ਅਮਰ ਸੈਂਬੀ ਦੇ ਗੀਤ ‘ਅਣਖੀ’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ, ਯੂ-ਟਿਊਬ ਦੇ ਵਿਊ ਹੋਏ 12 ਲੱਖ ਤੋਂ ਪਾਰ

ss1

ਅਮਰ ਸੈਂਬੀ ਦੇ ਗੀਤ ‘ਅਣਖੀ’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ, ਯੂ-ਟਿਊਬ ਦੇ ਵਿਊ ਹੋਏ 12 ਲੱਖ ਤੋਂ ਪਾਰ

ਪਟਿਆਲਾ, 11 ਨਵੰਬਰ (ਜਵੰਦਾ ) – ਪੰਜਾਬੀ ਸੰਗੀਤਕ ਖੇਤਰ ‘ਚ ਹਰ ਦਿਨ ਨਵੇਂ ਗੀਤ ਸਰੋਤਿਆਂ ਦੀ ਕਚਹਿਰੀ ‘ਚ ਪੇਸ਼ ਹੋ ਰਹੇ ਹਨ ਪਰ ਮਕਬੂਲੀਅਤ ਕਿਸੇ ਟਾਵੇਂ-ਟਾਵੇਂ ਗੀਤਾਂ ਨੂੰ ਹੀ ਮਿਲਦੀ ਹੈ ਜੋ ਲੋਕਪ੍ਰਿਯਤਾ ਦੀਆਂ ਸਿਖਰਾਂ ਨੂੰ ਛੂਹਣ ‘ਚ ਸਫਲ ਹੁੰਦੇ ਹਨ।ਪੀ ਟੀ ਸੀ ਪੰਜਾਬੀ ਵਾਈਸ ਆਫ ਪੰਜਾਬ 7 ਦੇ ਵਿਨਰ ‘ਤੇ ਸੁਰੀਲੀ ਆਵਾਜ਼ ਵਾਲੇ ਗਾਇਕ ਅਮਰ ਸੈਂਬੀ ਨੇ ਆਪਣੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਅਣਖੀ’ ਸਦਕਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਵੱਲ ਆਕਰਸ਼ਿਤ ਕਰਨ ‘ਚ ਚੰਗੀ ਬਾਜ਼ੀ ਮਾਰੀ ਹੈ।ਪੀ ਟੀ ਸੀ ਪੰਜਾਬੀ, ਪੀ ਟੀ ਸੀ ਮੋਸ਼ਨ ਪਿਕਚਰਜ਼ ਅਤੇ ਬਲੂ 9 ਪ੍ਰੋਡਕਸ਼ਨ ਦੀ ਪੇਸ਼ਕਸ ਇਸ ਗੀਤ ਨੂੰ ਸਰੋਤੇ ਵਰਗ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਅਤੇ ਯੂ-ਟਿਊਬ ਤੇ ਹੁਣ ਤੱਕ ਦੇ ਵਿਊ 12 ਲੱਖ ਤੋਂ ਵੀ ਪਾਰ ਹਨ। ਉੱਘੇ ਗੀਤਕਾਰ ਲਵਲੀ ਨੂਰ ਵਲੋਂ ਲਿਖੇ ਇਸ ਗੀਤ ਦਾ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ ਅਤੇ ਗੀਤ ਦੀ ਵੀਡੀਓ ਮਸ਼ਹੂਰ ਨਿਰਦੇਸ਼ਕ ਮੋਹਿਤ ਮਿੱਡਾ ਤੇ ਪੁਨੀਤ ਐੱਸ ਬੇਦੀ (ਫਰੇਮ ਸਿੰਘ ਫਿਲਮਜ਼) ਨੇ ਬਣਾਈ ਹੈ ਜਿਸ ਵਿਚ ਅਮਰ ਸੈਂਬੀ ਦੇ ਨਾਲ ਨਾਮੀ ਮਾਡਲ ਗੌਰਵ ਨਾਗਪਾਲ ਅਤੇ ਸੁਪਨੀਤ ਸਿੰਘ ਵੀ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *