ਫਤਿਹਪੁਰ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ss1

ਫਤਿਹਪੁਰ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਗਾਇਕ ਮੌਂਟੀ ਵਾਰਿਸ ਦੀ ਗਾਇਕੀ ਦਾ ਜਾਦੂ

ਸਮਾਣਾ 29 ਅਕਤੂਬਰ (ਜਵੰਦਾ)- ਨਜ਼ਦੀਕੀ ਪਿੰਡ ਫਤਿਹਪੁਰ ਵਿਖੇ ਐਨ. ਆਰ ਆਈ ਤੇ ਸੀਨੀਅਰ ਕਾਂਗਰਸੀ ਆਗੂ ਲੱਖਾ ਢੋਟ ਦੀ ਅਗਵਾਈ ਹੇਠ ਬਾਬਾ ਬੰਦਾ ਸਿੰਘ ਬਹਾਦਰ ਯੂਥ ਕਲੱਬ ਵਲੋਂ ਕਰਵਾਇਆ ਗਿਆ ਪਹਿਲਾ ਇੱਕ ਰੋਜ਼ਾ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੌ-ਸੌਕਤ ਨਾਲ ਸੰਪੰਨ ਹੋਇਆ।ਇਸ ਮੌਕੇ ਜਿਥੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਸਮੂਲੀਅਤ ਕੀਤੀ ਉਥੇ ਉਨਾਂ ਨਾਲ ਲਾਲ ਸਿੰਘ ਦੇ ਸਿਆਸੀ ਸਕੱਤਰ ਸੁਰਿੰਦਰ ਸਿੰਘ ਖੇੜਕੀ, ਪਰਦੁਮਣ ਸਿੰਘ ਵਿਰਕ ,ਅਸ਼ਵਨੀ ਗੁਪਤਾ,ਡੀ.ਐਸ.ਪੀ ਰਾਜਵਿੰਦਰ ਸਿੰਘ ਰੰਧਾਵਾ, ਅਮਰਜੀਤ ਟੋਡਰਪੁਰ, ਮੇਜਰ ਸਿੰਘ ਪੀ ਏ, ਸਚਿਨ ਕੰਬੋਜ, ਮਦਨ ਸਿੰਘ ਅਤੇ ਮੰਗਤ ਮਵੀ ਵੀ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ।ਵਿਧਾਇਕ ਰਜਿੰਦਰ ਸਿੰਘ ਨੇ ਵੱਡੀ ਗਿਣਤੀ ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੰਦਰੁਸਤੀ ਲਈ ਲਾਹਵੰਦ ਹਨ ਉਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਵੀ ਬਚਾਉਂਦੀਆਂ ਹਨ।ਇਸ ਮੌਕੇ ਵਿਧਾਇਕ ਰਜਿੰਦਰ ਸਿੰਘ ਨੇ ਲੱਖਾ ਢੋਟ ਦੀ ਸ਼ਲਾਘਾ ਕਰਦਿਆ ਕਿਹਾ ਕਿ ਲੱਖਾ ਢੋਟ ਵਰਗੇ ਨੌਜਵਾਨਾਂ ਵਲੋਂ ਖੇਡ ਮੇਲੇ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹੰਭਲਾ ਮਾਰਿਆ ਜਾ ਰਿਹਾ ਹੈ ਜੋ ਬਹੁਤ ਹੀ ਕਾਬਿਲੇ ਤਾਰੀਫ ਹੈ।ਇਸ ਮੌਕੇ ਵਿਧਾਇਕ ਨੇ ਕਬੱਡੀ ਚ ਜੇਤੂ ਟੀਮਾਂ ਨੂੰ ਪਹਿਲਾ ਇਨਾਮ 31 ਹਜਾਰ ਅਤੇ ਦੂਜਾ ਇਨਾਮ 17 ਹਜਾਰ ਦੇ ਕੇ ਹੌਸਲਾ ਅਫਜਾਈ ਕੀਤੀ। ਇਸ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਮੌਂਟੀ ਤੇ ਵਾਰਿਸ ਦੇ ਲੱਗੇ ਖੁੱਲੇ ਅਖਾੜੇ ਦੌਰਾਨ ਨਵੇਂ-ਪੁਰਾਣੇ ਇਕ ਦਰਜਨ ਦੇ ਕਰੀਬ ਗੀਤਾਂ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਅਤੇ ਦਰਸ਼ਕਾਂ ਨੇ ਖੂਬ ਮਨੋਰੰਜਨ ਕੀਤਾ। ਟੂਰਨਾਮੈਂਟ ਦੌਰਾਨ ਪ੍ਰਸਿੱਧ ਕੁਮੈਂਟਰ ਸਵਰਨ ਸੰਧੂ, ਹਰਪ੍ਰੀਤ ਸੰਧੂ ਤੇ ਤਰਸੇਮ ਮਾਹੀ ਘਰਾਚੋਂ ਨੇ ਵੀ ਆਪਣੀ ਕਮੈਂਟਰੀ ਨਾਲ ਦਰਸ਼ਕਾਂ ਦਾ ਭਰਭੂਰ ਮਨੋਰੰਜਨ ਕੀਤਾ।ਇਸ ਮੌਕੇ ਸਿਮਰਜੀਤ ਢੋਟ ਕਲੱਬ ਪ੍ਰਧਾਨ ,ਯੂਥ ਕਾਂਗਰਸੀ ਆਗੂ ਅਮਰਿੰਦਰ ਰਤਨਹੇੜੀ, ਗੋਲਡੀ ਨਿਜਾਮਣੀ ਵਾਲਾ,ਮੰਨੂ ਸ਼ਰਮਾ, ਵਿਕੀ ਢੋਟ, ਅਮਨਿੰਦਰ ਢਿੱਲੋਂ, ਵਿੱਕੀ ਬਾਜਵਾ ਕਕਰਾਲਾ, ਸੋਨੂੰ ਢੋਟ, ਬੱਗਾ ਨੰਬਰਦਾਰ ਧਨੌਰੀ, ਪ੍ਰਿੰਸ ਢੌਟ ਤੇ ਗੁਲਾਬ ਗੁਰਾਇਆ, ਗੋਲਡੀ ਨਿਜਾਮਨੀਵਾਲਾ ਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *