ਗੀਤ

ss1

ਗੀਤ

ਰਹਿਣੀ ਰਹੇ ਸੋੲੀ ਸਿੱਖ ਮੇਰਾ,
ਹਦਾੲਿਤਾਂ ਸਭ  ਭੁੱਲ ਗੲੇ ਅਸੀਂ
ਪਾ ਬਾਣੇ ਸਜਾ ਲੲੇ ਦੁਮਾਲੇ
ਗੋਲਕਾਂ ਤੇ  ਡੁੱਲ ਗੲੇ ਅਸੀਂ
ਰਹਿਣੀ…. ……. ……..

ਖੱਪ ਪਾੲੀੲੇ ਗਾ ਗਾ ਧਾਰਨਾ
ਚਿਮਟਿਅਾਂ ਚ ਬਾਣੀ ਰੋਲਦੇ
ਚਸਕੇ ਸ਼ੋਹਰਤਾਂ  ਦੇ ਸਾਨੂੰ
ਮੂੰਹ ਨਿੰਦਿਅਾ ਬਿਨਾਂ ਨ ਖੋਲਦੇ
ਪਹਿਰਾਵੇ ਦੁੱਧੀਅਾ ਦਿਲ ਕਾਲੇ
ਜ਼ਹਿਰਾਂ ਬਣ ਘੁਲ਼ ਗੲੇ ਅਸੀਂ
ਰਹਿਣੀ ਰਹੇ…. ….. ……

ਬਾਣੀ ਧੁਰ ਦੀ ਬਾਬਾ ਨਾਨਕਾ
ਵੇਚਦੇ ਰੁਪੲੀਅਾਂ ਤੁਲ਼ ਅੜਕੇ
ਗੋਗੜਾਂ ਚ ਪਾਪ ਭਰ ਜਗ ਦਾ
ਮੁਲ ਵਟਦੇ ਸ਼ਬਦ ਤੇਰੇ ਪੜ੍ਹਕੇ
ਛਿੱਲ ਤੇਰੇ ਲਾਲੋਅਾਂ ਦੀ ਲਾ
ਤਕ ਭਾਗੋਅਾਂ ਜਿੳੁਂ ਫੁਲ਼ ਗੲੇ ਅਸੀਂ
ਰਹਿਣੀ….. ….. ….

ਜੈਤੇ ਤੇਰੇ ਦਸ਼ਮੇਸ਼ ਪੈਰੀਂ
ਰੱਖੇ ਨੇ ਦਬਾ ੳੁਠ ਪੈਣ ਨਾ
ਸਾਡੇ ਪਖੰਡਾਂ-ਕਰਤੂਤਾਂ ਦੇ
ਸਿੰਘ ਤੇਰੇ ਅਾਹੂ ਲਾ ਲੈਣ ਨਾ
ਡੇਰੇ-ਜਾੲਿਦਾਦ ,ਰਾਜ-ਤਖ਼ਤ
ਨੀਤੀ-ਵਪਾਰ ਵਿੱਚ ਖੁਲ ਗੲੇ ਅਸੀਂ
ਰਹਿਣੀ ਰਹੇ…

ਖੁਦ ਖਾਹ ਕੇ ਡਕਾਰ ਜੇ ਮਾਰੇ
ਲਵਾੲੇ ਨੇ ਤੇਰੇ ਵੀ ਪੱਥਰ
ਧੜਿਅਾਂ ਧਰਮਾਂ ਚ ਵੰਡ ਕਿਰਤੀ
ਲਾ ਲਾ ਮੋਰਚੇ ਵਿਛਾੲੇ ਸੱਥਰ
ਟਕਸਾਲਾਂ ਵਿੱਚ ਸਿੰਘ ਵੰਡਕੇ
ਚੰਦੂ- ਅੰਰੌਗਿਅਾਂ ਚ ਰੁਲ਼ ਗੲੇ ਅਸੀ
ਰਹਿਣੀ……..

ਸੰਤ-ਬ੍ਰਹਮ ਗਿਅਾਨੀ ਦੇ ਰੁਤਵੇ
ਬਣੇ ਬਾਬੇ ਖੁਦ ਬਾਲ ੳੁਮਰੇ
ਜਨੇੳੂਅਾਂ ਚ ਟੰਗ ਕਿਰਪਾਨਾਂ
ਰੇਤਗੜ੍ਹ ਬਾਲੀ ਹਥਿਅਾਰ ੳੁਗਰੇ
ਪਾਲ਼ੇ ਕਾਫ਼ਲੇ ਮੰਡੀਰਾਂ
ਤੂਫ਼ਾਨਾਂ ਵਾਂਗੂੰ ਝੁੱਲ ਗੲੇ ਅਸੀਂ
ਰਹਿਣੀ ਰਹੇ………..

ਬਾਲੀ ਰੇਤਗੜ੍ਹ
94651-29168
 

print
Share Button
Print Friendly, PDF & Email

Leave a Reply

Your email address will not be published. Required fields are marked *