ਪੰਜਾਬ ‘ਚ ਕਾਨੂੰਨ ਵਿਵਸਥਾ ਹੋਈ ਪੂਰੀ ਤਰਾਂ ਡਾਵਾਂਡੋਲ – ਬਾਦਲ

ss1

ਪੰਜਾਬ ‘ਚ ਕਾਨੂੰਨ ਵਿਵਸਥਾ ਹੋਈ ਪੂਰੀ ਤਰਾਂ ਡਾਵਾਂਡੋਲ – ਬਾਦਲ
ਅਕਾਲੀ ਦਲ ਕੋਲਿਆਂਵਾਲੀ ਪਰਿਵਾਰ ਨਾਲ ਡੱਟ ਕੇ ਖੜਾ

ਮਲੋਟ, 06 ਨਵੰਬਰ (ਆਰਤੀ ਕਮਲ) : ਪੰਜਾਬ ਵਿਚ ਇਸ ਸਮੇਂ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰਾਂ ਡਾਵਾਂਡੋਲ ਹੈ ਅਤੇ ਸੂਬਾ ਨਾਜੁਕ ਹਾਲਾਤਾਂ ਵਿਚ ਗੁਜਰ ਰਿਹਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਜਥੇਦਾਰ ਦਿਆਲ ਸਿੰਘ ਦੀ ਢਾਣੀ ਪਿੰਡ ਕੋਲਿਆਂਵਾਲੀ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਾਅ ਐਂਡ ਆਡਰ ਨੂੰ ਲਾਗੂ ਕਰਨਾ ਕਿਸੇ ਵੀ ਸਰਕਾਰ ਲਈ ਪਹਿਲੀ ਜਰੂਰੀ ਚੀਜ ਹੁੰਦੀ ਹੈ ਤਾਂ ਜੋ ਗੈਰ ਸਮਾਜਿਕ ਅਨਸਰ ਸੂਬੇ ਦੀ ਸ਼ਾਂਤੀ ਲਈ ਖਤਰਾ ਨਾ ਬਣ ਸਕਣ ਜੋ ਕਿ ਇਸ ਸਮੇਂ ਪੰਜਾਬ ਦੀ ਹਾਲਤ ਮਾੜੀ ਹੈ ਅਤੇ ਦਿਨ ਦਿਹਾੜੇ ਕਤਲੇਆਮ ਹੋ ਰਿਹਾ ਹੈ । ਸਾਬਕਾ ਮੁੱਖ ਮੰਤਰੀ ਨੇ ਆਪ ਆਗੂ ਖਹਿਰਾ ਬਾਰੇ ਪੁੱਛਣ ਤੇ ਕਿਹਾ ਕਿ ਹਾਲਾਂਕਿ ਖਹਿਰੇ ਦਾ ਕੋਈ ਸਟੈਂਡ ਨਹੀ ਹੈ ਕਿਉਂਕਿ ਉਹ ਕਈ ਵਾਰ ਪਾਰਟੀ ਬਦਲ ਚੁੱਕਾ ਹੈ ਪਰ ਨੈਤਿਕਤਾ ਦੇ ਅਧਾਰ ਤੇ ਉਸਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ । ਉਹਨਾਂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਤੇ ਹੋਏ ਪੁਲਿਸ ਪਰਚੇ ਨੂੰ ਇਕ ਵਾਰ ਫਿਰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਪੁਲਿਸ ਨੇ ਸਿਆਸੀ ਦਬਾਅ ਹੇਠ ਇਹ ਪਰਚਾ ਦਰਜ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਪੂਰਾ ਪਰਿਵਾਰ ਕੋਲਿਆਂਵਾਲੀ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕਿ ਖੜਾ ਹੈ ਅਤੇ ਹਰ ਮੁਸ਼ਕਲ ਵਿਚ ਡੱਟਵੀਂ ਹਿਮਾਇਤ ਕੀਤੀ ਜਾਵੇਗੀ । ਇਸ ਮੌਕੇ ਉਹਨਾਂ ਤੋਂ ਇਲਾਵਾ ਗੁਰਚਰਨ ਸਿੰਘ ਓਐਸਡੀ, ਬਲਕਰਨ ਸਿੰਘ ਓਐਸਡੀ, ਬਗੀਚਾ ਸਿੰਘ ਸਰਪੰਚ, ਮੰਦਰ ਸਿੰਘ ਠੇਕੇਦਾਰ, ਜਗਦੀਸ਼ ਸਿੰਘ ਬੁਰਜਾਂ, ਸੁਖਮੰਦਰ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ ਅਤੇ ਰਾਜਾ ਸਿੰਘ ਢਾਣੀ ਬਰਕੀ ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *