ਅਦਾਕਾਰ ਪ੍ਰਕਾਸ਼ ਰਾਜ ਦਾ ਹਿੰਦੂਵਾਦੀਆਂ ‘ਤੇ ਹਮਲਾ, ਕੀ ਧਰਮ ਦੇ ਨਾਂਅ ‘ਤੇ ਲੋਕਾਂ ਨੂੰ ਡਰਾਉਣਾ ਅੱਤਵਾਦ ਨਹੀਂ?

ss1

ਅਦਾਕਾਰ ਪ੍ਰਕਾਸ਼ ਰਾਜ ਦਾ ਹਿੰਦੂਵਾਦੀਆਂ ‘ਤੇ ਹਮਲਾ, ਕੀ ਧਰਮ ਦੇ ਨਾਂਅ ‘ਤੇ ਲੋਕਾਂ ਨੂੰ ਡਰਾਉਣਾ ਅੱਤਵਾਦ ਨਹੀਂ?

ਦੇਸ਼ ਵਿਚ ਕੱਟੜਪੰਥੀ ਹਿੰਦੂਵਾਦੀਆਂ ਵੱਲੋਂ ਗਊ ਹੱਤਿਆ ਦੇ ਸ਼ੱਕੀ ਮਾਮਲਿਆਂ ਵਿਚ ਲੋਕਾਂ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰਨ ਜਾਂ ਧਰਮ ਦੇ ਨਾਂਅ ‘ਤੇ ਲੋਕਾਂ ਨੂੰ ਡਰਾਉਣ ਦੇ ਮਾਮਲੇ ‘ਤੇ ਵੱਖ-ਵੱਖ ਨੇਤਾਵਾਂ ਅਤੇ ਦੱਖਣੀ ਫਿਲਮਾਂ ਦੇ ਅਦਾਕਾਰਾਂ ਦੀ ਬਿਆਨਬਾਜ਼ੀ ਜਾਰੀ ਹੈ। ਕਮਲ ਹਾਸਨ ਤੋਂ ਬਾਅਦ ਹੁਣ ਇੱਕ ਹੋਰ ਫਿਲਮੀ ਅਦਾਕਾਰ ਨੇ ਕੱਟੜਪੰਥੀ ਹਿੰਦੂਵਾਦੀਆਂ ਨੂੰ ਨਿਸ਼ਾਨੇ ‘ਤੇ ਲਿਆ ਹੈ।
ਦੱਖਣ ਭਾਰਤੀ ਸਿਨੇਮਾ ਦੇ ਹਰਮਨ ਪਿਆਰੇ ਅਦਾਕਾਰ ਕਮਲ ਹਾਸਨ ਵੱਲੋਂ ਹਿੰਦੂ ਅੱਤਵਾਦ ਦਾ ਵਿਵਾਦਤ ਮੁੱਦਾ ਉਠਾਏ ਜਾਣ ਤੋਂ ਬਾਅਦ ਹੁਣ ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਅਜਿਹੀ ਹੀ ਟਿੱਪਣੀ ਕੀਤੀ ਹੈ। ਸਿੱਧੇ ਤੌਰ ‘ਤੇ ਭਾਜਪਾ ਅਤੇ ਹਿੰਦੂਵਾਦੀ ਸੰਗਠਨਾਂ ‘ਤੇ ਨਿਸ਼ਾਨਾ ਸਾਧਦੇ ਹੋਏ ਪ੍ਰਕਾਸ਼ ਰਾਜ ਨੇ ਟਵੀਟ ਕੀਤਾ, ਜੇਕਰ ਸੰਪਰਦਾਇ, ਸੱਭਿਆਚਾਰ ਅਤੇ ਨੈਤਿਕਤਾ ਦੇ ਨਾਂਅ ‘ਤੇ ਕਿਸੇ ਨੂੰ ਡਰਾਉਣਾ ਅੱਤਵਾਦ ਨਹੀਂ ਤਾਂ ਫਿਰ ਅੱਤਵਾਦ ਕੀ ਹੈ?
ਇਸ ਟਵੀਟ ਤੋਂ ਬਾਅਦ ਪ੍ਰਕਾਸ਼ ਰਾਜ ਵਿਵਾਦਾਂ ਵਿਚ ਘਿਰ ਸਕਦੇ ਹਨ। ਇਸ ਤੋਂ ਪਹਿਲਾਂ ਰਾਜਨੀਤੀ ਵਿਚ ਆਉਣ ਦੀ ਤਿਆਰੀ ਕਰ ਰਹੇ ਕਮਲ ਹਾਸਨ ਨੇ ਇੱਕ ਤਮਿਲ ਮੈਗਜ਼ੀਨ ਦੇ ਲਈ ਲਿਖੇ ਇੱਕ ਲੇਖ ਵਿਚ ਕਿਹਾ ਸੀ ਕਿ ਰਾਈਟ ਵਿੰਗ ਨੇ ਹੁਣ ਮਸਲ ਪਾਵਰ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਰਾਈਟ ਵਿੰਗ ਹਿੰਸਾ ਵਿਚ ਸ਼ਾਮਲ ਹੈ ਅਤੇ ਹਿੰਦੂ ਕੈਂਪਾਂ ਵਿਚ ਅੱਤਵਾਦ ਦਾਖ਼ਲ ਹੋ ਚੁੱਕਿਆ ਹੈ।
ਪ੍ਰਕਾਸ਼ ਰਾਜ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਮੇਰੇ ਦੇਸ਼ ਦੀਆਂ ਸੜਕਾਂ ‘ਤੇ ਨੌਜਵਾਨ ਜੋੜੇ ਦੇ ਨਾਲ ਨੈਤਿਕਤਾ ਦੇ ਨਾਂਅ ‘ਤੇ ਬਦਸਲੂਕੀ ਕਰਨਾ ਅੱਤਵਾਦ ਨਹੀਂ ਹੈ। ਗਊ ਹੱਤਿਆ ਦੇ ਨਾਂਅ ਦੇ ਬਦਸਲੂਕੀ ਕਰਨਾ ਅੱਤਵਾਦ ਨਹੀਂ ਹੈ। ਗਊ ਹੱਤਿਆ ਦੇ ਸ਼ੱਕੀ ਮਾਮਲੇ ‘ਚ ਕਾਨੂੰਨ ਹੱਥ ਵਿਚ ਲੈਂਦੇ ਹੋਏ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਅੱਤਵਾਦ ਨਹੀਂ ਹੈ। ਜੇਕਰ ਕਿਸੇ ਨੂੰ ਟ੍ਰੋਲਿੰਗ ਕਰਨਾ, ਗਾਲ੍ਹਾਂ ਕੱਢਣੀਆਂ ਅਤੇ ਜ਼ਰ੍ਹਾ ਜਿਹੀ ਅਸਹਿਮਤੀ ‘ਤੇ ਚੁੱਪ ਰਹਿਣ ਦੀ ਧਮਕੀ ਦੇਣਾ ਅੱਤਵਾਦ ਕਰਨਾ ਨਹੀਂ ਹੈ ਤਾਂ ਫਿਰ ਕੀ ਹੈ?
ਜ਼ਿਕਰਯੋਗ ਹੈ ਕਿ ਕਮਲ ਹਾਸਨ ਵੱਲੋਂ ‘ਹਿੰਦੂ ਅੱਤਵਾਦ’ ਨੂੰ ਲੈ ਕੇ ਵਿਵਾਦਤ ਟਿੱਪਣੀ ਦੇ ਜਵਾਬ ਵਿਚ ਭਾਜਪਾ ਨੇਤਾ ਸੁਬਰਮਣੀਅਮ ਸਵਾਮੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਜਿਹੇ ਸਮੇਂ ‘ਤੇ ਇਹ ਮਾਮਲਾ ਉਠਾਇਆ ਹੈ, ਜਦੋਂ ਕੇਰਲ ਵਿਚ ਮੁਸਲਿਮ ਅੱਤਵਾਦੀ ਸੰਗਠਨ ਨਿਸ਼ਾਨੇ ‘ਤੇ ਹਨ। ਇਹੀ ਨਹੀਂ ਵਿਨੈ ਕਟਿਆਰ ਨੇ ਹਾਸਨ ‘ਤੇ ਹਿੰਦੂ ਸਮਾਜ ਦੇ ਅਪਮਾਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਇਸ ਦੇ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *