ਸ਼ੋਸ਼ਲ ਮੀਡੀਆ ਤੇ ਭਿੰਡਰਾਂਵਾਲੇ ਦੀ ਫੋਟੋ ਨੂੰ 47 ਪ੍ਰਤੀਸ਼ਤ ਹਿੰਦੂ ਵੀਰਾਂ ਨੇ ਪਸੰਦ ਕਰਕੇ ਹਿੰਦੂ ਸਿੱਖ ਏਕਤਾ ਦਾ ਸਬੂਤ ਦਿੱਤਾ

ss1

ਸ਼ੋਸ਼ਲ ਮੀਡੀਆ ਤੇ ਭਿੰਡਰਾਂਵਾਲੇ ਦੀ ਫੋਟੋ ਨੂੰ 47 ਪ੍ਰਤੀਸ਼ਤ ਹਿੰਦੂ ਵੀਰਾਂ ਨੇ ਪਸੰਦ ਕਰਕੇ ਹਿੰਦੂ ਸਿੱਖ ਏਕਤਾ ਦਾ ਸਬੂਤ ਦਿੱਤਾ

ਜੰਡਿਆਲਾ ਗੁਰੂ 3 ਨਵੰਬਰ ਵਰਿੰਦਰ ਸਿੰਘ :- ਇਕ ਪਾਸੇ ਜਿਥੇ ਕੱਟੜ ਹਿੰਦੂ ਜਥੇਬੰਦੀਆਂ ਵਲੋਂ ਸਿੱਖਾਂ ਦੇ ਕੋਮੀ ਹੀਰੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਖਿਲਾਫ ਕੂੜ ਪ੍ਰਚਾਰ, ਨਾਹਰੇਬਾਜ਼ੀ, ਪੁਤਲੇ ਸਾੜਨੇ ਆਦਿ ਵਰਗੇ ਘਟੀਆ ਕਿਸਮ ਦੇ ਕੰਮ ਕਰਕੇ ਹਿੰਦੂ ਸਿੱਖ ਏਕਤਾ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਦੂਸਰੇ ਪਾਸੇ ਸ਼ੋਸ਼ਲ ਮੀਡੀਆ ਫੇਸਬੁੱਕ ਤੇ ਪਾਈ ਗਈ ਭਿੰਡਰਾਂਵਾਲੇ ਦੀ ਇਕ ਫੋਟੋ ਨੂੰ ਕੁਲ 100 ਵਿਚੋਂ 47 ਹਿੰਦੂ ਵੀਰਾਂ ਨੇ ਪਸੰਦ ਕੀਤਾ ਹੈ । ਜਿਸਤੋ ਇਹ ਸਾਫ ਜਾਹਿਰ ਹੁੰਦਾ ਹੈ ਪੰਜਾਬ ਵਾਸੀ ਹਿੰਦੂ ਸਿੱਖ ਏਕਤਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਅਤੇ ਉਹ ਸ਼ਰਾਰਤੀ ਅਨਸਰਾਂ ਦੀਆਂ ਗੱਲਾਂ ਵਿਚ ਹੁਣ ਨਹੀਂ ਆਉਣਗੇ । ਬੀਤੇ ਦਿਨੀ ਅੰਮ੍ਰਿਤਸਰ ਇਕ ਹਿੰਦੂ ਨੇਤਾ ਦੀ ਹੱਤਿਆ ਤੋ ਬਾਅਦ ਸ਼ੋਸ਼ਲ ਮੀਡੀਆ ਤੇ ਇਹ ਜੋਰ ਸ਼ੋਰ ਨਾਲ ਪ੍ਰਚਾਰ ਸ਼ੁਰੂ ਹੋ ਗਿਆ ਸੀ ਕਿ ਪੰਜਾਬ ਵਿਚ ਫਿਰ ਅੱਤਵਾਦ ਆ ਰਿਹਾ ਹੈ ਅਤੇ ਕੁਝ ਹਿੰਦੂ ਜਥੇਬੰਦੀਆਂ ਨੇ ਬੇਵਜ੍ਹਾ ਭਿੰਡਰਾਂਵਾਲੇ ਦੇ ਖਿਲਾਫ ਬੇਹੂਦਾ ਨਾਅਰੇਬਾਜ਼ੀ ਵੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁਝ ਸਿੱਖ ਜਥੇਬੰਦੀਆਂ ਨੇ ਇਸਦਾ ਵਿਰੋਧ ਵੀ ਕੀਤਾ ਸੀ । ਦੂਸਰੇ ਪਾਸੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਇਸ ਕਤਲ ਹੁਣ ਕੋਈ ਵੀ ਅੱਤਵਾਦੀ ਜਾਂ ਗੈਂਗਸਟਰ ਹਮਲਾ ਨਾ ਕਰਾਰ ਦਿੰਦੇ ਹੋਏ ਨਿੱਜੀ ਵਪਾਰਿਕ ਦੁਸ਼ਮਣੀ ਕਰਾਰ ਦਿੱਤਾ ਹੈ । ਖੁਫੀਆ ਏਜੰਸੀਆਂ ਵੀ ਇਹਨਾਂ ਕੱਟੜ ਹਿੰਦੂ ਜਥੇਬੰਦੀਆਂ ਤੇ ਕਿਉਂ ਨਜ਼ਰ ਨਹੀਂ ਰੱਖ ਰਹੀ ਜੋ ਕਿ ਪੰਜਾਬ ਦੇ ਸ਼ਾਂਤੀਪੂਰਕ ਮਾਹੌਲ ਨੂੰ ਜਾਣਬੁਝਕੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਜਦੋਂ ਕਿ ਅਮਨ ਸ਼ਾਂਤੀ ਵਿਚ ਵਿਸ਼ਵਾਸ਼ ਰੱਖਣ ਵਾਲੇ ਹਿੰਦੂ ਵੀਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਫੋਟੋ ਨੂੰ ਪਸੰਦ ਕਰਨ ਵਿਚ ਕੋਈ ਗੁਰੇਜ਼ ਨਹੀਂ ਕਰ ਰਹੇ ।

print
Share Button
Print Friendly, PDF & Email

Leave a Reply

Your email address will not be published. Required fields are marked *