ਮਨੋਹਰ ਵਾਟਿਕਾ ਪਬਲਿਕ ਸੀ.ਸੈ. ਸਕੂਲ ਦਾ ਨਤੀਜਾ ਬਹੁਤ ਸ਼ਾਨਦਾਰ ਆਇਆ

ss1

ਮਨੋਹਰ ਵਾਟਿਕਾ ਪਬਲਿਕ ਸੀ.ਸੈ. ਸਕੂਲ ਦਾ ਨਤੀਜਾ ਬਹੁਤ ਸ਼ਾਨਦਾਰ ਆਇਆ

27-2ਜੰਡਿਆਲਾ ਗੁਰੂ,  26 ਮਈ (ਹਰਿੰਦਰ ਪਾਲ ਸਿੰਘ) ਜੰਡਿਆਲਾ ਗੁਰੂੁ ਦਾ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਦਾ ਦਸਵੀਂ ਦਾ ਨਤੀਜਾ 100% ਰਿਹਾ। ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਨੇ ਕਿਹਾ ਕਿ ਦਸਵੀਂ ਦੀ ਵਿਦਿਆਰਥਣ ਗਗਨਦੀਪ ਕੌਰ ਪੁਤਰੀ ਜਗਜੀਤ ਸਿੰਘ ਨੇ 94% ਅੰਕ ਲੈ ਕੇ ਜੰਡਿਆਲਾ ਗੁਰੂ ਬਲਾਕ ਚੋਂ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਜੈਨਿਕਾ ਜੈਨ ਸਪੁਤਰੀ ਅਜੈ ਜੈਨ ਨੇ 93% ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਨਵਨੀਤ ਕੌਰ ਨੇ 92% ਅੰਕ ਹਾਸਲ ਕੀਤੇ ਅਤੇ ਅੰਜਨਜੋਤ ਕੌਰ ਸਪੁਤਰੀ ਸਿਮਰਤ ਪਾਲ ਸਿੰਘ ਨੇ ਵੀ 92% ਅੰਕ ਲੈਕੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਜਾਣਕਾਰੀ ਦਿੰਦਿਆਂ ਸ੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਦਸਵੀਂ ਕਲਾਸ ਦੇ 10 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਮਾਣ ਵਧਾਇਆ। ਲਵ ਕੁਮਾਰ ਨੇ 91%, ਮਨਰੀਤ ਕੌਰ ਨੇ 91%, ਮੋਹਿਤ ਵਿਗ 91%, ਅਮਨਪ੍ਰੀਤ ਕੌਰ 90%, ਚੈਰੀ ਕੁੰਦਰਾ 91%, ਆਦੇਸ਼ਪ੍ਰੀਤ ਸਿੰਘ 89%, ਅਰਸ਼ਦੀਪ ਸਿੰਘ ਨੇ 87%ਅੰਕ ਲੈਕੇ ਸਕੂਲ ਦਾ ਨਾਮ ਚਮਕਾਇਆ ਅਤੇ ਇਹ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਮਯਾਬੀ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜਿੰਦਗੀ ਵਿੱਚ ਅੱਗੇ ਵੱਧਣ ਦਾ ਅਸ਼ੀਰਵਾਦ ਦਿੱਤਾ। ਇਸ ਮੌਕੇ ਪ੍ਰਿੰਸੀਪਲ ਸਵਿਤਾ ਕਪੂਰ, ਡੀਨ ਨਿਸ਼ਾ ਜੈਨ, ਪ੍ਰਸ਼ਾਸਕ ਅਸ਼ੋਕ ਕੁਮਾਰ ਜੈਨ ਅਤੇ ਕੈਸ਼ੀਅਰ ਸੁਨੀਲ ਜੈਨ ਨੇ ਸਫਲ ਹੋਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ।

print
Share Button
Print Friendly, PDF & Email

Leave a Reply

Your email address will not be published. Required fields are marked *