ਅਕਾਲੀ ਦਲ ਦੇ ਕਬਜੇ ਅਧੀਨ ਨਗਰ ਕੋਂਸਲ ਜੰਡਿਆਲਾ ਗੁਰੂ ਵਿਚ ਹੋ ਸਕਦੀ ਹੈ ਉਥਲ ਪੁਥਲ ?

ss1

ਅਕਾਲੀ ਦਲ ਦੇ ਕਬਜੇ ਅਧੀਨ ਨਗਰ ਕੋਂਸਲ ਜੰਡਿਆਲਾ ਗੁਰੂ ਵਿਚ ਹੋ ਸਕਦੀ ਹੈ ਉਥਲ ਪੁਥਲ ?

ਜੰਡਿਆਲਾ ਗੁਰੂ 4 ਨਵੰਬਰ ਵਰਿੰਦਰ ਸਿੰਘ : ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਅਤੇ ਜੰਡਿਆਲਾ ਗੁਰੂ ਤੋਂ ਕਾਂਗਰਸੀ ਵਿਧਾਇਕ ਜਿੱਤਣ ਤੋਂ ਬਾਅਦ ਸਭ ਦੀਆਂ ਨਜ਼ਰਾਂ ਨਗਰ ਕੋਂਸਲ ਜੰਡਿਆਲਾ ਗੁਰੂ ਦੇ ਦਫਤਰ ਵਲ ਸਨ ਕਿ ਕਦੋਂ ਹੁਣ ਘੋਟਾਲਿਆਂ ਦਾ ਪਿਟਾਰਾ ਖੁਲੇਗਾ ਅਤੇ ਅਕਾਲੀ ਦਲ ਵਲੋਂ ਅਪਨੇ ਰਾਜ ਦੌਰਾਨ ਕੀਤੀ ਜਾ ਰਹੀ ਮਨਮਰਜੀ ਤੋਂ ਜਨਤਾ ਨੂੰ ਛੁਟਕਾਰਾ ਮਿਲੇਗਾ । ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲਦੀ ਹੀ ਨਗਰ ਕੋਂਸਲ ਵਿਚ ਇਕ ਜਿੰਮੇਵਾਰ ਕੁਰਸੀ ਤੇ ਬਿਰਾਜਮਾਨ ਆਗੂ ਨੂੰ ਅਪਨੀ ਕੁਰਸੀ ਗਵਾਨੀ ਪੈ ਸਕਦੀ ਹੈ । ਜਿਸ ਨਾਲ ਨਗਰ ਕੌਂਸਲ ਦਫਤਰ ਵਿਚ ਉਥਲ ਪੁਥਲ ਹੋ ਸਕਦੀ ਹੈ । ਇਥੇ ਇਹ ਦੱਸਣਯੋਗ ਹੈ 15 ਮੈਂਬਰੀ ਨਗਰ ਕੋਂਸਲ ਵਿਚ ਅਕਾਲੀ ਭਾਜਪਾ ਹਮਾਇਤੀ 9 ਕੌਂਸਲਰ ਹਨ ਅਤੇ ਕਾਂਗਰਸ ਕੋਲ 6 ਕੌਂਸਲਰ ਹਨ । ਅਗਰ ਇਕ ਮੈਂਬਰ ਨੂੰ ਅਯੋਗ ਕਰਾਰ ਦੇ ਦਿਤਾ ਗਿਆ ਤਾਂ ਕਾਂਗਰਸ ਕੋਲ 8 ਮੈਂਬਰ ਰਹਿ ਜਾਣਗੇ ਜਿਸ ਵਿਚੋਂ 2 ਕਾਂਗਰਸ ਦੇ ਸੰਪਰਕ ਵਿਚ ਹਨ ਜਿਸ ਨਾਲ ਗਿਣਤੀ ਵਿਚ ਕਾਂਗਰਸ ਦੇ 8 ਅਤੇ ਅਕਾਲੀ ਦਲ ਦੇ 6 ਕੌਂਸਲਰ ਰਹਿ ਜਾਣਗੇ । ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਉਥਲ ਪੁਥਲ ਦੋਰਾਨ ਨਗਰ ਕੋਂਸਲ ਦੀ ਜਿੰਮੇਵਾਰੀ ਸੀਨੀਅਰ ਕਾਂਗਰਸ ਲੀਡਰਸ਼ਿਪ ਅਪਨੇ ਹੱਥ ਵਿਚ ਲੈ ਲਵੇਗੀ ਅਤੇ ਸ਼ਹਿਰ ਵਿਚ ਰੁਕੀ ਹੋਈ ਵਿਕਾਸ ਦੀ ਗੱਡੀ ਅੱਗੇ ਨੂੰ ਦੌੜ ਪਵੇਗੀ ।

print
Share Button
Print Friendly, PDF & Email

Leave a Reply

Your email address will not be published. Required fields are marked *