੋਈ। ਇਸ ਮੌਕੇ ਰੀਨਾ ਰਾਣੀ, ਭਾਈ ਸੰਦੀਪ ਸਿੰਘ, ਗਿਆਨ ਸਿੰਘ ਰਈਆ ਫੌਜੀ, ਹਰਜੀਤ ਸਿੰਘ, ਅਮਨਦੀਪ ਕਪੂਰਥਲਾ, ਬੋਕਸਰ ਤੋਂ ਇਲਾਵਾ ਹੋਰ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *