ਸਿੱਖ ਆਗੂਆਂ ਨੇ 1978 ਵਾਲਾ ਨਿਰੰਕਾਰੀ ਕਾਂਡ ਦੁਹਰਾਏ ਜਾਣ ਦੀ ਦਿੱਤੀ ਧਮਕੀ

ss1

ਸਿੱਖ ਆਗੂਆਂ ਨੇ 1978 ਵਾਲਾ ਨਿਰੰਕਾਰੀ ਕਾਂਡ ਦੁਹਰਾਏ ਜਾਣ ਦੀ ਦਿੱਤੀ ਧਮਕੀ

ਜੰਡਿਆਲਾ ਗੁਰੂ 8 ਨਵੰਬਰ ਵਰਿੰਦਰ ਸਿੰਘ :- ਅਪਨੇ 10 ਸਾਲ ਦੇ ਰਾਜ ਦੌਰਾਨ ਬਲਾਤਕਾਰੀ ਬਾਬੇ ਰਾਮ ਰਹੀਮ ਨਾਲ ਯਾਰੀਆਂ ਨਿਭਾਉਣ ਵਾਲੇ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮੌਕੇ ਇਨਸਾਫ ਦੀ ਮੰਗ ਕਰਨ ਵਾਲੇ ਸਿੰਘਾਂ ਨੂੰ ਸ਼ਹਾਦਤ ਦਾ ਜਾਮ ਪਿਲਾਉਣ ਵਾਲੇ ਬਾਦਲ ਦਲੀਏ ਹੁਣ ਪੰਜਾਬ ਵਿਚ ਧਾਰਮਿਕ ਸਮਾਗਮ ਬੰਦ ਕਰਵਾਉਣ ਲਈ ਵੀ ਬਾਹਰ ਆ ਗਏ ਹਨ । ਇਸ ਕੰਮ ਲਈ ਹੁਣ ਉਹਨਾਂ ਵਲੋਂ ਸਰਕਾਰੀ ਜਥੇਦਾਰ ਦੇ ਮੋਢੇ ਉਪਰ ਬੰਦੂਕ ਰੱਖਕੇ ਨਿਸ਼ਾਨਾ ਲਗਾਇਆ ਜਾ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਮਾਮਲਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਹੈ ਜਿਸ ਵਿਚ ਬਾਦਲ ਦਲ ਦੇ ਚਹੇਤੇ ਸ਼੍ਰੋਮਣੀ ਕਮੇਟੀ ਮੈਂਬਰ, ,ਆਗੂ , ਸੰਤ ਮਹਾਪੁਰਸ਼, ਬਾਦਲ ਦਲੀ ਅਕਾਲੀ ਲੀਡਰਸ਼ਿੱਪ ਜਥੇਦਾਰ ਗੁਰਬਚਨ ਸਿੰਘ ਨੂੰੰ ਮਾਂਗ ਪੱਤਰ ਦੇਕੇ ਆਏ ਹਨ ਕਿ 14,15,16 ਨਵੰਬਰ ਨੂੰ ਅੰਮ੍ਰਿਤਸਰ ਰਣਜੀਤ ਐਵੀਨੀਓ ਵਿਚ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਧਾਰਮਿਕ ਸਮਾਗਮ ਬੰਦ ਕੀਤਾ ਜਾਵੇ ਜਿਸ ਵਿਚ ਕਿ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਅਤੇ ਹੋਰ ਪਾਖੰਡੀ ਡੇਰਿਆਂ ਦੀ ਪੋਲ ਖੋਲਕੇ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਹੈ । ਪਰ ਸ਼ਾਇਦ ਅਪਨੇ ਰਾਜ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨਹੀਂ ਚਾਹੁੰਦੇ ਕਿ ਪੰਜਾਬ ਵਿਚ ਅਜਿਹੇ ਧਾਰਮਿਕ ਸਮਾਗਮ ਕਰਵਾਏ ਜਾਣ । ,
ਉਪਰੋਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ ਸਰਚਾਂਦ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਗੁਰਭੇਜ ਸਿੰਘ ਮੁੱਖ ਬੁਲਾਰਾ ਸੰਤ ਸਮਾਜ, ਸੰਤ ਬਾਬਾ ਸਜਣ ਸਿੰਘ ਗੁਰੂ ਕੀ ਬੇਰ ਸਾਹਿਬ, ਸੰਤ ਕੰਵਲਜੀਤ ਸਿੰਘ ਨਾਗੀਆਣਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਬੀਰ ਸਿੰਘ ਭੰਗਾਲੀ, ਭਾਈ ਅਜਾਇਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਹਰਜਾਪ ਸਿੰਘ ਸੁਲਤਾਨ ਵਿੰਡ, ਬਿਕਰਮਜੀਤ ਸਿੰਘ ਕੋਟਲਾ, ਮੰਗਵਿੰਦਰ ਸਿੰਘ ਖਾਪੜਖੇੜੀ ( ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਫੈਡਰੇਸ਼ਨ ਆਗੂ ਅਮਰਬੀਰ ਸਿੰਘ ਢੋਟ, ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂ ਅਤੇ ਪ੍ਰੋ: ਸਰਚਾਂਦ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੇ ਗਈ ਮੰਗ ਪੱਤਰ ਵਿੱਚ ਕਿਹਾ ਕਿ ਢੱਡਰੀਆਂ ਵਾਲਾ ਦੀ ਪ੍ਰਚਾਰ ਸਮੱਗਰੀ ਗੁਰਮਤਿ ਦੀ ਕਸੋਟੀ ‘ਤੇ ਖਰੀ ਨਹੀਂ ਉੱਤਰਦੀ । ਉਹ ਗੁਰਮਤਿ ਦੀ ਮਹਾਨ ਮਰਿਆਦਾ ‘ਤੇ ਚੋਟ ਕਰ ਕੇ ਸੰਗਤ ਨੂੰ ਸਿੱਖੀ ਮਾਰਗ ਤੋਂ ਭਟਕਾਉਣ ਦੀ ਕੋਸ਼ਿਸ਼ ‘ਚ ਲਗਾ ਹੋਇਆ ਹੈ। ਨੇ ਕਿਹਾ ਕਿ ਉਸ ਦੇ ਪ੍ਰਚਾਰ ਅਤੇ ਨਿਰੰਕਾਰੀਆਂ ਦੇ ਸਿੱਖ ਵਿਰੋਧੀ ਪ੍ਰਚਾਰ ਵਿੱਚ ਕੋਈ ਫਰਕ ਨਹੀਂ ਰਹਿ ਹੈ। ਪਿਛਲੇ ਸਮੇਂ ਵਿੱਚ ਉਸ ਨੇ ਸਿੱਖਾਂ ਦੇ ਸਭ ਤੋਂ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਉੱਥੋਂ ਦੇ ਸਤਿਕਾਰਯੋਗ ਹੈੱਡ ਗ੍ਰੰਥੀ ਸਾਹਿਬ ਪ੍ਰਤੀ ਵੀ ਭੱਦੀ ਸ਼ਬਦਾਵਲੀ ਵਰਤ ਕੇ ਅਪਮਾਨਿਤ ਕਰਨ ਦਾ ਯਤਨ ਕੀਤਾ। ਓਹਨਾਂ ਦੋਸ਼ ਲਾਇਆ ਕਿ ਉਸ ਵੱਲੋਂ ਨਿੱਤ ਨਵਾਂ ਵਿਵਾਦ ਖੜੇ ਕਰਕੇ ਸਿੱਖ ਪੰਥ ਵਿੱਚ ਫੁੱਟ ਪਾਉਣ ਦਾ ਕੋਝਾ ਅਤੇ ਸੁਚੇਤ ਯਤਨ ਕੀਤਾ ਜਾ ਰਿਹਾ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਢੱਡਰੀਆਂ ਵਾਲਾ ਦੇ ਅਜਿਹੀਆਂ ਹਰਕਤਾਂ ਪ੍ਰਤੀ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਨੂੰ ਵੇਖਦਿਆਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਵੇ ਅਤੇ ਉਸ ਵਿਰੁੱਧ ਪੰਥਕ ਮਰਿਆਦਾ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ 1978 ਵਾਲੀ ਦੁਖਾਂਤਿਕ ਘਟਨਾ ਮੁੜ ਦੁਹਰਾਏ ਜਾਣ ਤੋਂ ਬੱਚਣ ਲਈ ਢੱਡਰੀਆਂ ਵਾਲਾ ਵੱਲੋਂ ਅੰਮ੍ਰਿਤਸਰ ਵਿੱਚ 14 ਨਵੰਬਰ ਤੋਂ ਲਾਇਆ ਜਾ ਰਿਹਾ ਦੀਵਾਨ ਰੋਕਣ ਦੀ ਵੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਪੰਥਕ ਆਗੂਆਂ ਨੇ ਸੈਂਕੜੇ ਸਾਥੀਆਂ ਅਤੇ ਸੰਗਤਾਂ ਸਮੇਤ ਸਤਿਨਾਮ ਦਾ ਜਾਪ ਕਰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਕਮਲਦੀਪ ਸਿੰਘ ਸੰਘਾ ਅਤੇ ਪੁਲੀਸ ਕਮਿਸ਼ਨਰ ਸ੍ਰੀ ਐੱਸ ਵਾਸਤਵਾ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰਾਂ ਰਾਹੀਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸ਼ਹਿਰ ‘ਚ ਲੱਗ ਰਹੇ ਦੀਵਾਨਾਂ ਨੂੰ ਰੋਕੇ ਜਾਣ ਦੀ ਅਪੀਲ ਕੀਤੀ।
ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਮਾਮਲਾ ਸ਼੍ਰੋਮਣੀ ਕਮੇਟੀ ਨੂੰ ਸੋਂਪ ਕੇ ਹਦਾਇਤ ਕਰ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਕਮੇਟੀ ਦਾ ਗਠਨ ਕਰਕੇ ਇੱਕ ਪੜਤਾਲੀਆ ਕਮੇਟੀ ਬਣਾ ਕੇ ਰਿਪੋਰਟ 12 ਨਵੰਬਰ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਜਾਵੇ ਤਾਂ ਕਿ ਮਾਮਲਾ 13 ਨਵੰਬਰ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰ ਕੇ ਫੈਸਲਾ ਸੁਣਾਇਆ ਜਾ ਸਕੇ। ਦੂਸਰੇ ਪਾਸੇ ਭਾਈ ਰਣਜੀਤ ਸਿੰਘ ਦੇ ਅੰਮ੍ਰਿਤਸਰ ਵਿਚਲੇ ਪ੍ਰਬੰਧਕਾਂ ਦੇ ਮੁੱਖੀ ਭਾਈ ਸਤਨਾਮ ਸਿੰਘ ਰਾਜਿੰਦਰ ਨਗਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਨੰਬਰ ਬੰਦ ਪਾਇਆ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *