ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਲੋਂ ਮਲਹੋਤਰਾ ਦੀ ਗ੍ਰਿਫਤਾਰੀ ਦੀ ਨਿੰਦਾ

ss1

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਲੋਂ ਮਲਹੋਤਰਾ ਦੀ ਗ੍ਰਿਫਤਾਰੀ ਦੀ ਨਿੰਦਾ

ਜੰਡਿਆਲਾ ਗੁਰੂ 26 ਮਈ (ਪ.ਪ.): ਪ੍ਰੈਸ ਹਮੇਸ਼ਾ ਆਜ਼ਾਦ ਹਸਤੀ ਰਹੀ ਹੈ ਅਤੇ ਉਸ ਦੀ ਆਜ਼ਾਦੀ ਨੂੰ ਪੁਲਿਸ ਵਲੋਂ ਦਬਾਣਾ ਅਤਿ ਨਿੰਦਣਯੋਗ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲੇ (ਅ) ਦੀ ਸਲਾਹਕਾਰ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਖਾਲਿਸਤਾਨੀ ਨੇ ਕਿਹਾ ਕਿ ਕੱਲ੍ਹ 25 ਮਈ ਨੂੰ ਬਿਆਸ ਵਿਖੇ ਸਿੱਖ ਜਥੇਬੰਦੀਆਂ ਦੇ ਹੋ ਰਹੇ ਇਕੱਠ ਦੀ ਕਵਰੇਜ ਰੋਕਣ ਲਈ ਜੰਡਿਆਲਾ ਪੁਲਿਸ ਵਲੋਂ ਕੌਮ ਦੇ ਨਿਰਧੜਕ , ਇਮਾਨਦਾਰ, ਹੱਕ ਸੱਚ ਤੇ ਪਹਿਰਾ ਦੇਕੇ ਸ੍ਰ ਜਸਪਾਲ ਸਿੰਘ ਹੇਰਾ ਮੁੱਖ ਸੰਪਾਦਕ ਰੋਜ਼ਾਨਾ ਪਹਿਰੇਦਾਰ ਦੀ ਸੋਚ ਤੇ ਚਲਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਨੂੰ ਤਬੀਅਤ ਖ਼ਰਾਬ ਹੋਣ ਦੇ ਬਾਵਜੂਦ ਉਹਨਾਂ ਦੇ ਘਰੋਂ ਸਵੇਰੇ ਹਿਰਾਸਤ ਵਿੱਚ ਲੈਣਾ ਸਿੱਧਾ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ। ਉਹਨਾਂ ਕਿਹਾ ਕਿ ਫੈਡਰੇਸ਼ਨ ਹਮੇਸ਼ਾ ਅਜਿਹੇ ਇਮਾਨਦਾਰ ਪੱਤਰਕਾਰਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹੀ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਚੇ ਸੁੱਚੇ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਣਾ ਚਾਹੀਦੀ ਹੈ ਤਾਂ ਜੋ ਉਹਨਾਂ ਵਲੋਂ ਕੀਤੇ ਨਾਜਾਇਜ ਕੰਮਾਂ ਨੂੰ ਮੀਡਿਆ ਵਿੱਚ ਪੇਸ਼ ਨਾ ਕੀਤਾ ਜਾ ਸਕੇ। ਖਾਲਿਸਤਾਨੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਵਰਿੰਦਰ ਸਿੰਘ ਮਲਹੋਤਰਾ ਨੂੰ ਪੁਲਿਸ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਵਾਰ ਵਾਰ ਹਿਰਾਸਤ ਵਿੱਚ ਰੱਖਿਆ ਗਿਆ ਸੀ ਪਰ ਫਿਰ ਵੀ ਪੁਲਿਸ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕੀ ਅਤੇ ਵਰਿੰਦਰ ਸਿੰਘ ਬੇਖੌਫ ਹੋਕੇ ਹੱਕ ਸੱਚ ਦੀ ਪਹਿਰੇਦਾਰੀ ਕਰਦੇ ਰਹੇ। ਉਹਨਾਂ ਕਿਹਾ ਕੇ ਪੰਜਾਬ ਸਰਕਾਰ ਵਲੋਂ ਪ੍ਰੈਸ ਉਪਰ ਹਮਲਾ ਕਰਕੇ ਉਸਨੂੰ ਜੋ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਬਿਆਸ ਦਰਿਆ ਦੇ ਕੰਡੇ ਵੀ ਇਹਨਾਂ ਭਾਰੀ ਇਕੱਠ ਲਈ ਸੋਸ਼ਲ ਮੀਡਿਆ ਦੇ ਨਾਲ ਨਾਲ ਰੋਜ਼ਾਨਾ ਪਹਿਰੇਦਾਰ ਦਾ ਵਿਸ਼ੇਸ਼ ਯੋਗਦਾਨ ਸੀ । ਜਿਸ ਕਰਕੇ ਸਮੂਹ ਸਿੱਖ ਪੰਥ ਰੋਜ਼ਾਨਾ ਪਹਿਰੇਦਾਰ ਦੇ ਪੱਤਰਕਾਰਾਂ ਨਾਲ ਡਟਕੇ ਖੜ੍ਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *