ਬੋਲ

ss1

ਬੋਲ

ਜੇ ਬੋਲਣੇ ਤੋਂ ਪਹਿਲਾਂ ਬੋਲ ਸੋਚ ਲਏ ਜਾਣਗੇ,
ਦਿਲ ਵਾਲੇ ਭੇਦ ਵੀ ਜੇ ਖੋਲ ਲਏ ਜਾਣਗੇ।
ਜੇ ਬੋਲਣੇ…
ਬਹੁਤ ਸਾਰੇ ਮਸਲੇ ਜੋ ਉਲਝੇ ਪਏ ਨੇ,
ਦੇਖ ਲੈਣਾ ਐਦਾਂ ਸਭ ਸੁਲਝ ਪਏ ਜਾਣਗੇ।
ਜੇ ਬੋਲਣੇ….
ਕਰਦਾ ਗਰੂਰ ਜੋ ਉਹ ਹੁੰਦਾ ਚੂਰ ਚੂਰ ਹੈ,
ਗੱਲ ਇਹ ਇਕ ਦਿਨ ਸਮਝ ਹੀ ਜਾਣਗੇ
ਜੇ ਬੋਲਣੇ….
ਹਊਮੇ ਨੂੰ ਤੂੰ ਦੂਰ ਸੱਟ ਸੱਚ ਦੀ ਜੇ ਨੀਂਹ ਰੱਖੀ,
ਫਿਰ ਰਿਸ਼ਤੇ ਮੁਹੱਬਤ ਨਾ’ ਜਕੜ ਲਏ ਜਾਣਗੇ
ਜੇ ਬੋਲਣੇ…
ਦੁੱਖ ਕੌਮ ਦਾ ਜੇ ਸੀਨੇ ਵਿੱਚ ਨਹੀਂਉ ਰੱਖਿਆ,
ਕੱਲ੍ਹ ਕੌਮ ਦੇ ਉਹ ਦੇਖਣਾ ਕਾਤਲ ਕਹਿਲਾਉਣਗੇ।
ਜੇ ਬੋਲਣੇ…
ਜੇ ਕੰਮ ਆਦਮੀ ਦਾ ਮਜਹਬ ਤੋਂ ਈਰਖਾ ਰਿਹਾ,
ਕੀ ਇਨਸਾਨ ਤੇ ਜਾਨਵਰ ਚ ਭੇਦ ਰਹਿ ਜਾਣਗੇ
ਜੇ ਬੋਲਣੇ…
ਜੇ ਅੰਦਰੋਂ ਤੇ ਬਾਹਰੋਂ ਸਭ ਇਕੋ ਜਿਹੇ ਬਣ ਗਏ,
ਵੇਖਦੇ ਹੀ ਵੇਖਦੇ ਜਮਾਨੇ ਬਦਲ ਲਏ ਜਾਣਗੇ।
ਜੇ ਬੋਲਣੇ…
ਸਰੂਚੀ ਕੰਬੋਜ 
ਤਹਿਸੀਲ ਫਾਜ਼ਿਲਕਾ 
print
Share Button
Print Friendly, PDF & Email

Leave a Reply

Your email address will not be published. Required fields are marked *