ਇੰਟਰਲਾਕਿੰਗ ਟਾਇਲ ਨਾਲ ਬਣ ਰਹੀ ਸੜਕ ਦਾ ਲਿਆ ਜਾਇਜ਼ਾ

ss1

ਇੰਟਰਲਾਕਿੰਗ ਟਾਇਲ ਨਾਲ ਬਣ ਰਹੀ ਸੜਕ ਦਾ ਲਿਆ ਜਾਇਜ਼ਾ
ਸ੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਕੰਮ ਕਰਨ ’ਚ ਵਿਸ਼ਵਾਸ਼ ਰੱਖਦਾ ਹੈ ਰਾਗੀ

1-5 (1)
ਭਦੌੜ 01 ਮਈ (ਵਿਕਰਾਂਤ ਬਾਂਸਲ) ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਹਮੇਸ਼ਾ ਕੰਮ ਕਰਨ ’ਚ ਵਿਸਵਾਸ਼ ਰੱਖਦਾ ਹੈ, ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਭੇਜੇ ਗਰਾਂਟਾ ਦੇ ਗੱਫ਼ਿਆਂ ਕਾਰਨ ਭਦੌੜ ’ਚ ਵਿਕਾਸ ਕਾਰਜਾਂ ਜਰੀਏ ਕਸਬੇ ਦੀ ਕਾਇਆ ਕਲਪ ਹੋ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਭਦੌੜ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਦੇ ਪਤੀ ਜੱਥੇਦਾਰ ਸਾਧੂ ਸਿੰਘ ਰਾਗੀ ਨੇ ਇੱਥੇ ਸਥਾਨਕ ਵੱਡਾ ਚੌਂਕ ਭਦੌੜ ਵਿਖੇ ਇੰਟਰਲਾਕਿੰਗ ਟਾਇਲ ਨਾਲ ਬਣ ਰਹੀ ਸੜਕ ਦਾ ਕੌਂਸਲਰਾਂ ਅਤੇ ਪਾਰਟੀ ਆਗੂਆਂ ਨਾਲ ਜਾਇਜ਼ਾ ਲੈਣ ਸਮੇਂ ਕੀਤਾ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਕਾਸ ਕਾਰਜ ਪੂਰੇ ਪਾਰਦਰਸ਼ੀ ਢੰਗ ਨਾਲ ਚੱਲ ਰਹੇ ਹਨ ਪ੍ਰੰਤੂ ਫ਼ਿਰ ਵੀ ਜੇਕਰ ਕੋਈ ਕੁਤਾਹੀ ਕਿਸੇ ਨਾਗਰਿਕ ਨੂੰ ਨਜ਼ਰ ਆਉਂਦੀ ਹੈ ਤਾਂ ਉਹ ਮੇਰੇ ਜਾਂ ਕਿਸੇ ਵੀ ਕੌਂਸਲਰ ਜਾਂ ਆਗੂ ਦੇ ਧਿਆਨ ਵਿੱਚ ਜ਼ਰੂਰ ਲਿਆਵੋ। ਉਹਨਾਂ ਅੱਗੇ ਕਿਹਾ ਕਿ ਲੋਕਾਂ ਦੇ ਸਹਿਯੋਗ ਸਦਕਾ ਭਦੌੜ ’ਚ ਵਿਕਾਸ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਲੋਕਾਂ ਵੱਲੋਂ ਠੇਕੇਦਾਰਾਂ ਵੱਲੋਂ ਵਿਕਾਸ ਕਾਰਜਾਂ ’ਚ ਦਿੱਤੀ ਜਾ ਰਹੀ ਗੁਣਵੱਤਾ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਕੌਂਸਲਰ ਜਤਿੰਦਰ ਸਿੰਘ ਜੇਜੀ, ਹੰਸ ਰਾਜ ਸਿੰਘ, ਗੁਰਜੰਟ ਸਿੰਘ, ਵਕੀਲ ਸਿੰਘ, ਨਾਹਰ ਸਿੰਘ, ਭੋਲਾ ਭਲਵਾਨ, ਬੂਟਾ ਭਲੇਰੀਆ, ਗੋਕਲ ਸਹੋਤਾ, ਬਾਬੂ ਅਜੈ ਕੁਮਾਰ, ਬਲਵਿੰਦਰ ਕੋਚਾ, ਗੁਰਮੀਤ ਸਿੱਖ, ਕ੍ਰਿਸ਼ਨ ਕਾਕਾ, ਸੁਖਦੇਵ ਜੈਦ, ਚਰਨ ਖੇਹਿਰਾ, ਹਰੀ ਸਿੰਘ ਬਾਵਾ, ਸੁਰਜੀਤ ਗੁੰਦਾਰਾ, ਲਾਭਾ ਲੁਹਾਰ, ਅਸ਼ੋਕ ਕੁਮਾਰ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।

print
Share Button
Print Friendly, PDF & Email