ਕੀ ਧੂੰਦੇ ਤੋਂ ਬਿਨਾਂ ਤੁਹਾਡਾ ਗੁਰਮਤਿ ਸਮਾਗਮ ਨਹੀਂ ਹੋ ਸਕਦਾ ? ਸਿੱਖ ਹਲਕਿਆਂ ਨੇ ਪ੍ਰਬੰਧਕਾਂ ਨੂੰ ਕੀਤਾ ਸਵਾਲ

ss1

ਕੀ ਧੂੰਦੇ ਤੋਂ ਬਿਨਾਂ ਤੁਹਾਡਾ ਗੁਰਮਤਿ ਸਮਾਗਮ ਨਹੀਂ ਹੋ ਸਕਦਾ ? ਸਿੱਖ ਹਲਕਿਆਂ ਨੇ ਪ੍ਰਬੰਧਕਾਂ ਨੂੰ ਕੀਤਾ ਸਵਾਲ

ਜੰਡਿਆਲਾ ਗੁਰੂ 11 ਨਵੰਬਰ ਵਰਿੰਦਰ ਸਿੰਘ :- ਲਗਾਤਾਰ ਭਰਾ ਮਾਰੂ ਜੰਗ ਵੱਲ ਅੱਗੇ ਨੂੰ ਵੱਧ ਰਹੀਆਂ ਸਿੱਖ ਜਥੇਬੰਦੀਆਂ ਨੂੰ ਆਏ ਦਿਨ ਕੋਈ ਨਾ ਕੋਈ ਬਹਾਨਾ ਮਿਲ ਰਿਹਾ ਹੈ । ਪਹਿਲਾਂ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਸਮਾਗਮ ਰੁਕਵਾਉਣ ਲਈ ਸਿੱਖ ਆਗੂਆਂ ਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਸੀ ਹੁਣ ਵਿਵਾਦਿਤ ਬਿਆਨ ਜਾਂ ਕਥਾ ਕਰਨ ਵਾਲੇ ਇਕ ਕਥਾਵਾਚਕ ਦੇ ਜੰਡਿਆਲਾ ਗੁਰੂ ਹੋ ਰਹੇ ਪ੍ਰੋਗਰਾਮ ਨੂੰ ਲੈਕੇ ਸਿੱਖ ਹਲਕਿਆਂ ਵਿਚ ਹਿਲਜੁਲ ਹੋ ਗਈ ਹੈ । ਪ੍ਰਬੰਧਕਾਂ ਵਲੋਂ ਸਮਾਗਮ ਸਬੰਧੀ ਬੋਰਡ ਬਣਾਕੇ ਸ਼ੋਸ਼ਲ ਮੀਡੀਆ ਤੇ ਜਦ ਪ੍ਰਚਾਰ ਕਰਨਾ ਸ਼ੁਰੂ ਕੀਤਾ ਤਾਂ ਨਾਲ ਹੀ ਸਰਬਜੀਤ ਸਿੰਘ ਧੂੰਦੇ ਦੇ ਵਿਰੋਧੀਆਂ ਨੇ ਬਿਆਨਬਾਜ਼ੀ ਸ਼ੁਰੂ ਕਰ ਦਿਤੀ ਕਿ ਇਸਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਦਰਬਾਰ ਸਾਹਿਬ ਅੰਦਰ ਹੁੰਦੀ ਦੁੱਧ ਦੀ ਸੇਵਾ ਅਤੇ ਜੋਤ ਸਬੰਧੀ ਗਲਤ ਬਿਆਨਬਾਜ਼ੀ ਦੇਕੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ । ਇਸਤੋਂ ਇਲਾਵਾ ਜਾਪ ਸਾਹਿਬ ਦੇ ਪਾਠ ਸਬੰਧੀ ਵੀ ਧੂੰਦੇ ਵਲੋਂ ਗਲਤ ਪ੍ਰਚਾਰ ਕੀਤਾ ਜਾਂਦਾ ਹੈ ਇਥੋਂ ਤੱਕ ਕਿ ਵਾਹਿਗੁਰੂ ਦੇ ਸਿਮਰਨ ਖਿਲਾਫ ਬੋਲਣ ਵਾਲੇ ਉਸ ਪ੍ਰਚਾਰਕ ਦੀ ਗੱਲ ਵਿਚ ਵੀ ਹਾਮੀ ਭਰੀ ਹੈ ਜੋ ਕਹਿੰਦਾ ਸੀ ਕਿ ਅਗਰ ਸਿਮਰਨ ਵਿਚ ਇੰਨੀ ਹੀ ਤਾਕਤ ਹੈ ਤਾਂ ਫਿਰ 1984 ਵਿਚ ਦਰਬਾਰ ਸਾਹਿਬ ਤੇ ਹਮਲਾ ਕਿਉਂ ਹੋਇਆ ਅਤੇ ਜੋ ਸੰਗਤਾਂ ਦਰਬਾਰ ਸਾਹਿਬ ਨਾਮ ਸਿਮਰਨ ਜੱਪਦੀਆਂ ਹਨ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ । ਇਸਤੋਂ ਇਲਾਵਾ ਦਸਮ ਗ੍ਰੰਥ ਸਾਹਿਬ ਜੀ ਦਾ ਇਹ ਸਭ ਤੋਂ ਵੱਡਾ ਵਿਰੋਧੀ ਰਿਹਾ ਹੈ । ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਅਤੇ ਗੁਰੂ ਰਾਮਦਾਸ ਦੇ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਵਿਚ ਅਥਾਹ ਸ਼ਰਧਾ ਰੱਖਣ ਵਾਲੇ ਸਿੱਖ ਹਲਕਿਆਂ ਨੇ ਇਸਦਾ ਡਟਵਾਂ ਵਿਰੋਧ ਕਰਦੇ ਹੋਏ ਪ੍ਰਬੰਧਕਾਂ ਨੂੰ ਸਵਾਲ ਕੀਤਾ ਕਿ ਕੀ ਧੂੰਦੇ ਤੋਂ ਬਿਨਾਂ ਤੁਹਾਡਾ ਸਮਾਗਮ ਨਹੀਂ ਹੋ ਸਕਦਾ ? ਅਤੇ ਜੇਕਰ ਧੁੰਦਾ ਆਉਂਦਾ ਹੈ ਤਾਂ ਅਸੀਂ ਸਮਾਗਮ ਨਹੀਂ ਹੋਣ ਦਵਾਂਗੇ । ਬੋਰਡ ਉਪਰ ਕਿਸੇ ਵੀ ਪ੍ਰਬੰਧਕ ਦਾ ਫੋਨ ਨੰਬਰ ਨਾ ਹੋਣ ਕਰਕੇ ਇਸ ਮਾਮਲੇ ਸਬੰਧੀ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ।

print
Share Button
Print Friendly, PDF & Email