ਹਾਈਵੇਅ 400 ‘ਤੇ 14 ਗੱਡੀਆਂ ਆਪਸ ਵਿੱਚ ਟਕਰਾਈਆਂ, ਕਈਆਂ ਦੇ ਮਾਰੇ ਜਾਣ ਦਾ ਖਦਸ਼ਾ

ss1

ਹਾਈਵੇਅ 400 ‘ਤੇ 14 ਗੱਡੀਆਂ ਆਪਸ ਵਿੱਚ ਟਕਰਾਈਆਂ, ਕਈਆਂ ਦੇ ਮਾਰੇ ਜਾਣ ਦਾ ਖਦਸ਼ਾ

ਬੈਰੀ, ਓਨਟਾਰੀਓ ਦੇ ਦੱਖਣ ਵਿੱਚ 14 ਗੱਡੀਆਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਜਾਣਕਾਰੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਦਿੱਤੀ ਗਈ। ਓਪੀਪੀ ਸਾਰਜੈਂਟ ਕੈਰੀ ਸ਼ਮਿਡਟ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕੰਟਰੀ ਰੋਡ 88 ਤੇ ਹਾਈਵੇਅ 89 ਦਰਮਿਆਨ ਹਾਈਵੇਅ 400 ਦੀਆਂ ਸਾਰੀਆਂ ਲੇਨਜ਼ ਨੂੰ ਬੰਦ ਕਰ ਦਿੱਤਾ ਗਿਆ। ਇਸ ਹਾਦਸੇ ਵਿੱਚ ਦੋ ਫਿਊਲ ਟੈਂਕਰ ਟਰੱਕ ਵੀ ਸ਼ਾਮਲ ਸਨ ਤੇ ਹਾਦਸੇ ਮਗਰੋਂ ਉਨ੍ਹਾਂ ਨੂੰ ਵੀ ਅੱਗ ਲੱਗ ਗਈ। ਸੋਸ਼ਲ ਮੀਡੀਆ ਉੱਤੇ ਪਾਈ ਫੁਟੇਜ ਤੋਂ ਇਹ ਸਾਫ ਨਜ਼ਰ ਆਉਂਦਾ ਸੀ ਕਿ ਅੱਗ ਦੀਆਂ ਲਪਟਾਂ ਕਿੰਨੀਆਂ ਉੱਚੀਆਂ ਸਨ ਤੇ ਧਮਾਕੇ ਕਿੰਨੇ ਜੋ?ਰਦਾਰ ਸਨ। ਸ਼ਮਿਡਟ ਨੇ ਆਖਿਆ ਕਿ ਹਾਦਸਾ ਮੰਗਲਵਾਰ ਨੂੰ ਉੱਤਰ ਵੱਲ ਜਾਂਦੀਆਂ ਲੇਨਜ਼ ਉੱਤੇ 11:30 ਤੋਂ ਠੀਕ ਪਹਿਲਾਂ ਹੋਇਆ ਤੇ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਾਈਵੇਅ ਉੱਤੇ ਮੱਠੀ ਰਫਤਾਰ ਨਾਲ ਚੱਲ ਰਹੇ ਟਰੈਫਿਕ ਨਾਲ ਕੋਈ ਗੱਡੀ ਦੂਜੀ ਨਾਲ ਟਕਰਾਈ ਤੇ ਫਿਰ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਸ਼ਮਿਡਟ ਨੇ ਦੱਸਿਆ ਕਿ ਅੱਜ ਸਾਰਾ ਦਿਨ ਇਹ ਰੋਡ ਬੰਦ ਰਹੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *