ਅਕਾਲੀਆਂ ਅਤੇ ਕਾਂਗਰਸੀਆਂ ਨਾਲ ਟੱਕਰ ਲੈਣ ਵਾਲੇ ਖਹਿਰਾ ਨੂੰ ਫ਼ਸਾਉਣ ਵਾਲੇ ਸਫ਼ਲ ਨਹੀਂ ਹੋ ਪਾਉਣਗੇ : ਵਿਧਾਇਕ ਪੰਡੋਰੀ

ss1

ਅਕਾਲੀਆਂ ਅਤੇ ਕਾਂਗਰਸੀਆਂ ਨਾਲ ਟੱਕਰ ਲੈਣ ਵਾਲੇ ਖਹਿਰਾ ਨੂੰ ਫ਼ਸਾਉਣ ਵਾਲੇ ਸਫ਼ਲ ਨਹੀਂ ਹੋ ਪਾਉਣਗੇ : ਵਿਧਾਇਕ ਪੰਡੋਰੀ

BNL-7---1A ਬਰਨਾਲਾ- ਰਾਜਨੀਤੀ ਐਨੀ ਗੰਦਲੀ ਹੋ ਚੁੱਕੀ ਹੈ ਕਿ ਜਦੋਂ ਵੀ ਕੋਈ ਆਗੂ ਲੋਕ ਹਿੱਤਾਂ ਦੀ ਗੱਲ ਕਰਦਾ ਹੋਇਆ ਹਰਮਨ ਪਿਆਰਾ ਬਣ ਜਾਂਦਾ ਹੈ ਤਾਂ ਵਿਰੋਧੀ ਉਸਨੂੰ ਝੂਠੇ ਕੇਸ਼ਾਂ ’ਚ ਫ਼ਸਾਉਣ ਦੀਆਂ ਕੋਝੀਆ ਹਰਕਤਾਂ ਸ਼ੁਰੂ ਕਰ ਜਾਂਦੇ ਹਨ। ਪਰ ਹੋਸ਼ੀ ਰਾਜਨੀਤੀ ਕਰਨ ਵਾਲਿਆਂ ਨੂੰ ਨਾ ਕਦੇਂ ਸਫ਼ਲਤਾ ਮਿਲੀ ਹੈ ਤੇ ਨਾ ਹੀ ਮਿਲੇਗੀ। ਉੱਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਇਸ ਤਰਾਂ ਦੀ ਰਾਜਨੀਤੀ ਦਾ ਸੁਖਪਾਲ ਸਿੰਘ ਖਹਿਰਾ ਸ਼ਿਕਾਰ ਹੋ ਰਹੇ ਹਨ, ਪਰ ਸਾਫ਼ ਸੁਥਰੀ ਰਾਜਨੀਤੀ ਕਰਨ ਵਾਲੇ ਖਹਿਰਾ ਨੂੰ ਡਰੱਗ ਦੇ ਮਾਮਲੇ ’ਚ ਫ਼ਸਾਉਣ ਵਾਲੇ ਸਫ਼ਲ ਨਹੀਂ ਹੋ ਸਕਣਗੇ। ਉਹਨਾ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਅਵਾਜ਼ ਬਣ ਚੁੱਕੇ ਖਹਿਰਾ ਨੇ ਇਹ ਦਰਸ਼ਾ ਦਿੱਤਾ ਹੈ ਕਿ ਵਿਰੋਧੀ ਧਿਰ ਦੇ ਆਗੂ ਦੀ ਕੀ ਜੁੰਮੇਵਾਰੀ ਹੁੰਦੀ ਹੈ। ਪਰ ਵਿਧਾਨ ਸਭਾ ਦੀ ਸੱਤਾ ’ਚ ਬੈਠੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਸਦੇ ਸਾਥੀ ਮੰਤਰੀ ਵਿਧਾਨ ਸਭਾ ’ਚ ਸੁਖਪਾਲ ਸਿੰਘ ਖਹਿਰਾ ਦੀ ਅਵਾਜ਼ ਨੂੰ ਦਿਵਾਉਦਾ ਚਾਹੁੰਦੇ ਸਨਠ ਜੋ ਦਬ ਨਹੀਂ ਸਕੀ। ਹਲਕਾ ਮਹਿਲ ਕਲਾਂ ਦੇ ਵਿਧਾਇਕ ਪੰਡੋਰੀ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਸਟੇਅ ਮਿਲ ਚੁੱਕੀ ਹੈ, ਜੋ ਵਿਰੋਧੀਆਂ ਦੇ ਮੂੰਹ ’ਤੇ ਂਿੲੱਕ ਚਪੇੜ ਹੈ।ਲੋਕ ਮੁੱਦਿਆਂ ਨੂੰ ਲੈ ਕੇ ਅਕਾਲੀਆਂ ਅਤੇ ਕਾਂਗਰਸੀਆਂ ਨਾਲ ਟੱਕਰ ਲੈਂਦੇ ਆ ਰਹੇ ਖਹਿਰਾ ਇਸ ਮਾਮਲੇ ’ਚੋਂ ਬਾਇੱਜ਼ਤ ਸਾਫ਼ ਸੁਥਰੇ ਹੋ ਕੇ ਬਾਹਰ ਨਿਕਲਣਗੇ। ਅਖੀਰ ’ਚ ਉਹਨਾਂ ਕਿਹਾ ਕਿ ਹਲਕਾ ਮਹਿਲ ਕਲਾਂ ਦੀ ਸਮੁੱਚੀ ਆਪ ਟੀਮ ਖਹਿਰਾ ਦੇ ਨਾਲ ਖੜੀ ਹੈ ਅਤੇ ਜੋ ਉਹ ਅਦੇਸ਼ ਕਰਨਗੇ ਹਲਕੇ ਦੀ ਟੀਮ ਉਸ ’ਤੇ ਪਹਿਰਾ ਦੇਵੇਗੀ।

SHARE.
print
Share Button
Print Friendly, PDF & Email

Leave a Reply

Your email address will not be published. Required fields are marked *