ਹੁੱਕਾ ਬਾਰਜ਼ ‘ਤੇ ਪਾਬੰਦੀ ਲਾਉਣ ‘ਚ ਆਪ ਸਰਕਾਰ ਦੀ ਕੋਈ ਭੂਮਿਕਾ ਨਹੀਂ : ਪਰਵੇਸ਼ ਵਰਮਾ, ਮਨਜਿੰਦਰ ਸਿੰਘ ਸਿਰਸਾ

ss1

ਹੁੱਕਾ ਬਾਰਜ਼ ‘ਤੇ ਪਾਬੰਦੀ ਲਾਉਣ ‘ਚ ਆਪ ਸਰਕਾਰ ਦੀ ਕੋਈ ਭੂਮਿਕਾ ਨਹੀਂ : ਪਰਵੇਸ਼ ਵਰਮਾ, ਮਨਜਿੰਦਰ ਸਿੰਘ ਸਿਰਸਾ

14 copy ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਆਪ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਲਾਉਣ ਵਿਚ ਕੋਈ ਭੂਮਿਕਾ ਨਹੀਂ ਨਿਭਾਈ ਤੇ ਹੁਣ ਇਸਦੀ ਲੀਡਰਸ਼ਿਪ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। ਇਹ ਪ੍ਰਗਟਾਵਾ ਭਾਜਪਾ ਦੇ ਮੈਂਬਰ ਪਾਰਲੀਮੈਂਅ ਸ੍ਰੀ ਪਰਵੇਸ਼ ਸਾਹਿਬ ਸਿੰਘ ਵਰਮਾ ਤੇ ਦਿੱਲੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵਰਮਾ ਤੇ ਸ੍ਰੀ ਸਿਰਸਾ ਨੇ ਦੱਸਿਆ ਕਿ 23 ਮਈ 2017 ਨੂੰ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਹੁੱਕਾ ਪੀਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਸਨ। ਉਹਨਾਂ ਦੱਸਿਆ ਕਿ 17 ਜੁਲਾਈ 2017 ਨੂੰ ਸ੍ਰੀ ਸਿਰਸਾ ਨੇ ਦਿੱਲੀ ਦੇ ਉਪ ਰਾਜਪਾਲ ਨਾਲ ਮੁਲਾਕਾਤ ਕਰ ਕੇ ਦਿੱਲੀ ਵਿਚ ਭਾਰਤ ਸਰਕਾਰ ਦੇ ਇਹ ਹੁਕਮ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਸੀ ਤੇ ਇਸ ਉਪਰੰਤ 21 ਜੁਲਾਈ 2017 ਨੂੰ ਸਟੇਟ ਟਬੈਕੋ ਕੰਟਰੋਲ ਵਿਭਾਗ ਵੱਲੋਂ ਦਿੱਲੀ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਦਾ ਹੁਕਮ ਜਾਰੀ ਕੀਤਾ ਗਿਆ ਸੀ। ਇਸ ਮਗਰੋਂ ਉਪ ਰਾਜਪਾਲ ਦੇ ਕਹਿਣ ‘ਤੇ ਜਾਰੀ ਇਹਨਾਂ ਹੁਕਮਾ ਦੀਆਂ ਕਾਪੀਆਂ ਸ੍ਰੀ ਸਿਰਸਾ ਤੇ ਉਹਨਾਂ ਦੀ ਟੀਮ ਨੇ ਦਿੱਲੀ ਦੇ ਐਸ ਐਚ ਓਜ਼ ਨੂੰ ਸੌਂਪੀਆਂ ਤਾਂ ਕਿ ਰਾਸ਼ਟਰੀ ਰਾਜਧਾਨੀ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੇ ਹੁਕਮ ਲਾਗੂ ਕੀਤੇ ਜਾ ਸਕਣ। ਸ੍ਰੀ ਸਿਰਸਾ ਨੇ ਇਹ ਵੀ ਦੱਸਿਆ ਕਿ ਇਸ ਅਰਸੇ ਦੌਰਾਨ ਹੀ ਉਹਨਾਂ ਨੇ ਦਿੱਲੀ ਵਿਚ ਹੁੱਕਾ ਬਾਰਜ਼ ਬੰਦ ਕਰਨ ਨੂੰ ਲੈ ਕੇ ਐਨ ਜੀ ਟੀ ਕੋਲ ਵੀ ਪਹੁੰਚ ਕੀਤੀ ਸੀ ਅਤੇ ਉਥੇ ਕੇਸ ਦੀ ਪੈਰਵਈ ਕੀਤੀ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ‘ਤੇ ਦਿੱਲੀ ਸਰਕਾਰ ਕੋਲ ਵੀ ਪਹੁੰਚ ਕੀਤੀ ਪਰ ਉਸਨੇ ਇਸ ਮਾਮਲੇ ‘ਤੇ ਕੋਈ ਸੁਣਵਾਈ ਨਾ ਕੀਤੀ। ਉਹਨਾਂ ਦੱਸਿਆ ਕਿ ਹੁਣ ਆਪ ਸਰਕਾਰ ਕੁੰਭਕਰਨੀ ਨੀਂਦ ਵਿਚੋਂ ਜਾਗ ਗਈ ਹੈ ਤੇ ਹੁੱਕਾ ਬਾਰਜ਼ ‘ਤੇ ਪਾਬੰਦੀ ਦੇ ਦਾਅਵੇ ਕਰ ਰਹੀ ਹੈ। ਉਹਨਾਂ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਹੁੱਕਾ ਬਾਰਜ਼ ‘ਤੇ ਪਾਬੰਦੀ ਬਾਰੇ ਕਿਹੜਾ ਹੁਕਮ ਕਦੋਂ ਜਾਰੀ ਕੀਤਾ, ਇਸਦਾ ਜਨਤਕ ਤੌਰ ‘ਤੇ ਖੁਲ੍ਹਾਸਾ ਕਰਨ। ਉਹਨਾਂ ਕਿਹਾ ਕਿ ਜਿਸ ਹੁਕਮ ਦੀ ਉਹ ਗੱਲ ਕਰ ਰਹੇ ਹਨ, ਉਹ ਦੋ ਮਹੀਨੇ ਪੁਰਾਣਾ ਹੈ ਤੇ ਇਸ ਵਿਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ। ਉਹਨਾਂ ਨੇ ਆਪ ਲੀਡਰਸ਼ਿਪ ਨੂੰ ਇਹ ਵੀ ਚੇਤੇ ਕਰਵਾਇਆ ਕਿ ਉਹਨਾਂ ਨੇ ਦਿੱਲੀ ਵਿਧਾਨ ਸਭਾ ਵਿਚ ਇਸ ਮਾਮਲੇ ‘ਤੇ ਤਿੰਨ ਵਾਰ ਧਿਆਨ ਦੁਆਊ ਮਤਾ ਪੇਸ਼ ਕਰਨ ਦੀ ਪ੍ਰਵਾਨਗੀ ਮੰਗੀ ਸੀ ਪਰ ਸਪੀਕਰ ਨੇ ਪ੍ਰਵਾਨਗੀ ਨਹੀਂ ਦਿੱਤੀ ਹਾਲਾਂਕਿ ਉਹਨਾਂ ਨੇ ਵਿਅਕਤੀਗਤ ਤੌਰ ‘ਤੇ ਇਹ ਅਪੀਲ ਵੀ ਕੀਤੀ ਸੀ ਕਿ ਇਹ ਬਹੁਤ ਵੱਡਾ ਮੁੱਦਾ ਹੈ ਜੋ ਦਿੱਲੀ ਦੇ ਨੌਜਵਾਨਾਂ ਨਾਲ ਸਬੰਧਤ ਹੈ।
ਸ੍ਰੀ ਸਿਰਸਾ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਲੋਕਾਂ ਨੂੰ ਜਵਾਬਦੇਹ ਹੈ ਕਿ ਢਾਈ ਸਾਲ ਉਹ ਚੁੱਕ ਕਿਉਂ ਰਹੀ ਤੇ ਇਹ ਸਮਾਂ ਰਾਸ਼ਟਰੀ ਰਾਜਧਾਨੀ ਦੇ ਨੌਜਵਾਨਾਂ ਨੂੰ ਹੁੱਕਾ ਬਾਰਜ਼ ਦੀ ਵਰਤੋਂ ਕਰਨ ਵਾਸਤੇ ਬਰਬਾਦ ਕਿਉਂ ਕੀਤਾ ਗਿਆ। ਉਹਨਾਂ ਇਹ ਵੀ ਸਵਾਲ ਕੀਤਾ ਕਿ ਇਸ ਅਰਸੇ ਦੌਰਾਨ ਨੌਜਵਾਨਾਂ ਨੂੰ ਜੋ ਲੱਤ ਹੁੱਕਾ ਪੀਣ ਦੀ ਲੱਗੀ ਉਸ ਲਈ ਕੌਣ ਜ਼ਿੰਮੇਵਾਰ ਹੈ? ਸ੍ਰੀ ਸਿਰਸਾ ਨੇ ਕਿਹਾ ਕਿ ਉਹ ਕੇਂਦਰੀ ਸਿਹਤ ਮੰਤਰੀ ਸ੍ਰੀ ਹਰਸ਼ਵਰਧਨ, ਸ੍ਰੀ ਕੇ ਟੀ ਐਸ ਤੁਲਸੀ, ਜਨਰਲ ਜੇ. ਜੇ. ਸਿੰਘ, ਸ੍ਰੀ ਮਨਜੀਤ ਸਿੰਘ ਜੀ. ਕੇ. ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ, ਸ੍ਰੀ ਮਨੋਜ ਤਿਵਾੜੀ, ਸ੍ਰੀ ਪਰਵੇਸ਼ ਸਾਹਿਬ ਸਿੰਘ ਵਰਮਾ, ਸ੍ਰੀ ਵਿਜੇਂਦਰ ਗੁਪਤਾ ਤੇ ਹੋਰਨਾਂ ਪਤਵੰਤਿਆਂ ਦੇ ਧੰਨਵਾਦੀ ਹਨ ਜਿਹਨਾਂ ਨੇ ਦਿੱਲੀ ਵਿਚ ਹੁੱਕਾ ਬਾਰਜ਼ ਬੰਦ ਕਰਨ ਦੀ ਮੁਹਿੰਮ ਨੂੰ ਹਮਾਇਤ ਦਿੱਤੀ ਤੇ ਦਿੱਲੀ ਦੀ ਜਨਤਾ ਦੇ ਭਰਵੇਂ ਸਹਿਯੋਗ ਦੀ ਬਦੌਲਤ ਰਾਸ਼ਟਰੀ ਰਾਜਧਾਨੀ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਲੱਗ ਸਕੀ।

print
Share Button
Print Friendly, PDF & Email

Leave a Reply

Your email address will not be published. Required fields are marked *