ਗੱਠਜੋੜ ਸਰਕਾਰ ਦੇ ਰਾਜ ਅੰਦਰ ਨਹੀ ਕੋਈ ਸੁਰਿੱਅਖਤ:ਜਗਦੇਵ ਗਾਗਾ

ss1

ਗੱਠਜੋੜ ਸਰਕਾਰ ਦੇ ਰਾਜ ਅੰਦਰ ਨਹੀ ਕੋਈ ਸੁਰਿੱਅਖਤ:ਜਗਦੇਵ ਗਾਗਾ

27-6ਸੰਗਰੂਰ/ਛਾਜਲੀ 24 ਮਈ (ਕੁਲਵੰਤ ਛਾਜਲੀ)ਹਲਕਾ ਦਿੜਬਾ ਤੋ ਕਾਂਗਰਸ ਦੇ ਯੂਥ ਪ੍ਰਧਾਨ ਸ:ਜਗਦੇਵ ਗਾਗਾ ਜੀ ਨੇ ਪੱਤਰਕਾਰਾ ਦੇ ਰੂ ਬਰੂ ਹੁੰਦਿਆ ਦੱਸਿਆ ਕੀ ਸੂਬੇ ਪੰਜਾਬ ਅੰਦਰ ਅੱਜ ਕੋਈ ਵੀ ਵਿਆਕਤੀ ਸੁਰਿੱਖਅਤ ਮਹਿਸੂਸ ਨਹੀ ਕਰ ਰਿਹਾ।ਕਿਉਕਿ ਪੰਜਾਬ ਪੁਲਿਸ ਦੇ ਅਧਿਕਾਰੀਆ ਦੀਆ ਧੀਆ ਇੱਜਤਾਂ ਨੂੰ ਸਰੇਆਮ ਖਿਲਾਰਿਆ ਜਾ ਰਿਹਾ ਤੇ ਆਪਣੀ ਹੀ ਧੀ ਦੀ ਇੱਜਤ ਬਚਾਉਦਾ ਏ ਐਸ ਆਈ ਅਮ੍ਰਿੰਤਸਰ ਵਿੱਚ ਗੋਲੀਆ ਨਾਲ ਭੁੰਨ ਸੁੱਟਿਆ। ਅਬੋਹਰ ਭੀਮ ਕਾਂਡ,ਮੋਗਾ ਬੱਸ ਕਾਂਡ ਵਿੱਚ ਮਾਂਵਾਂ ਧੀਆ ਦੀਆ ਇੱਜਤ ਨੂੰ ਬੇਇੱਜਤ ਕਰਕੇ ਬੱਸਾ ਹੇਠਾ ਕੁਚਲ ਕੇ ਮੌਤ ਦੇ ਘਾਟ ਉਤਰਨਾ ਤੇ ਦੇਸ਼ ਦੇ ਚੋਥੇ ਥੰਮ ਮੀਡਆ ਜੋ ਸੱਚ ਦੀ ਅਵਾਜ ਬੁਲੰਦ ਕਰਕੇ ਲਿਖਣ ਵਾਲੇ ਪੱਤਰਕਾਰ ਭਾਈਚਾਰੇ ਹਮਲੇ ਕਰਵਾਕੇ ਪ੍ਰੈਸ ਦੀ ਅਜਾਦੀ ਤੇ ਪਾਬੰਦੀ ਲਗਾਈ ਜਾ ਰਹੀ ਹੈ। ਪਿਛਲੇ ਦਿਨੀ ਮਹਿਲ ਕਲਾਂ ਦੇ ਪੱਤਰਕਾਰ ਦੇ ਪਰਿਵਾਰ ਤੇ ਹਮਲਾ ਹੋਇਆ ਹੈ ਜਿਸ ਦੇ ਇਨਸਾਫ ਲਈ ਜਨਤਕ ਜਥੇਬੰਦੀਆ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ ਸੀ ਸਾਇਦ ਸੱਚ ਬੋਲਣਾ ਤੇ ਸੱਚ ਲਿਖਣਾ ਸੂਬਾ ਸਰਕਾਰ ਦੇ ਹਜਮ ਨਹੀ ਆ ਰਿਹਾ। ਪਰ ਸਾਨੂੰ ਇਹੇ ਸਮਝ ਨਹੀ ਆ ਰਿਹਾ ਕੀ ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸ: ਸੁਖਵੀਰ ਸਿੰਘ ਬਾਦਲ ਪੰਜਾਬ ਅੰਦਰ ਕਿਹੜੇ ਅਮਨਾ ਚੈਨ ਵਾਲੇ ਕਾਨੂੰਨ ਲਾਗੂ ਕਰ ਰਹੇ ਹਨ।ਕਿਸੇ ਵੀ ਪੀੜਤ ਵਿਆਕਤੀ ਨੂੰ ਦਰ ਦਰ ਦੀਆ ਠੋਕਰਾਂ ਖਾਣ ਬਾਅਦ ਵੀ ਕੋਈ ਇਨਸਾਫ ਮਿਲਦਾ।

print
Share Button
Print Friendly, PDF & Email

Leave a Reply

Your email address will not be published. Required fields are marked *