ਓਟਾਵਾ ‘ਚ ਆਇਆ ਹੜ੍ਹ, ਪੀ.ਐੱਮ. ਟਰੂਡੋ ਨੂੰ ਵੀ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ

ss1

ਓਟਾਵਾ ‘ਚ ਆਇਆ ਹੜ੍ਹ, ਪੀ.ਐੱਮ. ਟਰੂਡੋ ਨੂੰ ਵੀ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ

ਓਟਾਵਾ,(ਬਿਊਰੋ)— ਸੋਮਵਾਰ ਨੂੰ ਓਟਾਵਾ ‘ਚ ਰਿਕਾਰਡ ਤੋੜ ਭਾਰੀ ਮੀਂਹ ਪਿਆ ਜਿਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ। ਹੜ੍ਹ ਕਾਰਨ 175 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸੋਮਵਾਰ ਸਵੇਰੇ ਛੇ ਘੰਟਿਆਂ ਦੇ ਅੰਦਰ  ਹੀ 50 ਮਿਲੀਮੀਟਰ ਤੋਂ ਵਧ ਮੀਂਹ ਪੈ ਗਿਆ।
ਮੀਂਹ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਆਵਾਜਾਈ ਲਈ ਏ.ਟੀ.ਵੀ. ਦਾ ਸਹਾਰਾ ਲੈਣਾ ਪਿਆ। ਸੋਮਵਾਰ ਸਵੇਰੇ ਟਰੂਡੋ ਜੌਹਨ ਡੀਰੇ ਗੇਟਰ ਏ.ਟੀ.ਵੀ. ਭਾਵ ਆਲ ਟੈਰੀਏਨ ਵਾਹਨ (3 ਜਾਂ 4 ਟਾਇਰਾਂ ਵਾਲੀ ਬਾਈਕ) ਰਾਹੀਂ ਆਪਣੀ ਗੈਟਿਨਿਊ ਹਿੱਲਜ਼ ਸਥਿਤ ਹੈਰਿੰਗਟਨ ਲੇਕ ਰਿਹਾਇਸ਼ ਤੋਂ ਡਾਊਨਟਾਊਨ ਓਟਾਵਾ ਪਹੁੰਚੇ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਦਫਤਰ ਵੱਲੋਂ ਕੀਤੀ ਗਈ। ਇਹ ਜਾਇਦਾਦ ਪਾਰਲੀਆਮੈਂਟ ਹਿੱਲ ਤੋਂ 26 ਕਿਲੋਮੀਟਰ ਦੀ ਦੂਰੀ ਉੱਤੇ ਹੈ।
ਬੈਂਕ ਸਟਰੀਟ ਦੀ ਇਕ ਇਮਾਰਤ ਵਿੱਚ ਪਾਣੀ ਇਸ ਹੱਦ ਤੱਕ ਚੜ੍ਹ ਗਿਆ ਕਿ ਫਾਇਰਫਾਈਟਰਜ਼ ਨੂੰ ਇਸ ਇਮਾਰਤ ਵਿੱਚ ਫਸੀ ਇੱਕ ਔਰਤ ਨੂੰ ਬਚਾਅ ਕੇ ਸੁਰੱਖਿਅਤ ਥਾਂ ਉੱਤੇ ਪਹੁੰਚਾਉਣਾ ਪਿਆ।  ਮੌਸਮ ਵਿਭਾਗ ਨੇ ਦੱਸਿਆ ਕਿ 2017 ਵਿੱਚ ਪਹਿਲਾਂ ਹੀ ਸੱਭ ਤੋਂ ਵੱਧ ਮੀਂਹ ਪਏ ਹਨ। ਆਮ ਤੌਰ ਉੱਤੇ 943 ਮਿਲੀਮੀਟਰ ਪੈਣ ਵਾਲੇ ਮੀਂਹ ਦੀ ਥਾਂ ਇਸ ਵਾਰ 1200 ਮਿਲੀਮੀਟਰ ਮੀਂਹ ਪਿਆ ਹੈ। ਉਨ੍ਹਾਂ ਆਖਿਆ ਕਿ ਅਜੇ ਨਵੰਬਰ ਤੇ ਦਸੰਬਰ ਮਹੀਨੇ ਵੀ ਪਏ ਹਨ। ਅਜੇ ਇਸ ਬਾਰੇ ਹੋਰ ਕੁੱਝ ਨਹੀਂ ਕਿਹਾ ਜਾ ਸਕਦਾ।  ਹਾਈਡਰੋ ਓਟਾਵਾ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਤੇ ਬਿਜਲੀ ਦੀਆਂ ਤਾਰਾਂ ਡਿੱਗਣ ਕਾਰਨ ਸ਼ਹਿਰ ਵਿੱਚ 9000 ਲੋਕਾਂ ਨੂੰ ਬਿਨਾਂ ਬਿਜਲੀ ਦੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਓਟਾਵਾ-ਕਾਰਲਟਨ ਸਕੂਲ ਬੋਰਡ ਨੂੰ ਕਈ ਸਕੂਲ ਬੰਦ ਕਰਨੇ ਪਏ ਤੇ ਕਈ ਦਫਤਰ ਵੀ ਬੰਦ ਰੱਖੇ ਗਏ। ਹੜ੍ਹ ਕਾਰਨ ਓਟਾਵਾ ਪੁਲਸ ਨੇ ਕਈ ਥਾਵਾਂ ਉੱਤੇ ਆਵਾਜਾਈ ਬੰਦ ਕਰ ਦਿੱਤੀ ਤੇ ਕੁੱਝ ਟਰੈਫਿਕ ਲਾਈਟਾਂ ਵੀ ਬੰਦ ਹੋ ਗਈਆਂ।
print
Share Button
Print Friendly, PDF & Email

Leave a Reply

Your email address will not be published. Required fields are marked *