ਜਦੋਂ ਫੂਲਕਾ ਦੀ ਹਾਜ਼ਰੀ ’ਚ ‘ਆਪ’ ਤੇ ਅਕਾਲੀ ਆਗੂ ’ਚ ਹੋਈ ਤੂੰ-ਤੂੰ! ਮੈਂ-ਮੈਂ !

ss1

ਜਦੋਂ ਫੂਲਕਾ ਦੀ ਹਾਜ਼ਰੀ ’ਚ ‘ਆਪ’ ਤੇ ਅਕਾਲੀ ਆਗੂ ’ਚ ਹੋਈ ਤੂੰ-ਤੂੰ! ਮੈਂ-ਮੈਂ !

27-26 (5)
ਭਦੌੜ 26 ਮਈ (ਵਿਕਰਾਂਤ ਬਾਂਸਲ) ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਪਹਿਲੀ ਕਤਾਰ ਦੇ ਆਗੂ ਐਚ.ਐਸ. ਫੂਲਕਾ ਵੱਲੋਂ ਆਪਣੇ ਗ੍ਰਹਿ ਵਿਖੇ ਆਪਣੇ ਹਮਜਮਾਤੀਆਂ ਅਤੇ ਸ਼ਹਿਰੀਆਂ ਨੂੰ ਭਾਈਚਾਰਕ ਤੌਰ ’ਤੇ ਮਿਲਣ ਲਈ ਸੱਦਿਆ ਗਿਆ ਜਿਸ ਵਿੱਚ ਭਰਵੀਂ ਗਿਣਤੀ ’ਚ ਸ਼ਹਿਰੀ ਪਤਵੰਤੇ ਹਾਜ਼ਰ ਹੋਏ ਜੋ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਸਨ। ਮੀਟਿੰਗ ਦੌਰਾਨ ਉਸ ਸਮੇਂ ਅਜੀਬੋ ਗਰੀਬ ਸਥਿਤੀ ਪੈਦਾ ਹੋ ਗਈ ਜਦੋਂ ਹਲਕਾ ਭਦੌੜ ਤੋਂ ਆਮ ਆਦਮੀ ਦੀ ਟਿਕਟ ’ਤੇ ਚੋਣ ਲੜਨ ਦੀ ਪੱਕੀ ਧਾਰੀ ਬੈਠੇ ਇੱਕ ਆਪ ਆਗੂ ਨੇ ਹਲਕਾ ਇੰਚਾਰਜ ਦਰਬਾਰਾ ਸਿਘ ਗੁਰੂ ’ਤੇ ਸੰਗੀਨ ਦੋਸ਼ ਲਗਾਉਦਿਆਂ ਉਹਨਾਂ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਤਾ ਉੱਥੇ ਬੈਠੇ ਦਰਬਾਰਾ ਸਿੰਘ ਗੁਰੂ ਦੇ ਖਾਸਮਖਾਸ ਆੜਤੀਏ ਤੋਂ ਰਿਹਾ ਨਾ ਗਿਆ ਤਾਂ ਉਸਨੇ ਉਹਨਾਂ ਵੱਲੋਂ ਹਲਕੇ ਦੇ ਕਰਵਾਏ ਕੰਮਾਂ ਦਾ ਹਵਾਲਾ ਦਿੰਦਿਆਂ ਆਪ ਆਗੂ ਨੂੰ ਚੈਲੰਜ ਕੀਤਾ ਕਿ ਬੇਵਜਾ ਲਗਾਏ ਜਾ ਰਹੇ ਦੋਸ਼ਾਂ ਨੂੰ ਜਾਂ ਤਾਂ ਸਿੱਧ ਕਰੇ ਜਾਂ ਫਿਰ ਐਵੇ ਚਿੱਕੜ ਨਾ ਉਛਾਲੇ ! ਮਾਹੌਲ ਗਰਮ ਹੁੰਦਾ ਦੇਖ ਫੂਲਕਾ ਨੇ ਦੋਵਾਂ ਧਿਰਾਂ ਨੂੰ ਚੁੱਪ ਕਰਵਾਇਆ, ਅੱਗੇ ਗੱਲਬਾਤ ਦੌਰਾਨ ਆਪ ਆਗੂ ਜਦੋਂ ਫ਼ਿਰ ਗੱਲ ਦਰਬਾਰਾ ਸਿੰਘ ਗੁਰੂ ਵੱਲ ਘੁਮਾਉਣ ਲੱਗਾ ਤਾਂ ਸ੍ਰ: ਫੂਲਕਾ ਨੇ ਉਸ ਘੁਰਕੀ ਦਿੰਦਿਆਂ ਚੁੱਪ ਕਰਵਾ ਦਿੱਤਾ ਅਤੇ ਕਿਹਾ ਕਿ ਕੋਈ ਹੋਰ ਗੱਲ ਕਰੋ। ਸ੍ਰ: ਫੂਲਕਾ ਨੇ ਕਿਹਾ ਕਿ ਅੱਜ ਆਪਾਂ ਅਜਿਹੀਆਂ ਗੱਲਾਂ ਕਰਨ ਲਈ ਇਕੱਠੇ ਨਹੀਂ ਹੋਏ ਸਗੋਂ ਦਿਲਾਂ ਦੀ ਸਾਂਝ ਨੂੰ ਹੋਰ ਪੱਕਾ ਕਰਨ ਲਈ ਬੈਠੇ ਹਾਂ। ਇਸ ਮੌਕੇ ਵਿਜੈ ਭਦੌੜੀਆ, ਹੈਪੀ ਫੂਲਕਾ, ਮਨਪ੍ਰੀਤ ਫੂਲਕਾ, ਪੱਪੂ ਕੈਨੇਡੀਅਨ, ਰਘੂ ਨਾਥ ਜੈਨ, ਦੀਪਕ ਬਜਾਜ, ਕੀਰਤ ਸਿੰਗਲਾ, ਸਰੂਪ ਚੰਦ ਸਿੰਗਲਾ, ਕਾਕਾ ਰਾਮ ਆੜਤੀਆ, ਤਰਸੇਮ ਭੋਲਾ, ਇੰਦਰਜੀਤ ਸਹੋਤਾ, ਡਾ. ਬਲਵੀਰ ਠੰਡੂ, ਮਾ: ਬਚਨ ਸਿੰਘ, ਬੂਟਾ ਸਿੰਘ ਭਲੇਰੀਆ ਆਦਿ ਹਾਜ਼ਰ ਸਨ।

print
Share Button
Print Friendly, PDF & Email