ਪੀ. ਓ. ਕੇ. ਪਾਕਿਸਤਾਨ ਦਾ ਹਿੱਸਾ : ਫਾਰੂਕ ਅਬਦੁੱਲਾ

ss1

ਪੀ. ਓ. ਕੇ. ਪਾਕਿਸਤਾਨ ਦਾ ਹਿੱਸਾ : ਫਾਰੂਕ ਅਬਦੁੱਲਾ

ਸਾਬਕਾ ਕੇਂਦਰੀ ਮੰਤਰੀ ਫਾਰੂਖ ਅਬਦੁੱਲਾ ਨੇ ਕਸ਼ਮੀਰ ਦੀ ਆਜ਼ਾਦੀ ਨੂੰ ਲੈ ਕੇ ਇਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੀ. ਓ. ਕੇ ਪਾਕਿਸਤਾਨ ਦਾ ਹਿੱਸਾ ਹੈ। ਭਾਵੇਂ ਜਿੰਨੇ ਵੀ ਯੁੱਧ ਹੋ ਜਾਣ ਇਹ ਨਹੀਂ ਬਦਲੇਗਾ। ਕਸ਼ਮੀਰ ਦੇ ਦੋਵਾਂ ਟੁੱਕੜਿਆਂ ਨੂੰ ਆਟੋਨਾਮੀ ਦਿੱਤੀ ਜਾਵੇਗੀ। ਅਬਦੁੱਲਾ ਨੇ ਕਿਹਾ ਹੈ ਕਿ ਕਸ਼ਮੀਰ ਦੀ ਆਜ਼ਾਦੀ ‘ਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਅਸੀਂ ਚਾਰੇ ਪਾਸਿਓ ਤੋਂ ਪਰਮਾਣੂ ਸ਼ਕਤੀਆਂ ਨਾਲ ਘਿਰੇ ਹੋਏ ਹਾਂ। ਨੈਸ਼ਨਲ ਕਾਨਫਰੰਸ ਮੁਖੀ ਨੇ ਕਿਹਾ ਹੈ ਕਿ ਆਜ਼ਾਦੀ ਵਰਗਾ ਕੁਝ ਨਹੀਂ ਹੈ, ਅਸੀਂ ਘਿਰੇ ਹੋਏ ਸੀ। ਇਕ ਪਾਸੇ ਚੀਨ ਹੈ, ਦੂਜੇ ਪਾਸੇ ਪਾਕਿਸਤਾਨ ਅਤੇ ਤੀਜੀ ਪਾਸੇ ਭਾਰਤ ਹੈ। ਇਨ੍ਹਾਂ ਸਾਰਿਆਂ ਕੋਲ ਐਟਮ ਬੰਬ ਹੈ। ਸਾਡੇ ਕੋਲ ਸਿਰਫ ਅੱਲਾਹ ਦਾ ਨਾਮ ਹੈ ਹੋਰ ਕੁਝ ਨਹੀਂ। ਜੋ ਲੋਕ ਆਜ਼ਾਦੀ ਦੀ ਗੱਲ ਕਰ ਰਹੇ ਹਨ ਉਹ ਗਲਤ ਬੋਲ ਰਹੇ ਹਨ।
ਸ਼੍ਰੀਨਗਰ ‘ਚ ਪਾਰਟੀ ਦਫਤਰ ‘ਚ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ,”ਭਾਰਤ ਨੇ ਹਮੇਸ਼ਾ ਕਸ਼ਮੀਰੀਆ ਨੂੰ ਅਣਦੇਖਿਆ ਕੀਤਾ ਹੈ। ਸਾਡੇ ਨਾਲ ਚੰਗਾ ਸਲੂਕ ਨਹੀਂ ਕੀਤਾ ਗਿਆ। ਜੋ ਪਿਆਰ ਸਾਨੂੰ ਆਪਸ ‘ਚ ਜੋੜ ਸਕਦਾ ਉਹ ਭਾਰਤ ਨੇ ਕਦੀ ਨਹੀਂ ਦਿੱਤਾ। ਇਹ ਵਜ੍ਹਾ ਹੈ ਕਿ ਅੱਜ ਕਸ਼ਮੀਰ ਦੇ ਹਾਲਾਤ ਅਜਿਹੇ ਹਨ। ਜੰਮੂ ਕਸ਼ਮੀਰ ਦੇ ਸਾਬਕਾ ਸੀ. ਐੱਮ. ਨੇ ਕਿਹਾ ਕਿ ਕਸ਼ਮੀਰੀ ਕੁਝ ਹੋਰ ਨਹੀਂ ਬਲਕਿ ਅੰਦਰੂਨੀ ਖੁਦਮੁਖਤਿਆਰੀ ਦੀ ਗੱਲ ਕਰ ਰਹੇ ਹਨ ਅਤੇ ਇਹ ਸਾਡਾ ਅਧਿਕਾਰ ਹੈ। ਭਾਰਤ ਨੂੰ ਇਸ ਮੰਗ ਨੂੰ ਪੂਰਾ ਕਰਨਾ ਚਾਹੀਦਾ ਅਤੇ ਰਾਜ ਦੀ ਗੱਲ ਕਰ ਰਹੇ ਅਤੇ ਇਹ ਸਾਡਾ ਅਧਿਕਾਰ ਹੈ। ਭਾਰਤ ਨੂੰ ਇਸ ਮੰਗ ਨੂੰ ਪੂਰਾ ਕਰਨਾ ਚਾਹੀਦਾ, ਫਿਰ ਹੀ ਸ਼ਾਂਤੀ ਬਾਹਲ ਹੋ ਸਕਦੀ ਹੈ। ਸਿਰਫ ਇਹ ਨਹੀਂ ਬਲਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮਹਾਰਾਜਾ ਹਰੀ ਸਿੰਘ ਨਾਲ ਹੋਏ ਘਾਟੀ ਨੂੰ ਵੀ ਭਾਰਤ ਭੁੱਲ ਗਿਆ ਹੈ ਅਤੇ ਗੱਲ ਕਰ ਰਿਹਾ ਹੈ ਪਾਕਿਸਤਾਨ ਪ੍ਰਸ਼ਾਸ਼ਕੀ ਕਸ਼ਮੀਰ ਨੂੰ ਮੁੜ ਪਾਉਣ ਦੀ।”

print
Share Button
Print Friendly, PDF & Email

Leave a Reply

Your email address will not be published. Required fields are marked *