ਸਕੂਲੀ ਬੱਚੋਂ ਨੂੰ ਸਿਹਤ ਦੇ ਪ੍ਰਤੀ ਜਾਗੂਰਕ ਕਰਨ ਪ੍ਰਤੀ ਆਯੋਜਿਤ ਕੀਤਾ 50ਵਾਂ ਸੈਮੀਨਾਰ

ss1

ਸਕੂਲੀ ਬੱਚੋਂ ਨੂੰ ਸਿਹਤ ਦੇ ਪ੍ਰਤੀ ਜਾਗੂਰਕ ਕਰਨ ਪ੍ਰਤੀ ਆਯੋਜਿਤ ਕੀਤਾ 50ਵਾਂ ਸੈਮੀਨਾਰ

27-5

ਪਟਿਆਲਾ, 26 ਮਈ (ਪ.ਪ.): ਲਾਈਨਸ ਕਲੱਬ ਦੇ ਸਾਬਕਾ ਪ੍ਰਧਾਨ ਐਮ ਜੇ ਐਫ ਡਾ. ਐਨ.ਡੀ.ਮਿੱਤਲ ਦੀ ਅਗਵਾਈ ਹੇਠ ਸਨੌਰ ਰੋਡ ਸਥਿਤ ਕੈਂਟਲ (ਐਸ.ਆਰ) ਵਿੱਚ ਮਿਤਲ ਹੋਮਿਓਪੈਥਿਕ ਸੈਂਟਰ ਅਤੇ ਡਾ. ਧੰਨਵੰਤ ਸਿੰਘ ਆਈ.ਹਸਪਤਾਲ ਦੇ ਆਪਸੀ ਸਹਿਯੋਗ ਨਾਲ ਸਕੂਲ ਦੇ ਬੱਚਿਆਂ ਨੂੰ ਸਿਹਤ ਤੇ ਪ੍ਰਤੀ ਜਗਰੂਕ ਕਰਨ ਲਈ “ਹੈਲਥ ਅਤੇ ਆਈ ਕੇਅਰ ਅਵੇਰਨੈੱਸ“ ਦੇ ਤਹਿਤ 50ਵਾਂ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਵਿੱਚ 350 ਵਿਦਿਆਰਥੀ, ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਭਾਗ ਲਿੱਤਾ।
ਮੁੱਖ ਬੁਲਾਰੇ ਡਾ. ਐੱਨ.ਡੀ. ਮਿੱਤਲ ਨੇ ਬੱਚਿਆਂ ਦੀ ਸਿਹਤ ਵਿੱਚ ਆ ਰਹੀ ਕਮੀ ਨੂੰ ਸੁਧਾਰਨ ਲਈ ਸਿਹਤ ਨੂੰ ਤੰਦਰੁਤ ਰੱਖਣ ਲਈ “ਹੈਲਥ ਟਿਪਸ“ ਦਿੱਤੇ। ਡਾ. ਮਿੱਤਲ ਨੇ ਵਿਦਿਆਰਥੀਆਂ ਨੂੰ ਆਪਣੇ ਦਿਮਾਗ ਨੂੰ ਤੇਜ ਕਰਨ ਲਈ ਅਤੇ ਯਾਦਾਸਤ ਵਧਾਉਣ ਲਈ 4-5 ਬਦਾਮ, ਇੱਕ ਅਖਰੋਟ, ਦੇਸੀ ਗਾਂ ਦਾ ਘੀ, ਦੁੱਧ ਦੀ ਵਰਤੋਂ ਕਰਨ ਲਈ ਅਤੇ ਹਰ ਰੋਜ 15 ਮਿੰਟ ਅਨੁਲੋਮ-ਵਿਲੋਮ ਪ੍ਰਣਾਯਮ ਕਰਨ ਦੀ ਸਲਾਹ ਦਿੱਤੀ।
ਅੱਖਾਂ ਦੀ ਮਹਿਰ ਡਾ. ਮੋਨਾ ਗੁਰਕਿਰਨ ਕੌਰ ਨੇ ਵਿਦਿਆਰਥੀਆਂ ਨੂੰ ਆਪਣੀ ਅੱਖਾਂ ਦੀ ਦੇਖਭਾਲ ਅਤੇ ਗਰਮੀ ਦੇ ਤਾਪ ਤੋਂ ਬਚਣ ਲਈ ਉਪਾਏ ਦੱਸੇ।
ਦਾਤੋਂ ਦੀ ਮਹਿਰ ਡਾ. ਅੰਜ਼ਲੀ ਸ਼ਰਮਾ ਨੇ ਵਿਦਿਆਰਥੀ ਨੂੰ ਆਪਣੇ ਦੰਦਾਂ ਦੀ ਸੁਰੱਖਿਆ ਬਾਰੇ ਟਿੱਪਸ ਦਿੱਤੇ।
ਭਾਈ ਘਨੱ੍ਹਈਆ ਇੰਸਟੀਚਿਊਟ ਦੀ ਲੈਬ ਟੀਮ ਨੇ ਲਗਭਗ 250 ਬੱਚਿਆਂ ਅਤੇ ਅਧਿਆਪਕਾਂ ਦਾ ਵਜ਼ਨ, ਕੱਦ ਅਤੇ ਹੋਮੋਗਲੋਬਿਨ ਜਾਂਚ ਕੀਤਾ ਗਿਆ।
ਡਾ. ਐੱਨ.ਡੀ. ਮਿੱਤਲ ਵੱਲੋਂ 80 ਅਧਿਆਪਕਾਂ ਤੇ ਸਟਾਫ ਦੀ ਬਲੱਡ ਪ੍ਰੈਸਰ ਦੀ ਜਾਂਚ ਕੀਤੀ ਗਈ। ਬੱਚਿਆਂ ਅਤੇ ਅਧਿਆਪਕਾਂ ਵਿੱਚ ਡਾ. ਮਿੱਤਲ ਦੁਆਰਾ ਲਿਖਤ ਸਿਹਤ ਸਬੰਧੀ ਲੇਖ ਵੀ ਵੰਡੇ ਗਏ।
ਕੇ.ਐਸ. ਸੇਖੋ ਅਤੇ ਗੁਰਕਿਰਤ ਸਿੰਘ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਕੂਲ ਦੇ ਆਗਨ ਵਿੱਚ ਮੈਡੀਸ਼ਨ ਪਲਾਂਟਸ ਲਗਾਏ ਗਏ।
ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਮੈਡਮ ਰਾਜਿੰਦਰ ਕੌਰ ਵਿਰਕ ਨੇ ਸੈਮੀਨਾਰ ਵਿੱਚ ਆਏ ਡਾਕਟਰਾਂ ਨੂੰ ਸਨਮਾਨ ਚਿਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

print
Share Button
Print Friendly, PDF & Email