ਬੇਅੰਤ ਸਿੰਘ ਦੇ ਕਾਤਲ ਭਿਓਰਾ ਨੂੰ ਮਿਲੀ ਪੈਰੋਲ

ss1

ਬੇਅੰਤ ਸਿੰਘ ਦੇ ਕਾਤਲ ਭਿਓਰਾ ਨੂੰ ਮਿਲੀ ਪੈਰੋਲ

27-0111

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ‘ਚ ਸਜ਼ਾ ਕੱਟ ਰਹੇ ਪਰਮਜੀਤ ਸਿੰਘ ਭਿਓਰਾ ਨੂੰ ਪੈਰੋਲ ਮਿਲ ਗਈ ਹੈ। ਭਿਓਰਾ ਨੂੰ ਇਹ ਪੈਰੋਲ ਆਪਣੇ ਪਿਤਾ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ। ਉਸ ਨੂੰ ਪਿਤਾ ਦਾ ਅੰਤਿਮ ਸੰਸਕਾਰ ਕਰਨ ਲਈ ਸਿਰਫ 2 ਘੰਟੇ ਲਈ ਪੈਰੋਲ ਮਿਲੀ ਹੈ।

ਪਰਮਜੀਤ ਸਿੰਘ ਭਿਓਰਾ ਵੱਲੋਂ ਚੰਡੀਗੜ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਕੋਲ ਇੱਕ ਅਰਜੀ ਰਾਹੀਂ 25 ਮਈ ਤੋਂ 5 ਜੂਨ ਤੱਕ ਲਈ ਪੈਰੋਲ ਮੰਗੀ ਗਈ ਸੀ। ਅਰਜੀ ‘ਚ ਉਸ ਨੇ ਲਿਖਿਆ ਸੀ ਕਿ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣਾ ਚਾਹੁੰਦਾ ਹੈ। ਉਸ ਦੇ  ਪਿਤਾ ਜਗਜੀਤ ਸਿੰਘ ਭਿਓਰਾ ਦੀ 23 ਮਈ ਦੇ ਦਿਨ ਮੌਤ ਹੋ ਗਈ ਸੀ। ਉਹ ਮੋਹਾਲੀ ਦੇ 70 ਸੈਕਟਰ ‘ਚ ਰਹਿ ਰਹੇ ਸਨ। ਅੱਜ ਦੁਪਿਹਰ 2 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਬਲੌਂਗੀ ਦੇ ਸ਼ਮਸ਼ਾਨਘਾਟ ‘ਚ ਕੀਤਾ ਜਾਣਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *