ਕਿਸਾਨਾ ਲਈ ਚਾਨਣ ਮੁਨਾਰਾ ਬਣਿਆ ਕਿਸਾਨ, ਛੇ ਸਾਲਾਂ ਤੋ ਪਰਾਲ਼ੀ ਨੂੰ ਨਹੀਂ ਲਗਾਈ ਅੱਗ

ss1

ਕਿਸਾਨਾ ਲਈ ਚਾਨਣ ਮੁਨਾਰਾ ਬਣਿਆ ਕਿਸਾਨ, ਛੇ ਸਾਲਾਂ ਤੋ ਪਰਾਲ਼ੀ ਨੂੰ ਨਹੀਂ ਲਗਾਈ ਅੱਗ

ਰਾਮਪੁਰਾ ਫੂਲ 11 ਨਵੰਬਰ ( ਦਲਜੀਤ ਸਿੰਘ ਸਿਧਾਣਾ ) ਪੰਜਾਬ ਚ ਝੋਨੇ ਦੀ ਰਹਿੰਦ ਖੂੰਦ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਏ ਧੂੰਏ ਦੀ ਸਮੱਸਿਆਂ ਇਸ ਸਮੇ ਭਾਰਤ ਦੇ ਤਿੰਨ ਰਾਜਾ ਲਈ ਮੁਸੀਬਤ ਬਣੀ ਹੋਈ ਹੈ । ਕਿਉਕਿ ਵਾਤਾਵਰਣ ਪ੍ਰੇਮੀਆ ਦਾ ਕਹਿਣਾ ਹੈ ਕੇ ਪਰਾਲੀ ਦੇ ਧੂੰਏ ਨੇ ਲੋਕਾ ਦਾ ਜੀਣਾ ਦੁਭਰ ਕਰ ਦਿੱਤਾ ਹੈ ਪਰਤੂੰ ਕਿਸਾਨਾ ਦਾ ਕਹਿਣਾ ਹੈ ਕੇ ਪਰਾਲੀ ਨੂੰ ਅੱਗ ਲਾਉਣਾ ਉਹਨਾ ਦਾ ਸੌਕ ਨਹੀ ਮਜਬੂਰੀ ਹੈ। ਪਹਿਲਾ ਹੀ ਆਰਥਿਕ ਤੌਰ ਤੇ ਝੰਬੇ ਕਿਸਾਨਾ ਕੋਲ ਪਰਾਲੀ ਨੂੰ ਸਮੇਟਣ ਦੇ ਵਿੱਤੀ ਸਰੋਤ ਨਹੀ ਪੰਜਾਬ ਸਰਕਾਰ ਇਸ ਦਾ ਢੁੱਕਵਾਂ ਹੱਲ ਕਰੇ ਪਰਤੂੰ ਪੰਜਾਬ ਸਰਕਾਰ ਕਿਸਾਨਾ ਤੇ ਪਰਾਲੀ ਨੂੰ ਅੱਗ ਲਾਉਣ ਤੋ ਰੋਕਣ ਲਈ ਵਿੱਤੀ ਸਹਾਇਤਾ ਦੀ ਥਾਂ ਡੰਡੇ ਤੇ ਜੁਰਮਾਨੇ ਤੋ ਕੰਮ ਲੈ ਕੇ ਬੁੱਤਾ ਸਾਰਨਾ ਚਹੁੰਦੀ ਹੈ ਜਿਸ ਕਾਰਨ ਕਿਸਾਨਾ ਨੇ ਰੋਸ ਵੱਜੋ ਕਨੂੰਨ ਦੀਆ ਧੱਜੀਆਂ ਉਡਾਂ ਕੇ ਪਰਾਲੀ ਨੂੰ ਅੱਗ ਲਾਉਣੀ ਸੁਰੂ ਕਰ ਦਿੱਤੀ ਤੇ ਸਰਕਾਰ ਨਾਲ ਟੱਕਰ ਲੈਣ ਲਈ ਕਿਸਾਨ ਯੂਨੀਅਨਾ ਕਿਸਾਨਾ ਦੀ ਹਮਾਇਤ ਤੇ ਆ ਗਈਆ । ਜਿਸ ਕਾਰਨ ਮਾਮਲਾ ਉਲਝ ਗਿਆ ਪਰਤੂੰ ਇਸ ਸਮੱਸਿਆ ਨੂੰ ਹੱਲ ਕਰਨ ਲਈ ਰਾਮਪੁਰਾ ਦਾ ਕਿਸਾਨ ਦਰਸਨ ਸਿੰਘ ਕਿਸਾਨਾ ਲਈ ਤੇ ਸਰਕਾਰ ਲਈ ਇੱਕ ਰਾਹ ਦਸੇਰਾ ਤੇ ਚਾਨਣ ਮੁਨਾਰਾ ਬਣ ਕੇ ਸਾਹਮਣੇ ਆਇਆ ਜਿਸ ਨੇ ਪਿਛਲੇ ਛੇ ਸਾਲਾ ਤੋ ਪਰਾਲੀ ਨੂੰ ਅੱਗ ਨਹੀ ਲਾਈ ਤੇ ਉੱਥੇ ਪੰਜਾਬ ਦੇ ਹੋਰਨਾ ਕਿਸਾਨਾ ਤੋ ਹੱਟ ਕੇ ਕਿਸਾਨ ਦਰਸ਼ਨ ਸਿੰਘ ਇੱਕ ਏਕੜ ‘ਚੋਂ ਡੇਢ ਏਕੜ ਦੇ ਬਰਾਬਰ ਆਲੂ ਦੀ ਫ਼ਸਲ ਲੈ ਰਿਹਾ ਹੈ। ਇਸ ਕਾਰਨਾਮੇ ਪਿੱਛੇ ਉਸ ਨੇ ਦੂਸਰੇ ਕਿਸਾਨਾਂ ਤੋਂ ਹਟਕੇ ਖੇਤੀ ਦੀ ਇੱਕ ਖ਼ਾਸ ਕਾਢ ਕੱਢੀ ਹੈ। ਆਮ ਤੌਰ ਤੇ ਆਲੂ ਦੀ ਖੇਤੀ ਲਈ 26 ਇੰਚ ਦੀ ਲਾਈਨ ਹੁੰਦੀ ਹੈ ਪਰ ਦਰਸ਼ਨ ਨੇ ਦੋ ਲਾਈਨ ਵਿੱਚ 52 ਇੰਚ ਦਾ ਇੱਕ ਬੈੱਡ ਤਿਆਰ ਕੀਤਾ ਤੇ ਉਸ ਉੱਤੇ ਤਿੰਨ ਲਾਈਨਾਂ ਦੀ ਬਿਜਾਈ ਸ਼ੁਰੂ ਕਰ ਦਿੱਤੀ।
ਉਸ ਨੇ ਦੋ ਲਾਈਨਾਂ ਦੀ ਤਾਂ ਮਸ਼ੀਨ ਨਾਲ ਬਿਜਾਈ ਕਰ ਦਿੱਤੀ ਤੇ ਇੱਕ ਲਾਈਨ ਵਿੱਚ ਹੱਥ ਨਾਲ ਬਿਜਾਈ ਕੀਤੀ। ਇਸ ਦੀ ਸਫਲਤਾ ਤੋਂ ਬਾਅਦ ਦਰਸ਼ਨ ਨੇ ਤਾਂ ਆਪਣੇ ਤਰੀਕੇ ਦੀ ਬਿਜਾਈ ਦੇ ਹਿਸਾਬ ਦੀ ਮਸ਼ੀਨ ਵੀ ਤਿਆਰ ਕਰਵਾ ਲਈ। ਇਸ ਤਕਨੀਕ ਸਦਕਾ ਹੀ ਉਹ ਇੱਕ ਏਕੜ ਵਿੱਚੋਂ ਡੇਢ ਏਕੜ ਦੀ ਕਮਾਈ ਕਰ ਲੈਂਦਾ ਹੈ।
ਇੰਨਾ ਹੀ ਨਹੀਂ ਦਰਸ਼ਨ ਸਿੰਘ ਨੇ ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ। ਉਹ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਖਾਦ ਬਣਾ ਦਿੰਦਾ ਹੈ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਣ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ। ਉਹ ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਅਣਗਿਣਤ ਮਿੱਤਰ-ਕੀੜਿਆਂ ਦਾ ਵੀ ਬਚਾਅ ਕਰ ਲੈਂਦਾ ਹੈ।
ਇਹ ਅਗਾਂਹਵਧੂ ਕਿਸਾਨ ਸਾਲ ਵਿੱਚ ਤਿੰਨ ਫ਼ਸਲਾਂ ਝੋਨਾ, ਆਲੂ ਤੇ ਮੱਕੀ ਲੈਂਦਾ ਹੈ। ਦਰਸ਼ਨ ਸਿੰਘ ਦੀ ਸਫਲਤਾ ਦੇ ਚਰਚੇ ਸਿਰਫ਼ ਪਿੰਡ ਵਿੱਚ ਹੀ ਨਹੀਂ ਬਲਕਿ ਦੂਜੇ ਸੂਬਿਆਂ ਵਿੱਚ ਹੁੰਦੇ ਹਨ। ਉਸ ਨੂੰ ਖੇਤੀ ਕਾਰਨ ਪੰਜਾਬ ਸਮੇਤ ਦੂਜੇ ਸੂਬਿਆਂ ਤੋਂ ਕਈ ਐਵਾਰਡ ਮਿਲ ਚੁੱਕੇ ਹਨ। ਪੰਜਾਬ ਦੇ ਹੋਰਨਾਂ ਕਿਸਾਨਾ ਨੂੰ ਵੀ ਇਸ ਕਿਸਾਨ ਤੋ ਪ੍ਰੇਰਣਾਂ ਲੈਣੀ ਚਾਹੀਦੀ ਆ ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕੇ ਅਜਿਹੇ ਕਿਸਾਨਾਂ ਨੂੰ ਉਤਸਾਹਿਤ ਕਰਕੇ ਤੇ ਆਰਥਿਕ ਮਦਦ ਕਰਕੇ ਉਸ ਦ ਹੌਸਲਾ ਅਫਜਾਈ ਕਰਨ।

print
Share Button
Print Friendly, PDF & Email

Leave a Reply

Your email address will not be published. Required fields are marked *