ਗ਼ਜ਼ਲ

ss1

ਗ਼ਜ਼ਲ

ਸਰਦ ਰਾਤਾਂ ਵਿੱਚ ਸਿੱਲੀਆਂ-ਸਿੱਲੀਆਂ ਯਾਦਾਂ ਤੇਰੀਆਂ ਆਉਂਦੀਆਂ ਨੇ।
ਮੈਨੂੰ ਹਸਦੇ-ਵਸਦੇ ਨੂੰ ਉਹ ਚੰਦਰੀਆਂ ਬੜਾ ਰਵਾਉਂਦੀਆਂ ਨੇ।

ਚਾਅ ਸਭ ਮੇਰੇ ਹੱਥੋਂ ਤੇਰੇ ਕਤਲ ਹੋ ਗਏ ਸੀ ਜੇਹੜੇ,
ਤਿਤਲੀਆਂ ਓਹਨਾ ਲਾਸ਼ਾਂ ਉੱਤੇ ਆ ਕੇ ਨੋਹੇਂ ਗਾਉਂਦੀਆਂ ਨੇ।

ਸ਼ਾਤਰ ਸੂਹੇ ਚੇਹਰੇ ਹੁੰਦੇ ਅੱਖੀਆਂ ਹੁੰਦੀਆਂ ਚੋਰਨੀਆਂ,
ਇਸ਼ਕ ‘ਚ ਰੰਗੀਆਂ ਰੂਹਾਂ ਉਮਰਾਂ ਤੀਕਰ ਦਰਦ ਹੰਢਾਉਂਦੀਆਂ ਨੇ।

ਕਿੰਝ ਮੈਂ ਜਾਣ ਨਾ ਦਿੰਦਾ ਉਸਨੂੰ ਖ਼ਾਬਾਂ ਵਾਲੇ ਸਫਰ ਲਈ,
ਉਸਨੇ ਕਹਿਤਾ ਮੇਰੀਆਂ ਸੋਚਾਂ ਕਿਸੇ ਨੂੰ ਹੋਰ ਬੁਲਾਉਂਦੀਆਂ ਨੇ।

ਬੱਦਲ ਨੇ ਖੁਦ ਮਰਜੀ ਦੇ ਨਾਲ ਧਰਤੀ ਉੱਤੇ ਵਰਨਾ ਏਂ,
‘ਕਮਲ’ ਕੀ ਹੋਇਆ ਸੁੱਕੀਆਂ ਨਦੀਆਂ ਉਸਨੂੰ ਰੋਜ਼ ਬੁਲਾਉਂਦੀਆਂ ਨੇ।

ਚਹੁੰਦਾ ਦਿਲਾ ਕੈਲੰਡਰ ਵਿੱਚੋਂ ਮਨਫ਼ੀ ਹੋਜੇ ਦਿਸੰਬਰ ਜੀ,
ਇਸਦੀਆਂ ਦਰਦੀ ਰਾਤਾਂ ਕਾਤਿਲ ਮੈਨੂੰ ਲਾਸ਼ ਬਣਾਉਂਦੀਆ ਨੇ।

ਕਮਲ ਸਰਾਵਾਂ

print
Share Button
Print Friendly, PDF & Email

Leave a Reply

Your email address will not be published. Required fields are marked *