ਪੰਜਾਬ ਦੇ ਉੱਦਮੀ ਕਿਸਾਨ ਅੰਤਰਾਸ਼ਟਰੀ ਵਰਲਡ ਫੂਡ ਮੇਲੇ ਵਿੱਚ ਸ਼ਾਮਿਲ ਹੋ ਕੇ ਲਾਹਾ ਲੈਣ : ਹਰਸਿਮਰਤ ਕੌਰ ਬਾਦਲ

ss1

ਪੰਜਾਬ ਦੇ ਉੱਦਮੀ ਕਿਸਾਨ ਅੰਤਰਾਸ਼ਟਰੀ ਵਰਲਡ ਫੂਡ ਮੇਲੇ ਵਿੱਚ ਸ਼ਾਮਿਲ ਹੋ ਕੇ ਲਾਹਾ ਲੈਣ : ਹਰਸਿਮਰਤ ਕੌਰ ਬਾਦਲ

ਕੇਂਦਰ ਦੀ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਦਿੱਲੀ ਦੇ ਇੰਡਿਆ ਗੇਟ ਵਿਖੇ 3 ਤੋਂ 5 ਨਵੰਬਰ ਤੱਕ ਇੱਕ ਵਰਲਡ ਫੂਡ ਇੰਡਿਆ ਮੇਲਾ 2017 ਕਰਵਾਈਆ ਜਾ ਰਿਹਾ ਹੈ। ਇਸ ਸੰਬੰਧੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਵੱਲੋਂ ਭਾਰਤ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਨੂੰ ਇਸ ਮੇਲੇ ਵਿੱਚ ਸ਼ਾਮਿਲ ਹੋ ਕੇ ਲਾਹਾ ਲੈਣ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਆਪਣੇ ਇੱਕ ਪੱਤਰ ਰਾਹੀਂ ਦੱਸਿਆ ਕਿ ਇਸ ਮੇਲੇ ਦਾ ਉਦਾਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਬਿੰਦ ਜੀ ਕਰਨਗੇ। ਇਸ ਮੇਲੇ ਵਿੱਚ 40 ਦੇਸ਼ਾਂ ਤੋਂ ਵੱਧ ਅਲੱਗ ਅਲੱਗ ਸੂਬਿਆ ਤੋਂ ਦੋ ਹਜ਼ਾਰ ਤੋਂ ਵੱਧ ਨੂਮਾਇੰਦੇ ਹਿੱਸਾ ਲੈਣਗੇ। ਇਸ ਵਿੱਚ ਖਾਦਿਆ ਪ੍ਰਾਸੰਸਕਰਨ ਨਾਲ ਜੁੜਿਆ ਫੂਡ ਵੈਲਯੂ ਚੈਨ ਅਤੇ ਤਕਨੀਕ ਦਿਖਾਉਣ ਲਈ ਛੋਟੇ ਵੱਡੇ ਉੱਦਮੀ ਕਿਸਾਨ, ਲੋਕ ਹਿੱਸਾ ਲੈਣਗੇ। ਇਸ ਸੰਬੰਧੀ ਵਿਸਥਾਰ ਜਾਣਕਾਰੀ ਦਿੰਦਿਆ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਨੇ ਦੱਸਿਆ ਕਿ ਜ਼ੋ ਕਿਸਾਨ ਇਸ ਮੇਲੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਉਹ ਆਪਣਾ ਨਾਮ ਲਿਖਵਾ ਸਕਦਾ ਹੈ ਤਾਂ ਜ਼ੋ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਬੀਬਾ ਹਰਸਿਮਰਤ ਕੋਰ ਬਾਦਲ ਦੀ ਸਹਾਇਤਾ ਨਾਲ ਮੇਲੇ ਵਿੱਚ ਸ਼ਾਮਿਲ ਹੋ ਸਕਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *