ਕਾਂਗਰਸ ਵੱਲੋਂ ਸਾਰੇ ਹਿਮਾਚਲ ਵਾਸੀਆਂ ਨੂੰ ਖੁਸ਼ ਕਰਨ ਦੇ ਯਤਨ

ss1

ਕਾਂਗਰਸ ਵੱਲੋਂ ਸਾਰੇ ਹਿਮਾਚਲ ਵਾਸੀਆਂ ਨੂੰ ਖੁਸ਼ ਕਰਨ ਦੇ ਯਤਨ

11 copy ਰਿਸ਼ਵਤਖੋਰੀ ਅਤੇ ਭਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫਸੇ ਹਿਮਾਚਲ ਦੇ ਮੁੜ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਣਾਏ ਗਏ ਵੀਰਭੱਦਰ ਸਿੰਘ ਨੇ ਦੁਬਾਰਾ ਸਰਕਾਰ ਬਣਾਉਣ ਲਈ ਸਾਰੇ ਹਿਮਾਚਲ ਵਾਸੀਆਂ ਨੂੰ ਖੁਸ਼ ਕਰ ਦੇਣ ਵਾਲਾ ਚੋਣ ਮੈਨੀਫੈਸਟੋ ਅੱਜ ਜਾਰੀ ਕਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਸ਼ਿੰਦੇ ਦੀ ਹਾਜਰੀ ਵਿੱਚ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਮਨਰੇਗਾ ਮਜ਼ਦੂਰਾਂ ਲਈ ਘੱਟੋ-ਘੱਟ ਦਿਹਾੜੀ 350 ਰੁਪਏ, ਗਰੀਬ ਪਰਿਵਾਰਾਂ ਦੇ 50 ਹਜਾਰ, ਹੁਸ਼ਿਆਰ ਬੱਚਿਆਂ ਨੂੰ ਲੈਪਟਾਪ ਅਤੇ ਇੱਕ ਜੀ.ਬੀ.ਡਾਟਾ ਫਰੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਮੌਕੇ ਵੀਰਭੱਦਰ ਸਿੰਘ ਨੇ ਭਾਜਪਾ ਉੱਪਰ ਹਮਲਾ ਕਰਦਿਆਂ ਕਿਹਾ ਕਿ ਉਸ ਨੂੰ ਆਪਣੀ ਹਾਰ ਦਾ ਅੰਦਾਜ਼ਾ ਹੋ ਗਿਆ ਹੈ, ਇਸੇ ਲਈ ਉਨ੍ਹਾਂ ਨੇ ਆਪਣੇ ਪੁਰਾਣੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ। ਜਿਕਰਯੋਗ ਹੈ ਕਿ ਬੀਤੇ ਐਤਵਾਰ ਹੀ ਭਾਜਪਾ ਨੇ ਵੀ ਹਿਮਾਚਲ ਪ੍ਰਦੇਸ਼ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ।
ਕਾਂਗਰਸ ਨੇ ਚੋਣ ਮੈਨੀਫੈਸਟੋ ਵਿੱਚ ਛੋਟੇ ਕਿਸਾਨਾਂ ਨੂੰ ਇੱਕ ਲੱਖ ਤੱਕ ਬਿਨਾਂ ਵਿਆਜ ਕਰਜਾ ਦੇਣ, ਇੱਕ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੋ ਸਾਲਾਂ ਦੌਰਾਨ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ, 2003 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ, ਪੰਚਾਇਤਾਂ ਨੂੰ ਵਧੇਰੇ ਅਧਿਕਾਰ ਦੇਣ ਹਰ ਪੰਚਾਇਤ ਨੂੰ ਜਿੰਮ ਅਤੇ ਖੇਡ ਦਾ ਮੈਦਾਨ ਬਣਾ ਕੇ ਦੇਣ, ਸੂਬੇ ਵਿੱਚ ਸੜਕਾਂ ਤੋਂ ਲੈ ਕੇ ਪੁਲਾਂ ਤੱਕ ਦੇ ਜਾਲ ਵਿਛਾਉਣ ਅਤੇ ਹਰ ਜ਼ਿਲ੍ਹੇ ਵਿੱਚ ਮਿੰਨੀ ਖੇਡ ਸਟੇਡੀਅਮ ਅਤੇ ਖੇਡ ਅਕੈਡਮੀ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *