ਧਾਰਮਿਕ ਥਾਵਾਂ ਤੇ ਪ੍ਰਬੰਧਕਾਂ ਨੂੰ ਸਕਿਓਰਿਟੀ ਬਣਾਉਣਾ ਜਰੂਰੀ ਹੋਵੇਗਾ-ਟਰੰਪ

ss1

ਧਾਰਮਿਕ ਥਾਵਾਂ ਤੇ ਪ੍ਰਬੰਧਕਾਂ ਨੂੰ ਸਕਿਓਰਿਟੀ ਬਣਾਉਣਾ ਜਰੂਰੀ ਹੋਵੇਗਾ-ਟਰੰਪ

ਵਾਸ਼ਿੰਗਟਨ ਡੀ. ਸੀ.13 ਨਵੰਬਰ (ਰਾਜ ਗੋਗਨਾ) – ਰਾਸ਼ਟਰਪਤੀ ਟਰੰਪ ਵਲੋਂ ਧਾਰਮਿਕ ਥਾਵਾਂ ਤੇ ਸੁਰੱਖਿਆ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਆਪੋ ਆਪਣੀਆਂ ਧਾਰਮਿਕ ਥਾਵਾਂ ਜਿਨ੍ਹਾਂ ਵਿੱਚ ਗੁਰੂਘਰਾਂ, ਮੰਦਰਾਂ, ਚਰਚਾਂ ਅਤੇ ਮਸਜਿਦਾਂ ਆਉਂਦੀਆਂ ਹਨ। ਉਨ੍ਹਾਂ ਥਾਵਾਂ ਤੇ ਪ੍ਰਬੰਧਕ ਸੁਰੱਖਿਆ ਨੂੰ ਉਸ ਦਿਨ ਜਰੂਰ ਯਕੀਨੀ ਬਣਾਉਣ ਜਿਸ ਦਿਨ ਇਕੱਠ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਬੰਧਕ ਉਸ ਦਿਨ ਇੱਕ ਨਿਰੀਖਕ ਨੂੰ ਨਿਯੁੱੱਕਤ ਕਰਨ ਜਿਸ ਦਾ ਪਿਛੋਕੜ ਸਕਿਉਰਿਟੀ ਤਜ਼ਰਬੇ ਵਾਲਾ ਹੋਵੇ। ਜੋ ਨਵ-ਵਿਅਕਤੀ ਅਤੇ ਅਦਭੁਤ ਵਿਅਕਤੀ ਤੇ ਨਜ਼ਰ ਰੱਖ ਸਕੇ। ਸਗੋਂ ਉਸਨੂੰ ਪੁੱਛ ਸਕੇ ਅਤੇ ਤਲਾਸ਼ੀ ਲੈ ਸਕੇ। ਕਿਉਂਕਿ ਅਜਿਹਾ ਅਧਿਕਾਰ ਕੇਵਲ ਉਸ ਵਿਅਕਤੀ ਨੂੰ ਹੋ ਸਕਦਾ ਹੈ ਜਿਸ ਨੂੰ ਇਹ ਡਿਊਟੀ ਸੌਂਪੀ ਗਈ ਹੋਵੇ।
ਜ਼ਿਕਰਯੋਗ ਹੈ ਦੂਜਾ ਆਉਣ-ਜਾਣ ਦੁਆਰ ਉੱਤੇ ਕੈਮਰੇ ਲਗਾਏ ਜਾਣ ਤਾਂ ਜੋ ਹਰੇਕ ਵਿਅਕਤੀ ਦੇ ਆਉਣ ਜਾਣ ਤੇ ਨਿਗ੍ਹਾ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪ੍ਰਬੰਧਕਾਂ ਨੂੰ ਯਕੀਨੀ ਬਣਾਉਣਾ ਹੋਵੇਗਾ ਅਤੇ ਉਹ ਇਸ ਸਬੰਧੀ ਜਵਾਬਦੇਹ ਹੋਣਗੇ। ਜਿੱਥੇ ਅਜਿਹੀ ਕੁਤਾਹੀ ਸਬੰਧੀ ਰਿਪੋਰਟ ਪ੍ਰਾਪਤ ਹੋਈ ਕਿ ਉਹ ਸੁਰੱਖਿਆ ਨੂੰ ਯਾਕੀਨੀ ਨਹੀਂ ਬਣਾ ਰਹੇ ਅਜਿਹੀਆਂ ਥਾਵਾਂ ਨੂੰ ਇਕੱਠ ਜੁਟਾਉਣ ਤੋਂ ਬੰਦ ਕੀਤਾ ਜਾ ਸਕਦਾ ਹੈ।
ਹਾਲ ਦੀ ਘੜੀ ਹੋਈਆਂ ਵਾਰਦਾਤਾਂ ਦ ਮੱਦੇਨਜ਼ਰ ਅਜਿਹਾ ਯਕੀਨੀ ਬਣਾਉਣਾ ਜਰੂਰੀ ਹੈ। ਜਿਸ ਸਬੰਧੀ ਪ੍ਰਬੰਧਕਾਂ ਨੂੰ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਇਸ ਸਬੰਧੀ ਸੁਰੱਖਿਆ ਕਮੇਟੀ ਵੀ ਬਣਾਉਣ ਜੋ ਧਾਰਮਿਕ ਥਾਵਾਂ ਤੇ ਪਾਰਕਿੰਗ ਕੀਤੀਆਂ ਗੱਡੀਆਂ ਤੇ ਨਿਗ੍ਹਾ ਰੱਖਣੀ, ਆਉਣ ਜਾਣ ਵਾਲੇ ਦੁਆਰ ਨੂੰ ਨਜ਼ਦੀਕੀ ਤੋਂ ਨਜ਼ਰ ਰੱਖੇ। ਇਕੱਠ ਵਾਲੀਆਂ ਥਾਵਾਂ ਤੇ ਨਵੇਂ ਵਿਅਕਤੀਆਂ ਦੀ ਆਵਾਜਾਈ ਤੇ ਵੀ ਨਿਗ੍ਹਾ ਰੱਖੀ ਜਾਵੇ।
ਇਸ ਸਬੰਧੀ ਸਥਾਨਕ ਗੌਰਮਿੰਟ ਦੇ ਨੁਮਾਇੰਦੇ ਸਮੇਂ ਸਮੇਂ ਇਨ੍ਹਾਂ ਥਾਵਾਂ ਦਾ ਦੌਰਾ ਕਰਕੇ ਰਿਪੋਰਟ ਉੱਚ ਅਫਸਰਾਂ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਸਬੰਧੀ ਰਿਪੋਰਟ ਮੰਗੀ ਜਾਵੇਗੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਹਾਲ ਦੀ ਘੜੀ ਹੋਈ ਮੀਟਿੰਗ ਸਬੰਧੀ ਵੇਰਵਾ ਪ੍ਰਾਪਤ ਹੋਇਆ ਹੈ ਕਿ ਧਾਰਮਿਕ ਥਾਵਾਂ ਦੇ ਪ੍ਰਬੰਧਕਾਂ ਦੀਆਂ ਲਿਸਟਾਂ ਅਤੇ ਡਿਊਟੀਆਂ ਪ੍ਰਾਪਤ ਕੀਤੀਆਂ ਜਾਣਗੀਆਂ ਤਾਂ ਜੋ ਧਾਰਮਿਕ ਥਾਵਾਂ ਦੀ ਸਕਿਉਰਿਟੀ ਨੂੰ ਯਕੀਨੀ ਬਣਾਇਆ ਜਾ ਸਕੇ।
ਆਸ ਹੈ ਕਿ ਆਉਂਦੇ ਦਿਨਾਂ ਵਿੱਚ ਧਾਰਮਿਕ ਥਾਵਾਂ ਦੀ ਸੁਰੱਖਿਆ ਨੂੰ ਲੈ ਕੇ ਡਾਟਾ ਪ੍ਰਾਪਤ ਕਰਨ ਸਬੰਧੀ ਉਡਣ ਦਸਤਿਆਂ ਦੀ ਤਜ਼ਵੀਜ਼ ਲਾਗੂ ਹੋਵੇਗੀ। ਿਜਸ ਨਾਲ ਧਾਰਮਿਕ ਥਾਵਾਂ ਤੇ ਹੋਣ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਰਕਾਰ ਕਾਰਗਰ ਸਾਬਤ ਹੋਵੇਗੀ।

print
Share Button
Print Friendly, PDF & Email