ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਪੰਜਾਬ ਉਦਯੋਗ ਵਿਭਾਗ, ਉਦਯੋਗ ਸੇਫਟੀ ਕੌਸਲ ਵਲੋਂ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ

ss1

ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਪੰਜਾਬ ਉਦਯੋਗ ਵਿਭਾਗ, ਉਦਯੋਗ ਸੇਫਟੀ ਕੌਸਲ ਵਲੋਂ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ
ਸੇਫਟੀ ਨਿਯਮਾਂ ਦੀ ਆਦਤ ਅਣ ਸੁਖਾਵੀਂ ਘਟਨਾਵਾਂ ਨੂੰ ਰੋਕਣ ਵਿੱਚ ਸਹਾਇਕ-ਡੀ.ਸੀ.

ਬਠਿੰਡਾ, 26 ਅਕਤੂਬਰ (ਪਰਵਿੰਦਰ ਜੀਤ ਸਿੰਘ) ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਅੱਜ ਉਦਯੋਗ ਵਿਭਾਗ ਪੰਜਾਬ, ਇੰਡਸਟਰੀ ਸੇਫਟੀ ਕੌਸ਼ਲ ਪੰਜਾਬ ਵਲੋਂ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਵਿੱਚ ਆਯੋਜਿਤ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਵਰਕਰਾਂ ਨੂੰ ਅਪੀਲ ਕੀਤੀ ਕਿ ਸੁਰੱਖਿਆ ਦੇ ਸਾਧਨਾਂ ਨੂੰ ਪੂਰੀ ਤਰ੍ਹਾਂ ਅਪਣਾਕੇ ਨਾ ਸਿਰਫ਼ ਗੰਭੀਰ ਹਾਦਸਿਆਂ ਤੋਂ ਬਚਾ ਹੁੰਦਾ ਹੈ ਸਗੋਂ ਕਾਮਿਆਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਜੀਵਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਹੋਏ ਹਾਦਸਿਆਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਨੂੱ ਸੁਰੱਖਿਆ ਦੀ ਆਦਤ ਅਪਨਾਉਣੀ ਚਾਹੀਦੀ ਹੈ ਅਤੇ ਦੂਸਰਿਆਂ ਨੂੰ ਵੀ ਪ੍ਰੇਰਤ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਬੇਹਤਰੀ ਲਈ ਬਦਲਾਅ ਆ ਸਕੇ।
ਮਿਸਟਰ ਮਾਰਟਿਨ ਹੋਕਨਜ ਸੀ.ਓ.ਓ. ਰਿਫ਼ਾਈਨਰੀ ਨੇ ਕਿਹਾ ਕਿ ਇਕ ਵਿਸ਼ਵ ਪੱਧਰੀ ਤਕਨੀਕ ਇਨਸੀਡੈਂਟ ਤੇ ਇੰਜਰੀ ਫਰੀ ਨੂੰ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਵਿਚ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਮਜਦੂਰ ਕਾਨੂੰਨ ਨਾ ਸਮਝਕੇ ਆਪਣੇ ਪਰਿਵਾਰ ਪ੍ਰੀਤ ਜ਼ੁਮੇਵਾਰ ਸਮਝਣ। ਉਨ੍ਹਾਂ ਕਿਹਾ ਕਿ ਹਰ ਹਾਦਸੇ ਨੂੰ ਰੋਕਿਆ ਜਾ ਸਕਦਾ ਹੈ ਜੇਕਰ ਅਸੀਂ ਸੇਫਟੀ ਨੂੰ ਪਰਿਵਾਰ ਦੀ ਸੁਰੱਖਿਆ ਲਈ ਆਪਣੇ ਵਰਤਾਵੇ ਦਾ ਹਿੱਸਾ ਬਣਾਈਏ ਅਤੇ ਦੂਸਰਿਆਂ ਨੂੰ ਵੀ ਪ੍ਰੇਰਤ ਕਰੀਏ।
ਡਿਪਟੀ ਕਮਿਸ਼ਨਰ ਦਾ ਸੁਆਗਤ ਕਰਦੇ ਹੋਏ ਸ਼੍ਰੀ ਕਿਸ਼ਨ ਟੁਟੇਜਾ ਵੀ.ਪੀ.ਉਪਰੇਸਨਜ਼ ਨੇ ਸੁਰੱਖਿਆ ਦੇ ਸੁਨੇਹੇ ਨੂੰ ਘਰ ਘਰ ਪਹੁੰਚਾਉਣ ਲਈ ਕਿਹਾ ਤਾਂ ਜੋ ਸਮਾਜ ਪੂਰੀ ਤਰ੍ਹਾਂ ਹਾਦਸਿਆਂ ਤੋਂ ਮੁਕਤ ਹੋ ਸਕੇ। ਉਨ੍ਹਾਂ ਜ਼ਿਲ੍ਹ੍ਹਾ ਉਦਯੌਗ ਵਿਭਾਗ ਵਲੋਂ ਵਰਕਰਾਂ ਨੂੰ ਸੇਫ਼ਟੀ ਮੁਹਿੰਮ ਨਾਲ ਤੇਜ਼ੀ ਨਾਲ ਜੋੜਣ ਦੀ ਸਲਾਘਾ ਕੀਤੀ।
ਇਸ ਮੌਕੇ ਸਹਾਇਕ ਡਾਇਰੈਕਟਰ ਫੈਕਟਰੀਜ਼ ਸ਼੍ਰੀ ਸਾਹਿਲ ਗੋਇਲ ਨੇ ਦੱਸਿਆ ਕਿ ਪੰਜਾਬ ਵਿੱਚ 60 ਤੋਂ ਜ਼ਿਆਦਾ ਅਤਿ ਸੰਵੇਦਨਸ਼ੀਲ ਉਦਯੋਗਿਕ ਇਕਾਈਆਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾ ਕਰਕੇ ਬਠਿੰਡਾ ਜ਼ਿਲ੍ਹੇ ਵਿੱਚ ਹਨ ਅਤੇ ਇਨ੍ਹਾਂ ਵਿੱਚ ਲਗਾਤਾਰ ਸੇਫਟੀ ਪ੍ਰੋਗਰਾਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੋ ਰੋਜ਼ਾ ਟ੍ਰੇਨਿੰਗ ਪੋ੍ਗਰਾਮ ਵਿੱਚ ਹਾਦਸਿਆਂ ਦੀ ਰੋਕਥਾਮ, ਫਸਟ-ਏਡ, ਸਿਹਤਮੰਦ ਜੀਵਨਸ਼ੈਲੀ ਅਤੇ ਵੈਲਫੇਅਰ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਏ.ਜੀ.ਐਮ (ਐਚ.ਆਰ.) ਸ਼੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਸਖ਼ਤ ਸੇਫਟੀ ਨਿਯਮਾਂ ਕਰਕੇ ਇੱਕ ਕਰੋੜ ਮਨੁੱਖੀ ਕੰਮਾਂ ਦੇ ਘੰਟੇ ਬਿਨ੍ਹਾਂ ਕਿਸੇ ਘਾਤਕਤਾ ਦਾ ਟੀਚ ਸੰਟਡਾਊਨ ਪ੍ਰੋਜੈਕਟ ਦੇ ਦੌਰਾਨ ਜਿਸ ਵਿੱਚ 20 ਹਜ਼ਾਰ ਮਜ਼ਦੂਰ ਕੰਮ ਕਰ ਰਹੇ ਸਨ, ਹਾਸਲ ਕੀਤਾ ਗਿਆ ਹੈ। ਇਸ ਦੋ ਰੋਜਾ ਟ੍ਰੇਨਿੰਗ ਪੋ੍ਗਰਾਮ ਵਿੱਚ ਰਿਫਾਇਨਰੀ ਦੇ ਮੁਲਾਜਮਾਂ ਸਮੇਤ ਠੇਕੇਦਾਰ ਦੇ ਮੁਲਾਜ਼ਮ ਹਿੱਸਾ ਲੈ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *