ਗਾਇਕ ਜੱਸੀ ਧਨੌਲਾ,ਗੁਰਬਖਸ਼ ਸੌਕੀ ਅਤੇ ਏਕਨੂਰ) ਸਿੱਧੂ ਦੇ ਗੀਤ “ਵਖ਼ਤ“ ਨੂੰ ਸਰੋਤਿਆਂ ਵਲੋ ਮਿਲ ਰਿਹਾ ਭਰਵਾ ਹੁੰਗਾਰਾ

ss1

ਗਾਇਕ ਜੱਸੀ ਧਨੌਲਾ,ਗੁਰਬਖਸ਼ ਸੌਕੀ ਅਤੇ ਏਕਨੂਰ) ਸਿੱਧੂ ਦੇ ਗੀਤ “ਵਖ਼ਤ“ ਨੂੰ ਸਰੋਤਿਆਂ ਵਲੋ ਮਿਲ ਰਿਹਾ ਭਰਵਾ ਹੁੰਗਾਰਾ

ਰੋਮ(ਇਟਲੀ) 27 ਅਕਤੂਬਰ (ਟੇਕ ਚੰਦ ਜਗਤਪੁਰ): ‘ਮੁੰਡਾ ਆਈ ਫੋਨ ਲੈਣ ਨੂੰ ਫਿਰੇ“ ਗੀਤ ਨਾਲ ਚਰਚਾ ਚ ਆਏ ਗਾਇਕ ਜੱਸੀ ਧਨੌਲਾ,“ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ“ਵਾਲਾ ਗਾਇਕ ਗਰਬਖ਼ਸ ਸ਼ੌਕੀ ਅਤੇ ‘ਤੂੰ ਤਾਂ ਸਾਨੂੰ ਮਾਰਨੇ ਦੀ ਕੋਈ ਕਸਰ ਨਾ ਰੱਖੀ,ਬਸ ਰੱਬ ਨੇ ਹੀ ਰੱਖ ਲਏ“ਨਾਲ ਪ੍ਰਸਿੱਧ ਗਾਇਕ ਏਕਨੂਰ ਸਿੱਧੂ ਵਲੋ ਸਾਂਝੇ ਤੌਰ ਤੇ ਗਾਏ ਗੀਤ “ਵਖ਼ਤ“ ਜਿਸ ਨੂੰ ਗੀਤਕਾਰ ਮਾਹੀ ਮੰਗਲ ਸਿੰਘ ਨੇ ਕਲਮਬੱਧ ਕੀਤਾ ਹੈ ਅਤੇ ਸੰਗੀਤਕਾਰ ਰੋਮੀ ਸਿੰਘ ਨੇ ਸੰਗੀਤਿਕ ਧੁੰੰਨਾਂ ਨਾਲ ਸਿੰਗਾਰਿਆ ਹੈ।ਇਸ ਗੀਤ ਦਾ ਫਿਲਮਾਕਣ ਇਸ਼ਮੀਤ ਰਾਏ ਵਲੋ ਬਾਖੂਬੀ ਕੀਤਾ ਗਿਆ ਹੈ।ਇਹ ਗੀਤ ਜਵੰਦਾ ਰਿਕਾਰਡ ਕੰਪਨੀ ਦੇ ਨਿਰਮਾਤਾ ਦਰਸ਼ੀ ਭੱਟੀ ਵਾਲ ਵਲੋ ਮਾਰਕੀਟ ਵਿਚ ਰੀਲੀਜ ਕੀਤਾ ਗਿਆ ਹੈ।ਸੋਸ਼ਲ ਸਾਇਟਾਂ ਤੇ ਇਸ ਗੀਤ ਨੂੰ ਦੇਸ਼-ਵਿਦੇਸ਼ ਚ ਸਰੋਤਿਆਂ ਵਲੋ ਭਰਵਾ ਹੁੰਗਾਰਾ ਮਿਲ ਰਿਹਾ ਹੈ।ਇਹ ਗੀਤ ਜਿਸ ਦੇ ਬੋਲ “ਮਿਤਰੋ ਵਖ਼ਤ ਬਦਲਦਾ ਰਹਿੰਦਾ ਬੰਦਾ ਤਾਂ ਉਹੀ ਹੁੰਦਾ ਹੈ“ ਜਿੰਦਗੀ ਦੀ ਸਹੀ ਤਰਜਮਾਨੀ ਕਰਦਾ ਹੈ,। ਗਾਇਕ ਜੱਸੀ ਧਨੌਲਾ ਨੇ ਇਸ ਗੀਤ ਸਬੰਧੀ ਦੱਸਿਆ ਕਿ ਪੰਜਾਬ ਦੇ ਨਾਮਵਰ ਗਾਇਕਾਂ ਵਲੋਂ ਵੀ ਇਸ ਨੂੰ ਪ੍ਰਮੋਟ ਕੀਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *