ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਦੇ ਹੱਕ ਚ ਧਰਨਾ ਲਾਇਆ

ss1

ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਦੇ ਹੱਕ ਚ ਧਰਨਾ ਲਾਇਆ
ਝੂਠੇ ਕੇਸ ਚ ਫਸਾਏ ਆਗੂ ਨੇ ਜਮਾਨਤਾ ਨਾ ਕਰਾਉਣ ਦਾ ਕੀਤਾ ਫੈਸਲਾਂ

ਰਾਮਪੁਰਾ ਫੂਲ ,6 ਨਵੰਬਰ (ਦਲਜੀਤ ਸਿੰਘ ਸਿਧਾਣਾ ) ਬੀਤੇ ਦਿਨੀ ਇੱਕ ਨਵੰਬਰ ਨੂੰ ਬਠਿੰਡਾ ਵਿਖੇ ਦਲ ਖਾਲਸਾਂ ਵੱਲੋ ਕੱਢੇ ਗਏ ਸਿੱਖ ਨਸਲਕੁਸੀ ਯਾਦਗਰੀ ਮਾਰਚ ਤੋ ਬਾਅਦ ਗ੍ਰਿਫਤਾਰ ਕੀਤੇ ਗਏ ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੂੰ ਰਿਹਾ ਕਰਵਾਉਣ ਲਈ ਬਾਬਾ ਲਾਲ ਸਿੰਘ ਭੀਖੀ ਦੀ ਅਗਵਾਈ ਚ ਰੋਸ ਭਰਭੂਰ ਧਰਨਾ ਲਾਇਆ ਅਤੇ ਮੰਗ ਪੱਤਰ ਐਸ ਐਚ ਓ ਭੀਖੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜ ਕੇ ਰਿਹਾ ਕਰਨ ਦੀ ਮੰਗ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਦਲ ਖਾਲਸਾ ਦੇ ਆਗੂ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾ ਵਿੱਚ ਪੰਜਾਬੀ ਭਾਸਾ ਵਿੱਚ ਕੰਮ ਹੋਣ ਸਾਰੀਆ ਸੜਕਾ ਤੇ਼ ਦਿਸਾ ਨਿਰਦੇਸ ਬੋਰਡ ਵੀ ਪੰਜਾਬੀ ਭਾਸਾ ਵਿਚ ਲਵਾਏ ਜਾਣ ਅਤੇ ਮੰਗ ਕੀਤੀ ਗਈ ਕੇ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਬਿਨਾਂ ਸਰਤ ਰਿਹਾ ਕੀਤਾ ਜਾਵੇ ।ਇਸ ਸਮੇ ਬਾਬਾ ਲਾਲ ਸਿੰਘ ਭੀਖੀ , ਸੁਖਚੈਨ ਸਿੰਘ ਅਤਲਾ ਕਲਾ ਵਿਦਿਆਰਥੀ ਦਮਦਮੀ ਟਕਸਾਲ ਦਰਸ਼ਨ ਸਿੰਘ ਗੁੜਥੜੀ,ਮੱਖਣ ਸਿੰਘ ਅਤਲਾ ,ਮਨਜੀਤ ਸਿੰਘ ਢੈਪਈ ਬੱਲਮ ਸਿੰਘ ਢੈਪਈ ਰਾਜੂ ਸਿੰਘ ,ਗੁਰਲਭ ਸਿੰਘ ਪਿਆਰਾ ਸਿੰਘ ਅਤੇਅਜੈਬ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *