ਆਮਦਨ ਵਧਾਉਣ ਲਈ ਕਿਸਾਨ ਖੇਤੀ ਦੇ ਨਾਲ ਸਹਾਇਕ ਧੰਦੇ ਅਪਨਾਉਣ : ਰਾਣਾ ਕੇ ਪੀ ਸਿੰਘ

ss1

ਆਮਦਨ ਵਧਾਉਣ ਲਈ ਕਿਸਾਨ ਖੇਤੀ ਦੇ ਨਾਲ ਸਹਾਇਕ ਧੰਦੇ ਅਪਨਾਉਣ : ਰਾਣਾ ਕੇ ਪੀ ਸਿੰਘ

 ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਮਦਨ ਵਧਾਉਣ ਲਈ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਵੀ ਅਪਨਾਉਣ- ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕੀਤਾ| ਰਾਣਾ ਕੇ ਪੀ ਸਿੰਘ  ਫੇਜ 6  ਦੇ   ਵੇਰਕਾ ਮੁਹਾਲੀ ਡੇਅਰੀ ਵਿਖੇ ਦੀ ਰੋਪੜ੍ਹ ਜਿਲਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮ ਵਲੋਂ 64ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਸਮਾਗਮ ਵਿਚ ਹਿੱਸਾ ਲੈਣ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ|
ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਵਿਚ ਸਹਿਕਾਰਤਾ ਲਹਿਰ ਦਾ ਵੱਡਾ ਯੋਗਦਾਨ ਹੈ| ਪੰਜਾਬ ਦੀ ਕਿਸਾਨੀ ਇਸ ਸਮੇਂ ਸੰਕਟ ਵਿਚੋਂ ਗੁਜਰ ਰਹੀ ਹੈ| ਜਮੀਨਾਂ ਦੀ ਪਰਿਵਾਰਕ ਵੰਡ ਹੋਣ ਕਾਰਨ ਖੇਤੀ ਹੇਠ ਰਕਬਾ ਘੱਟ ਰਿਹਾ ਹੈ| ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਵੀ ਅਪਨਾਉਣੇ ਚਾਹੀਦੇ ਹਨ ਤਾਂ ਕਿ ਉਹਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਆਵੇ|
ਉਹਨਾਂ ਕਿਹਾ ਕਿ ਕਿਸਾਨਾਂ ਦੀ ਆਰਥਿਕਤਾ ਵਿਚ ਸੁਧਾਰ ਲਈ ਸਹਿਕਾਰਤਾ ਨੇ ਵੱਡੇ ਉਪਰਾਲੇ ਕੀਤੇ ਹਨ ਇਹ ਠੀਕ ਹੈ ਕਿ ਕੁਝ ਖੇਤਰਾਂ ਵਿਚ ਸਹਿਕਾਰਤਾ ਅਜੇ ਪਿਛੇ ਹੈ ਪਰ ਦੁੱਧ ਦੇ ਖੇਤਰ ਵਿਚ ਸਹਿਕਾਰਤਾ ਮੱਲਾਂ ਮਾਰ ਰਹੀ ਹੈ|  ਦੁੱਧ ਦੇ ਖੇਤਰ ਵਿਚ ਤਾਂ ਚਿੱਟਾਂ ਇਨਕਲਾਬ ਆ ਚੁਕਿਆ ਹੈ|
ਉਹਨਾਂ ਕਿਹਾ ਕਿ ਪੰਜਾਬ ਨੇ ਮੁਲਕ ਦੇ ਅੰਨ ਭੰਡਾਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਪਰ ਹੁਣ ਕਿਸਾਨਾਂ ਲਈ ਖੇਤੀ ਲਾਹੇਵੰਦ ਨਹੀਂ ਰਹੀ| ਇਸਦਾ ਕਾਰਨ ਜਮੀਨਾਂ ਦੀ ਵੰਡ ਵੀ ਹੈ ਅਤੇ ਅਸੀਂ ਖਾਸ ਕਰਕੇ ਪੰਜਾਬ ਦੇ ਕਿਸਾਨ ਸਮੇਂ ਅਨੁਸਾਰ ਨਹੀਂ ਚਲ ਸਕੇ| ਅਸੀਂ ਸਮੇਂ ਦੇ ਹਾਣੀ ਨਹੀਂ ਬਣ ਸਕੇ ਜਿਸ ਕਰਕੇ ਖੇਤੀ ਵਿਚੋਂ ਲੋੜੀਂਦਾ ਲਾਭ ਨਹੀਂ ਮਿਲ ਰਿਹਾ|  ਪੰਜਾਬ ਦੇ ਕਿਸਾਨ ਅਗਾਂਹਵਧੂ ਹਨ|
ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਸੂਬਾ ਸਰਕਾਰ ਵਲੋਂ ਵੀ ਉਪਰਾਲੇ ਕੀਤੇ ਜਾ ਰਹੇ ਹਨ ਪਰ ਸੂਬਾ ਸਰਕਾਰ ਦਾ ਰੋਲ ਲਿਮਟਿੰਡ ਹੁੰਦਾ ਹੈ, ਕਿਸਾਨਾਂ ਦੀ ਆਰਥਿਕਤਾ ਵਿਚ ਸੁਧਾਰ ਲਈ ਕੇਂਦਰ ਸਰਕਾਰ ਦਾ ਹੀ ਵੱਡਾ ਰੋਲ ਹੁੰਦਾ ਹੈ| ਕੇਂਦਰ ਸਰਕਾਰ ਨੁੰ ਚਾਹੀਦਾ ਹੈ ਕਿ ਉਹ ਖੇਤੀ ਖਰਚਿਆਂ ਨੂੰ ਖੇਤੀ ਉਪਜ ਨਾਲ ਜੋੜਕੇ ਕੀਮਤਾਂ ਤੈਅ ਕਰੇ ਤਾਂ ਕਿ ਕਿਸਾਨਾਂ ਦੀ ਹਾਲਤ ਵਿਚ ਸੁਧਾਰ ਹੋ ਸਕੇ|
ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਸਾਨੂੰ ਸਿਰਫ ਨੁਕਤਾਚਿਨੀ ਹੀ ਨਹੀਂ ਕਰਨੀ ਚਾਹੀਦੀ ਸਗੋਂ ਪ੍ਰੈਕਟੀਕਲ ਰੂਪ ਵਿਚ  ਵੀ ਉਪਰਾਲੇ ਕਰਨੇ ਚਾਹੀਦੇ ਹਨ| ਉਹਨਾਂ ਕਿਹਾ ਕਿ ਸਮੇਂ ਸਮੇਂ ਸਾਰੀਆਂ ਹੀ ਪਾਰਟੀਆਂ ਨੇ ਕਿਸਾਨਾਂ ਦੀ ਆਰਥਿਕਤਾ ਵਿਚ ਸੁਧਾਰ ਲਈ ਉਪਰਾਲੇ ਕੀਤੇ ਹਨ, ਹੁਣ ਵੀ ਕਿਸਾਨਾਂ ਦੀ ਹਾਲਤ ਵਿਚ ਸੁਧਾਰ ਲਈ ਸਾਂਝੇ ਤੌਰ ਤੇ ਹੰਭਲਾ ਮਾਰਨ ਦੀ ਲੋੜ ਹੈ|

print
Share Button
Print Friendly, PDF & Email

Leave a Reply

Your email address will not be published. Required fields are marked *