ਹੱਲ (ਮਿੰਨੀ ਕਹਾਣੀ)

ss1

ਹੱਲ (ਮਿੰਨੀ ਕਹਾਣੀ)

ਅਮਰ ਸਿੰਘ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਡਾਕਟਰ ਦੀਅਾਂ ਲੱਖ ਕੋਸ਼ਿਸਾਂ ਕਰਨ ਦੇ ਬਾਵਜੂਦ ਵੀ ੳੁਸਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ  ਹੋ ਰਿਹਾ ਸੀ ।
ਇੱਕ ਦਿਨ ੳੁਸਦਾ ਪੁੱਤਰ ਸਤਨਾਮ ਡਾਕਟਰ ਨੂੰ ਪੁੱਛਣ ਲੱਗਾ, ”    ਡਾਕਟਰ ਸਾਹਿਬ ਕਿਉਂ  ਨਹੀਂ ਠੀਕ ਹੋ ਰਹੇ ਮੇਰੇ ਬਾਪੂ ਜੀ ?”
ਅੱਗੋਂ ਡਾਕਟਰ ਨੇ ਕਿਹਾ , ” ਕੀ ਕਰੀਏ, ਇਹ ਦਮੇ ਦੀ ਬਿਮਾਰੀ ਤਾਂ ਹੁੰਦੀ ਹੀ ਅੈਦਾਂ ਦੀ  ਐ , ਅੱਜ-ਕੱਲ੍ਹ ਛੋਟੇ ਬੱਚੇ,ਗਰਭਵਤੀ ਔਰਤਾਂ ਅਤੇ ਬਜ਼ੁਰਗ ਇਸ ਦੀ ਜਕੜ ਵਿੱਚ ਛੇਤੀ ਅਾ ਜਾਂਦੇ ਨੇ ,ਜਿੰਨਾ ਚਿਰ ਐਹ ਧੂੰਏ ਦਾ ਪ੍ਰਦੂਸ਼ਣ ਨਹੀਂ ਘੱਟਦਾ ਓਨਾਂ ਚਿਰ ਇਸ ਬਿਮਾਰੀ ਦਾ ਕਿਸੇ ਕੋਲ਼ ਕੋਈ ਵੀ ਹੱਲ ਨਹੀਂ ਅੈ “
ਡਾਕਟਰ ਦੇ ਬੋਲ ਸੁਣ ਕੇ ਸਤਨਾਮ ਦੇ ਯਾਦ ਅਾ ਗਿਆ ਕਿ ੳੁਸਨੇ ਵੀ ” ਕੋਈ ਹੱਲ ਨਹੀਂ ਇਹਦਾ ” ਇਹ ਕਹਿ ਕੇ ਝੱਟ ਅਾਪਣੇ ਖੇਤ ਪਰਾਲੀ ਨੂੰ ਅੱਗ ਲਾ ਦਿੱਤੀ ਸੀ ।
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
print
Share Button
Print Friendly, PDF & Email

Leave a Reply

Your email address will not be published. Required fields are marked *