ਮਿਹਨਤ

ss1

ਮਿਹਨਤ

ਮਨ ਤੋਂ ਜਿਹੜੇ ਮਿਹਨਤ ਕਰਦੇ
ਉਹ ਨਾਂ ਕਦੇ ਵੀ ਜੱਗ ਤੇ ਹਰਦੇ

ਸਦਾ ਉੱਚੀਆਂ  ਛੂਹਣ ਮੰਜਿਲਾਂ
ਜੋ ਹਰ ਸੀੜੀ  ਸਮਝ ਕੇ ਚੜਦੇ

ਡਰ ਜੋ ਜਿੱਤ ਤੇ ਹਾਰ  ਵਾਲਾ ਏ
ਚੱਕ  ਦਿੰਦੇ  ਜੋ ਦਿਲਾਂ ਤੋਂ ਪਰਦੇ

ਜਿੰਦ  ਤਲੀ  ਤੇ  ਧਰਦੇ  ਜਿਹਡ਼ੇ
ਜਿੱਤਣ  ਦਾ  ਦੱਮ  ਉੱਹੀ  ਭਰਦੇ

ਕਿਸਮਤ ਕਮਲੇ ਰਹਿਣ ਕੋਸਦੇ
ਸਫਲ਼ਾਂ  ਨੂੰ ਤੱਕ  ਰਹਿੰਦੇ ਸੜਦੇ

ਖੁੁਦ ਤੇ  ਕਰਨ ਭਰੋਸਾ  ਜਿਹੜੇ
ਭਜਨ ਪਾਠ  ਨਾਂ ਮੰਤਰ ਪੜਦੇ

ਹੱਕ ਹਲਾਲ  ਦੀ ਖਾਂਵਣ  ਵਾਲੇ
ਸਾਧ ਸੰਤਾਂ  ਦੇ  ਪੈਰ  ਨਾਂ ਫੜਦੇ

ਖੁਦਾ ਪਾਣ ਦੀ ਕੋਸ਼ਿਸ਼ ਦੇ ਵਿੱਚ
ਖੁਦ ਦੇ ਨਾਲ ਬਹੁਤ ਨੇ  ਲ਼ੜਦੇ

ਸਾਗਰ ਸਰ ਉਹ ਕਰ ਜਾਂਦੇ ਨੇ
ਗਹਿਰਾਈਆਂ  ਤੋਂ ਜੋ ਨਾਂ ਡਰਦੇ

ਬੈਠ ਕਿਨਾਰੇ ਸੋਚਦੇ ਰਹਿੰਣ ਜੋ
ਨਾਂ ਉਹ ਡੁੱਬਦੇ  ਨਾਂ ਉਹ ਤਰਦੇ

ਚੀਰਦੇ  ਜੋ ਤੂਫਾਨ  ਦਾ  ਸੀਨਾ
ਉਹ ਪੱਤਣਾਂ ਤੇ ਪਹੁੰਚ ਕੇ ਖੜਦੇ

ਬਿੰਦਰਾ  ਜਿੱਤ ਦੇ  ਜੋ  ਝੰਡੇ  ਨੂੰ
ਦੁਨੀਆਂ ਦੇ ਸੀਨੇ  ਵਿੱਚ ਜੜਦੇ

ਚੇਤੇ ਕਰਦੀ  ਸਦਾ  ਹੀ ਦੁਨੀਆਂ
ਉਹ ਨਾਂ ਕਦੀ ਵੀ ਮਰ ਕੇ ਮਰਦੇ

Binder jaan e sahit

print
Share Button
Print Friendly, PDF & Email

Leave a Reply

Your email address will not be published. Required fields are marked *