ਈਸਟ ਕੋਸਟ ਚ’ਹੁਣ ਤੱਕ ਦੇ ਸਭ ਤੋਂ ਵੱਡੇ ਆਹੁਦੇ ਤੇ ਪਹੁੰਚਣ ਵਾਲਾ ਬਲਵੀਰ ਸਿੰਘ ਪਹਿਲਾ ਸਿੱਖ ਪੰਜਾਬੀ 

ss1

ਈਸਟ ਕੋਸਟ ਚ’ਹੁਣ ਤੱਕ ਦੇ ਸਭ ਤੋਂ ਵੱਡੇ ਆਹੁਦੇ ਤੇ ਪਹੁੰਚਣ ਵਾਲਾ ਬਲਵੀਰ ਸਿੰਘ ਪਹਿਲਾ ਸਿੱਖ ਪੰਜਾਬੀ 

ਨਿਊਜਰਸੀ, 9 ਨਵੰਬਰ ( ਰਾਜ ਗੋਗਨਾ)-ਬਰਲਿੰਗਟਨ ਕਾਉਂਟੀ ‘ਚ ਫਰੀ ਹੋਲਡਰ ਦੀ ਚੋਣ ਜਿੱਤ ਕੇ ਨਿਊਜਰਸੀ ‘ਦੀ ਫਰੀ ਹੋਲਡਰ ਕਾਉਂਟੀ ਦੇ ਪ੍ਰਬੰਧ ਚਲਾਉਣ ਵਾਲੀ ਕਾਉਂਟੀ ਸਰਕਾਰ ਨੂੰ ਕਹਿੰਦੇ ਹਨ ਇਸ ਕਾਉਂਟੀ ਚ’ ਸਰਕਾਰ ਦੇ ਮੈਂਬਰ ਬਣਨਾ ਵੀ ਬੜੇ ਮਾਣ ਵਾਲੀ ਗੱਲ ਹੈ ਜਿਹੜਾ ਕਿ ਈਸਟ ਕੋਸਟ ਚ’ਪਹਿਲੀ ਵਾਰ ਕਿਸੇ ਸਿੱਖ /ਪੰਜਾਬੀ ਨੂੰ ਇੰਨਾ ਵੱਡਾ ਮਾਣ ਮਿਲਿਆ ਹੈ। ਇਸ ਤੋਂ ਪਹਿਲਾਂ ਬਲਬੀਰ ਸਿੰਘ ਬਰਲਿੰਗਟਨ ਟਾਊਨਸ਼ਿਪ ਐਜੂਕੇਸ਼ਨ ਬੋਰਡ ਦੇ ਮੈਂਬਰ ਵੀ ਹਨ ਤੇ ਡਿਸਟ੍ਰਿਕਟ ਫਾਈਨਾਂਸ ਕਮੇਟੀ ਦੇ ਚੇਅਰਮੈਨ ਵੀ ਹਨ।
ਬਲਬੀਰ ਸਿੰਘ ਜੋ ਸਰਕਾਰੀ ਸਕੂਲ ‘ਚ ਫੁਲ ਟਾਈਮ ਸਰਕਾਰੀ ਮੈਥ ਟੀਚਰ ਵੀ ਹਨ ਤੇ ਉਹ ਪਾਰਟ ਟਾਈਮ ਬਰਲਿੰਗਟਨ ਕਾਉਂਟੀ ਦੇ ਰੋਵਨ ਕਾਲਜ ‘ਚ ਲੈਕਚਰਾਰ ਵੀ ਹਨ
ਉਹਨਾਂ ਪੀ ਐਚ ਡੀ ,ਮਾਸਟਰਸ ਇਨ ਸਾਇੰਸ ,ਬੀ .ਏ ਉਹਨਾਂ ਨਿਉੁਜਰਸੀ ਦੀ (ਰਟਗਰ ) ਯੂਨੀਵਰਸਿਟੀ ਤੋਂ ਕੀਤੀ ਹੈ
ਕਾਉਂਟੀ ਫਰੀ ਹੋਲਡਰ ਦਾ ਅਹੁਦਾ ਬੜਾ ਪ੍ਰਭਾਵਸ਼ਾਲੀ ਅਹੁਦਾ ਹੈ ਕਿਉਕਿ ਇਸ ਕਾਉਂਟੀ ਵਿਚ 2 ਦਰਜਨ ਦੇ ਕਰੀਬ ਟਾਊਨ ਆਉਂਦੇ ਹਨ ਜਿਹੜੇ ਇਸ ਕਾਉਟੀ ਦੇ ਅਧੀਨ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *