ਮਈ ਦਿਵਸ ਮੌਕੇ ਸਾਮਰਾਜਵਾਦੀ ਨੀਤੀਆ ਦੇ ਵਿਰੋਧ ਕਰਨ ਦਾ ਸੱਦਾ ਦਿੱਤਾ

ss1

ਮਈ ਦਿਵਸ ਮੌਕੇ ਸਾਮਰਾਜਵਾਦੀ ਨੀਤੀਆ ਦੇ ਵਿਰੋਧ ਕਰਨ ਦਾ ਸੱਦਾ ਦਿੱਤਾ

1-3
ਬਰੇਟਾ 1 ਮਈ (ਰੀਤਵਾਲ) ਇਲਾਕੇ ਦੀਆਂ ਜਨਤਕ ਜਥੇਬੰਦੀਆ ਦੇ ਸਾਂਝੇ ਮੰਚ ਵੱਲੋ ਸਥਾਨਕ ਪੁਰਾਣੀ ਤਹਿਸੀਲ ਵਿੱਚ ਮਈ ਦਿਵਸ ਪੂਰੇ ਜੋਸ਼ ਨਾਲ ਮਨਾਇਆ ਗਿਆ।ਇਸ ਵਿੱਚ ਸੈਕੜੇ ਮਜਦੂਰ ਮਰਦ-ਔਰਤਾਂ ਸ਼ਾਮਿਲ ਹੋਏ ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਤਾਰਾ ਚੰਦ ਬਰੇਟਾ, ਭੀਮ ਮੰਡੇਰ, ਗੁਰਮੇਲ ਜਲਵੇੜਾ ਮਜਦੂਰ ਮੁਕਤੀ ਮੋਰਚਾ ਦੇ ਨਿੱਕਾ ਸਿੰਘ ਬਹਾਦਰਪੁਰ, ਧਰਮ ਸਿੰਘ ਖੁਡਾਲ, ਤਰਸੇਮ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜੋਗਿੰਦਰ ਸਿੰਘ ਦਿਆਲਪੁਰਾ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਜਰਨੈਲ ਸਿੰਘ ਖਾਲਸਾ, ਸ਼ਿੰਦਰ ਸਿੰਘ ਖਾਲਸਾ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਅਸ਼ਵਨੀ ਖੁਡਾਲ, ਮੁਨਸ਼ੀ ਮਨੀਮ ਯੂਨੀਅਨ ਦੇ ਸੰਜੀਵ ਕੁਮਾਰ, ਮੁਲਾਜ਼ਮ ਆਗੂ ਦਸੌਦਾਂ ਸਿੰਘ ਬਹਾਦਰਪੁਰ, ਆਈ. ਈ. ਵਲੰਟੀਅਰ ਯੂਨੀਅਨ ਦੇ ਮਨਿੰਦਰ ਕੁਮਾਰ ਬਰੇਟਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਬਲਵੀਰ ਸਿੰਘ ਬਹਾਦਰਪੁਰ ਨੇ ਕਿਹਾ ਕਿ ਅੱਜ ਮਈ ਦਿਵਸ ਦੇ ਸ਼ਹੀਦਾ ਨੂੰ ਯਾਦ ਕਰਦਿਆ ਉਹਨਾਂ ਸ਼ਰਮਾਏਦਾਰੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਦੀ ਜਰੂਰਤ ਹੈ।ਜਿਹਨਾਂ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ, ਇਹਨਾਂ ਨੀਤੀਆ ਖਿਲਾਫ ਸਾਂਝੀ ਲੜਾਈ ਹੀ ਆਮ ਆਦਮੀ ਦਾ ਭਲਾ ਕਰ ਸਕਦੀ ਹੈ।ਸ਼ਹੀਦਾ ਨੂੰ ਸੱਚੀ ਸ਼ਰਧਾਜਲੀ ਇਹ ਹੀ ਹੋਵੇਗੀ ਜੇਕਰ ਅਸੀ ਹਰੇਕ ਫਰੰਟ ਤੋ ਸਾਮਰਾਜਵਾਦੀ ਨੀਤੀਆ ਦਾ ਵਿਰੋਧ ਕਰੀਏ।ਇਸ ਮੌਕੇ ਹੋਰਨਾਂ ਤੋ ਇਲਾਵਾ ਗੱਲਾ ਮਜਦੂਰ ਯੂਨੀਅਨ ਦੇ ਪਿੱਲੂ ਸਿੰਘ, ਗਮਦੂਰ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਖੇਮ ਚੰਦ ਬਰੇਟਾ, ਜਸਵਿੰਦਰ ਸਿੰਘ ਧਰਮਪੂਰਾ ਆਦਿ ਸ਼ਾਮਲ ਸਨ।ਲਾਲ ਸਿੰਘ ਦਿਆਲਪੁਰਾ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਇਸ ਤੋ ਇਲਾਵਾ ਬਰੇਟਾ ਦੀ ਦਾਣਾ ਮੰਡੀ ਵਿੱਚ ਮਨਾਏ ਗਏ ਮਈ ਦਿਵਸ ਵਿੱਚ ਐਫ.ਸੀ.ਆਈ. ਵਰਕਰਜ਼ ਯੂਨੀਅਨ ਅਤੇ ਗੱਲਾ ਮਜਦੂਰ ਯੂਨੀਅਨ ਦੇ ਸੈਂਕੜੇ ਸ਼ਾਥੀਆਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕੀਤੀ।ਇਸ ਮੌਕੇ ਸੰਬੋਧਨ ਕਰਦਿਆ ਜਰਨੈਲ ਸਿੰਘ, ਗਮਦੂਰ ਸਿੰਘ, ਭੋਲਾ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਤਾਰਾ ਚੰਦ ਬਰੇਟਾ ਨੇ ਸ਼ਹੀਦਾਂ ਦੀ ਸੋਚ ਉੱਤੇ ਪਹਿਰਾ ਦੇਣ ਦਾ ਸੱਦਾ ਦਿੱਤਾ।

print
Share Button
Print Friendly, PDF & Email