ਕਰਜੇ ਤੋਂ ਤੰਗ ਕਿਸਾਨ ਨੇ ਮੌਤ ਨੂੰ ਗਲੇ ਲਾਇਆ

ss1

ਕਰਜੇ ਤੋਂ ਤੰਗ ਕਿਸਾਨ ਨੇ ਮੌਤ ਨੂੰ ਗਲੇ ਲਾਇਆ

8 copy
ਕਾਲਾਂਵਾਲੀ- ਕਿਸਾਨਾਂ ਦੇ ਆਰਥਿਕ ਹਾਲਾਤ ਦਿਨੋ ਦਿਨ ਮੰਦੇ ਹੁੰਦੇ ਜਾ ਰਹੇ ਹਨ ਜੋ ਕਿ ਚਿੰਤਾਜਾਨਕ ਵਿਸ਼ਾ ਹੈ। ਫਸਲ ਨੂੰ ਮਾਰ ਪੈਣ ਕਾਰਨ ਜਾਂ ਕਰਜਾ ਜਿਆਦਾ ਹੋਣ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ। ਅਜਿਹੀ ਹੀ ਇੱਕ ਘਟਨਾ ਹਰਿਆਣਾ ਦੇ ਸਿਰਸਾ ਜਿਲ੍ਹਾ ਦੇ ਪਿੰਡ ਗੁਦਰਾਣਾ ਵਿੱਚ ਸਾਹਮਣੇ ਆਈ ਹੈ। ਜਿੱਥੇ ਕਿ ਬੀਤੇ ਦਿਨ ਇੱਕ ਕਿਸਾਨ ਨੇ ਕਰਜ ਤੋਂ ਤੰਗ ਹੋ ਕੇ ਮੌਤ ਨੂੰ ਗਲੇ ਲਗਾ ਲਿਆ। ਪਰਿਵਾਰਿਕ ਮੈਂਬਰਾਂ ਮੁਤਾਬਿਕ ਕਿਸਾਨ, ਨਰਮੇ ਦੀ ਫਸਲ ਖਰਾਬ ਹੋਣ ਅਤੇ ਕਰਜ ਜਿਆਦਾ ਹੋਣ ਕਾਰਨ ਪਰੇਸ਼ਾਨ ਸੀ , ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ। ਜਾਣਕਾਰੀ ਅਨੁਸਾਰ 45 ਸਾਲਾ ਬਲਵੀਰ ਸਿੰਘ ਪੁੱਤਰ ਰੂਪ ਸਿੰਘ ਆਪਣੇ ਪਰਿਵਾਰ ਦੇ ਨਾਲ ਪਿੰਡ ਸਥਿਤ ਢਾਣੀ ਵਿੱਚ ਰਹਿੰਦਾ ਸੀ ਅਤੇ 2 ਬੱਚਿਆਂ ਦਾ ਪਿਤਾ ਸੀ। ਉਸਦੇ ਕੋਲ 5 ਏਕੜ  ਦੇ ਕਰੀਬ ਜ਼ਮੀਨ ਸੀ ਜਦੋਂ ਕਿ 8 ਏਕੜ  ਦੇ ਕਰੀਬ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰਦਾ ਸੀ। ਪਰਿਵਾਰ ਮੁਤਾਬਿਕ ਇਸ ਵਾਰ ਉਸਦੇ ਖੇਤ ਵਿੱਚ ਬਹੁਤ ਘੱਟੀ ਫਸਲ ਹੋਈ ਸੀ।  ਜਿਸ ਕਰਕੇ ਉਸਦੇ ਸਿਰ ਉੱਤੇ ਲੱਖਾਂ ਰੁਪਏ ਦਾ ਕਰਜ ਹੋ ਗਿਆ ਸੀ।  ਇਸ ਗੱਲ ਨੂੰ ਲੈ ਕੇ ਉਹ ਕਈ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ। ਜਿਸ ਕਰਕੇ ਸੋਮਵਾਰ ਸਵੇਰੇ ਬਲਵੀਰ ਸਿੰਘ ਦਾ ਮ੍ਰਿਤ ਸ਼ਰੀਰ ਰੇਲਵੇ ਟਰੈਕ ਉੱਤੇ ਮਿਲਿਆ। ਰੇਲ ਗੱਡੀ ਦੀ ਚਪੇਟ ਆਉਣ ਕਰਕੇ ਕਿਸਾਨ ਦੇ ਸ਼ਰੀਰ ਦੇ ਚੀਥੜੇ ਉੱਡ ਗਏ ਸਨ। ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *