ਗੀਤ ਬਰਾੜ ਦੇ ਅੰਨੇ ਕਤਲ ਦੀ ਗੁੱਥੀ 24 ਘੰਟੇ ‘ਚ ਸੁਲਝੀ, ਦੋਸ਼ੀ ਕਾਬੂ

ss1

ਗੀਤ ਬਰਾੜ ਦੇ ਅੰਨੇ ਕਤਲ ਦੀ ਗੁੱਥੀ 24 ਘੰਟੇ ‘ਚ ਸੁਲਝੀ, ਦੋਸ਼ੀ ਕਾਬੂ

Geet brar murder mystery solved accused arrested ਰਾਜਪੁਰਾ: ਪਟਿਆਲਾ ਪੁਲਿਸ ਵੱਲੋਂ ਰਾਜਪੁਰਾ ਦੇ ਫੋਕਲ ਪੁਆਇੰਟ ‘ਚ 1 ਨਵੰਬਰ ਨੂੰ ਹੋਏ ਗੀਤ ਬਰਾੜ ਨਾ ਦੀ ਲੜਕੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਕਥਿਤ ਕਾਤਲ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ ਹੈ। ਇਸ ਬਾਰੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਡਾ.ਐਸ ਭੂਪਤੀ (ਆਈ.ਪੀ.ਸੀ.) ਨੇ ਦੱਸਿਆ ਕਿ ਇਸ ਸਬੰਧੀ ਸ਼੍ਰੀ ਕ੍ਰਿਸ਼ਨ ਕੁਮਾਰ ਪੈਂਥੇ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਐਸ.ਐਚ.ਓ. ਬਨੂੰੜ ਅਤੇ ਗੁਰਚਰਨ ਸਿੰਘ ਐਸ.ਐਚ.ਓ. ਸਿਟੀ ਰਾਜਪੁਰਾ ਦੀ ਇਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀ ਜਿਸ ਦੁਆਰਾ ਕਿ ਇਹ ਅੰਨਾ ਕਤਲ 24 ਘੰਟੇ ਦੇ ਵਿੱਚ ਹੀ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ 1/11/17 ਦੀ ਰਾਤ ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਇੱਕ ਅਣਪਛਾਤੀ ਲੜਕੀ ਦੀ ਲਾਸ਼ ਫੋਕਲ ਪੁਆਇੰਟ ਰਾਜਪੁਰਾ ਸਟਾਰ ਇਨਕਲੇਵ ਵਿਖੇ ਮਿਲੀ ਹੈ ਜਿਸ ਤੇ ਕਿ ਮੋਕੇ ਤੋਂ ਪਾਇਆ ਗਿਆ ਕਿ ਇਸ ਲੜਕੀ ਦੀ ਵੱਖੀ ਵਿੱਚ ਦੋ ਗੋਲੀਆਂ ਮਾਰੀਆਂ ਹੋਈਆ ਸਨ ਜਿਸ ਸਬੰਧੀ ਕਿ ਜੰਗੀਰ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਮਕਾਨ ਨੰ: 127 ਸਟਾਰ ਇਨਕਲੇਵ ਫੋਕਲ ਪੁਆਇੰਟ ਰਾਜਪੁਰਾ ਦਾ ਬਿਆਨ ਲਿਖਿਆ ਗਿਆ ਜਿਸ ‘ਤੇ ਮੁਕੱਦਮਾ ਨੰ: 281 ਮਿਤੀ 1/11/17 ਅ/ਧ 302 ਆਈ.ਪੀ.ਸੀ. ਥਾਣਾ ਸਿਟੀ ਰਾਜਪੁਰਾ ਵਿਖੇ ਦਰਜ ਕੀਤਾ ਗਿਆ ਜੋ ਮੌਕ ‘ਤੇ ਉਕਤ ਟੀਮ ਵੱਲੋਂ ਬਰੀਕੀ ਨਾਲ ਪੜਤਾਲ ਕੀਤੀ ਗਈ ਅਤੇ ਅਣਪਛਾਤੀ ਲੜਕੀ ਦੀ ਲਾਸ਼ ਨੂੰ ਵੀ ਮੁਰਦਾ ਘਰ ਰਾਜਪੁਰਾ ਵਿਖੇ ਰੱਖਵਾਇਆ ਗਿਆ।
ਐਸ.ਐਸ.ਪੀ. ਨੇ ਦੱਸਿਆ ਕਿ ਕਤਲ ਹੋਈ ਅਣਪਛਾਤੀ ਲੜਕੀ ਬਾਰੇ ਪਤਾ ਲੱਗਾ ਕਿ ਇਸ ਦਾ ਨਾਮ ਨਵਗੀਤ ਕੌਰ ਉਰਫ ਗੀਤ ਬਰਾੜ (ਉਮਰ 27 ਸਾਲ, ਅਣਵਿਆਹੀ) ਪੁੱਤਰੀ ਕਰਨੈਲ ਸਿੰਘ ਵਾਸੀ ਬੈਰੋਕੀ, ਥਾਣਾ ਸਮਾਲਸਰ, ਜ਼ਿਲ੍ਹਾ ਮੋਗਾ ਹੈ ਅਤੇ ਜੋ ਅੱਜ ਕੱਲ ਚੰਡੀਗੜ੍ਹ ਵਿਖੇ ਰਹਿ ਰਹੀ ਸੀ ਜਿਸ ‘ਤੇ ਸ਼੍ਰੀ ਕ੍ਰਿਸ਼ਨ ਕੁਮਾਰ ਪੈਂਥੇ ਡੀ.ਐਸ.ਪੀ. ਰਾਜਪੁਰਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਐਸ.ਐਚ.ਓ. ਬਨੂੰੜ ਇਸ ਸਬੰਧ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਪਹੁੰਚ ਗਏ ਜਿਥੇ ਕਿ ਇਸ ਲੜਕੀ ਦੇ ਹੋਏ ਅੰਨੇ ਕਤਲ ਨੂੰ ਸੁਲਝਾਉਣ ਲਈ ਕਾਫ਼ੀ ਅਹਿਮ ਜਾਣਕਾਰੀ ਇਕੱਤਰ ਕੀਤੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਵਗੀਤ ਕੌਰ ਉਰਫ ਗੀਤ ਬਰਾੜ ਚੰਡੀਗੜ੍ਹ ਵਿਖੇ ਰਹਿ ਰਹੀ ਸੀ ਅਤੇ ਇਹ ਫਿਲਮ ਇੰਡਸਟਰੀ ਵਿੱਚ ਮੇਕ-ਅੱਪ ਆਰਟਿਸਟ ਦੇ ਤੌਰ ‘ਤੇ ਕੰਮ ਕਰ ਰਹੀ ਸੀ ਨਵਗੀਤ ਕੌਰ ਉਰਫ ਗੀਤ ਬਰਾੜ ਵੀ ਵਿਦੇਸ਼ਾਂ ਵਿੱਚ ਜਾਂਦੀ ਰਹੀ ਹੈ। ਗੀਤ ਬਰਾੜ ਨੇ ਸਿੰਗਾਪੁਰ ਤੇ ਹੋਟਲ ਮੈਨੇਜਮੈਂਟ ਅਤੇ ਦਿੱਲੀ ਤੋਂ ਕੋਸਮੈਟਿਕ ਅਤੇ ਬਿਊਟੀਸ਼ਨ ਦਾ ਕੋਰਸ ਕੀਤਾ ਹੋਇਆ ਸੀ ਅਤੇ ਸ਼ੂਟਿੰਗ ਦੇ ਸਬੰਧ ਵਿੱਚ ਗੀਤ ਬਰਾੜ ਸਿੰਗਾਪੁਰ, ਆਸਟਰੇਲੀਆ ਅਤੇ ਮਲੇਸ਼ੀਆ ਵੀ ਜਾ ਚੁੱਕੀ ਸੀ।
ਇਸ ਦਾ ਇੱਕ ਜਾਣਕਾਰ ਮਨਜੀਤ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਦਵਾਰਕਾਪੁਰ ੳਜਾਪੁਰੀ ਥਾਣਾ ਘੱਗਾ ਹਾਲ ਵਾਸੀ ਰਾਜਪੁਰਾ ਉਮਰ ਕਰੀਬ 38 ਸਾਲ ਜੋ ਕਿ ਫਿਲਮ ਇੰਡਸਟਰੀ ਵਿੱਚ ਹੀ ਕੈਮਰਾਮੈਨ ਦੇ ਤੌਰ ‘ਤੇ ਕੰਮ ਕਰਦਾ ਸੀ ਜੋ ਇਸ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਮਿਤੀ 31/10/17 ਨੂੰ ਮਨਜੀਤ ਸਿੰਘ ਹੀ ਇਸ ਲੜਕੀ ਨੂੰ ਕਿਧਰੇ ਲੈ ਕੇ ਗਿਆ ਸੀ।ਡਾ. ਭੂਪਤੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਪਤਾ ਲੱਗਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਕਤ ਦੋਵਾ ਦਾ ਲੈਣ ਦੇਣ ਕਰਕੇ ਤਨਾਅ ਚੱਲ ਰਿਹਾ ਸੀ ਜੋ ਮਨਜੀਤ ਸਿੰਘ ਨੇ ਇਕ ਕਾਫ਼ੀ ਕੀਮਤੀ ਕੈਮਰਾ ਲਿਆ ਸੀ। ਜਿਸ ਸਬੰਧੀ ਕਿ ਉਕਤ ਲੜਕੀ ਨੇ ਵੀ ਇਸ ਨੂੰ ਕੈਮਰਾ ਲੈਣ ਲਈ ਪੈਸੇ ਦਿੱਤੇ ਸੀ ਜੋ ਇਸ ਗੱਲ ਨੂੰ ਲੈ ਕੇ ਹੀ ਮਨਜੀਤ ਸਿੰਘ ਨੇ ਆਪਣੇ ਮਨ ਵਿੱਚ ਗੀਤ ਬਰਾੜ ਦਾ ਕਤਲ ਕਰਨ ਦੀ ਮਨ ਵਿੱਚ ਠਾਣ ਲਈ ਸੀ ਜੋ ਮਿਤੀ 31-10/17 ਨੂੰ ਮਨਜੀਤ ਸਿੰਘ ਨੇ ਗੀਤ ਬਰਾੜ ਨੂੰ ਇਹ ਕਹਿ ਕੇ ਬੁਲਾ ਲਿਆ ਕਿ ਮੇਰੇ ਬੈਂਕ ਅਕਾਂਊਂਟ ਜੋ ਕਿ ਕੈਥਲ ਚੀਕਾ ਸਾਈਡ ਹਨ ਵਿਚੋਂ ਤੈਨੂੰ ਆਪਣੀ ਐਫ. ਡੀ. ਤੁੜਵਾ ਕੇ ਪੈਸੇ ਦੇ ਦਿੰਦਾ ਹਾਂ ਅਤੇ ਉਸ ਦਿਨ ਮਨਜੀਤ ਗੀਤ ਬਰਾੜ ਨੂੰ ਆਪਣੇ ਮੋਟਰਸਾਈਕਲ ‘ਤੇ ਲੈ ਕੇ ਸਮਾਣਾ, ਪਾਤੜਾਂ ਅਤੇ ਚੀਕਾ ਵਾਲੀ ਸਾਈਡ ਚਲਾ ਗਿਆ ਅਤੇ ਫਿਰ ਬਲਵੇੜਾ ਪਟਿਆਲਾ ਹੁੰਦਾ ਹੋਇਆ ਵਾਪਿਸ ਰਾਜਪੁਰਾ ਆ ਗਿਆ ਜੋ ਮਨਜੀਤ ਸਿੰਘ ਗੀਤ ਬਰਾੜ ਦੇ ਕਤਲ ਕਰਨ ਦੇ ਮੌਕਾ ਦੀ ਤਲਾਸ਼ ਵਿੱਚ ਸੀ ਤਾਂ ਕਿ ਮੌਕਾ ਪਾ ਕੇ ਗੀਤ ਬਰਾੜ ਦਾ ਕਤਲ ਕਰ ਸਕੇ। ਵਾਪਸ ਰਾਜਪੁਰਾ ਆਉਣ ਤੱਕ ਹਨੇਰਾ ਹੋ ਚੁੱਕਿਆ ਸੀ ਅਤੇ ਮਨਜੀਤ ਸਿੰਘ ਨੇ ਗੀਤ ਬਰਾੜ ਨੂੰ ਰਾਜਪੁਰਾ ਫੋਕਲ ਪੁਆਇੰਟ ਸਟਾਰ ਇਨਕਲੇਵ ਲੈ ਆਇਆ ਅਤੇ ਇਥੇ ਇੱਕ ਸੁੰਨੀ ਅਜਿਹੀ ਜਗ੍ਹਾ ‘ਤੇ ਮਿਤੀ 31-10-17 ਨੂੰ ਰਾਤ ਸਮੇਂ ਆਪਣੇ ਲਾਇਸੰਸੀ 32 ਬੋਰ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਗੀਤ ਬਰਾੜ ਦਾ ਕਤਲ ਕਰ ਦਿੱਤਾ ਅਤੇ ਆਪ ਮੋਟਰਸਾਈਕਲ ‘ਤੇ ਆਪਣੇ ਘਰ ਚਲਾ ਗਿਆ।
ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਮਨਜੀਤ ਸਿੰਘ ਥਿੰਦ ਪੁੱਤਰ ਲੇਟ ਮਹਿੰਦਰ ਸਿੰਘ ਕੌਮ ਕੰਬੋਜ ਵਾਸੀ ਦਵਾਰਕਾਪੁਰ ਉਜਾਪੁਰੀ, ਥਾਣਾ ਘੱਗਾ ਹਾਲ ਵਾਸੀ ਰਾਜਪੁਰਾ ਨੂੰ ਕੱਲ ਮਿਤੀ 2/11/17 ਨੂੰ ਨੇੜੇ ਭਬਾਤ ਪੈਟਰੋਲ ਪੰਪ ਰਾਜਪੁਰਾ-ਬਨੂੰੜ ਮੋਟਰਸਾਈਕਲ ‘ਤੇ ਆਉਂਦੇ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਿਸ ਤੋਂ ਕਿ ਇਸ ਕਤਲ ਲਈ ਵਰਤਿਆ ਗਿਆ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਹੈ। ਉਸ ਨੇ ਪੁਲਿਸ ਕੋਲ ਪੁੱਛਗਿੱਛ ਦੌਰਾਨ ਨਵਗੀਤ ਕੌਰ ਉਰਫ ਗੀਤ ਬਰਾੜ ਦੇ ਕਤਲ ਦੀ ਗੱਲ ਮੰਨ ਲਈ ਹੈ। ਮਨਜੀਤ ਸਿੰਘ ਪਹਿਲਾਂ ਆਸਟਰੇਲੀਆ ਇਹ ਵਿਆਹਿਆ ਹੋਇਆ ਹੈ ਅਤੇ ਇਸ ਦਾ ਇੱਕ ਲੜਕਾ ਵੀ ਹੈ ਅਤੇ ਪਹਿਲਾ ਇਹ ਮਿਊਜੀਸ਼ਿਆਨ ਦੇ ਤੌਰ ‘ਤੇ ਵੀ ਕੰਮ ਕਰਦਾ ਰਿਹਾ ਹੈ ਅਤੇ ਪਹਿਲਾਂ ਇਹ ਮੋਹਾਲੀ ਵਿਖੇ ਵੀ ਰਹਿੰਦਾ ਰਿਹਾ ਸੀ।ਐਸ.ਐਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਹੋਰ ਡੁੰਘਾਈ ਨਾਲ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. ਇਨਵੈਸਟੀਗੇਸ਼ਨ ਸ. ਹਰਵਿੰਦਰ ਸਿੰਘ ਵਿਰਕ, ਡੀ.ਐਸ.ਪੀ. ਰਾਜਪੁਰਾ ਸ਼੍ਰੀ ਕੇ.ਕੇ. ਪੈਂਥੇ, ਐਸ.ਐਚ.ਓ. ਬਨੂੰੜ ਸ਼ੁਮਿੰਦਰ ਸਿੰਘ, ਐਸ.ਐਚ.ਓ. ਸਿਟੀ ਰਾਜਪੁਰਾ ਸ. ਗੁਰਚਰਨ ਸਿੰਘ ਤੇ ਹੋਰ ਅਧਿਕਾਰੀ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *